15.8 C
Los Angeles
May 16, 2024
Sanjhi Khabar
Chandigarh Dera Bassi Zirakpur ਪੰਜਾਬ

ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਲ੍ਹਾ ਮੋਹਾਲੀ ਨੇ ਪੱਤਰਕਾਰ ਨੂੰ ਦਰਪੇਸ਼ ਸਮੱਸਿਆਵਾਂ ਵਿਚਾਰਿਆਂ

ਜ਼ੀਰਕਪੁਰ 25 ਦਸੰਬਰ  (ਮਨਦੀਪ ਵਰਮਾ/ਕੁਲਦੀਪ ਸਿੰਘ)
ਅੱਜ ਜ਼ੀਰਕਪੁਰ ਵਿੱਖੇ ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਲ੍ਹਾ ਮੋਹਾਲੀ ਦੀ ਇਕ ਮੀਟਿੰਗ ਇਕਾਈ ਦੇ ਮੋਹਾਲੀ ਦੇ ਕਨਵੀਨਰ
ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਭੱਟੀ ਦੀ ਅਗਵਾਈ ਅਤੇ ਪ੍ਰਧਾਨ ਜੈ ਸਿੰਘ ਛਿੱਬਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੁਹਾਲੀ ਇਕਾਈ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਕਰਨ ਤੋਂ ਇਲਾਵਾ ਫਿਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਕਈ ਹੋਰ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ।ਮੀਟਿੰਗ ‘ਚ ਜ਼ੀਰਕਪੁਰ, ਡੇਰਾਬੱਸੀ, ਲਾਲੜੂ ਅਤੇ ਮੋਹਾਲੀ ਦੇ ਪੱਤਰਕਾਰਾਂ ਨੇ ਭਾਰੀ ਗਿਣਤੀ ‘ਚ ਹਿੱਸਾ ਲਿਆ। ਇਸ ਮੀਟਿੰਗ ਵਿੱਚ ਇਕਾਈ ਦੇ ਮੋਹਾਲੀ ਦੇ ਕਨਵੀਨਰ ਸਰਬਜੀਤ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਬੇਹਤਰੀ ਤੇ ਪੱਤਰਕਾਰਾਂ ਨੂੰ ਸਮੱਸਿਆਵਾਂ ਸਬੰਧੀ ਸਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਆਉਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੱਤਰਕਾਰ ਨੂੰ ਕੋਈ ਸਹੂਲਤ ਨਹੀਂ ਦੇ ਰਹੀ ਹਰਿਆਣਾ ਸਰਕਾਰ ਦੀ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਫੀਲਡ ਵਿੱਚ ਆ ਰਹੀਆਂ ਪੱਤਰਕਾਰ ਵੀਰਾਂ ਨੂੰ ਸਮੱਸਿਆਵਾਂ ਤੇ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਪੱਤਰਕਾਰਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ । ਸੂਬੇ ਦੀ ਸਰਕਾਰ ਨੇ ਪੱਤਰਕਾਰਾਂ ਨੂੰ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ਹੈ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜੈ ਸਿੰਘ ਛਿੱਬਰ ਨੇ ਕਿਹਾ ਕਿ ਪੱਤਰਕਾਰ ਸਮਾਜ ਲਈ ਸ਼ੀਸ਼ੇ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਸਾਨੂੰ ਆਪਣੇ ਪੇਸ਼ ਪ੍ਰਤੀ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ ਅਤੇ ਸੱਚ ਤੇ ਹੱਕ ਦੀ ਅਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਹਮੇਸ਼ਾਂ ਸੱਚੀ ਸੁੱਚੀ ਪੱਤਰਕਾਰੀ ਕਰਨ ਵਾਲਾ ਸਾਥੀਆ ਨਾਲ ਚਟਾਨ ਵਾਂਗ ਖੜਾ ਹੈ ਜੋ ਪਿਛਲੇ ਲੰਮੇ ਸਮੇਂ ਤੋ ਪੱਤਰਕਾਰਾਂ ਦੇ ਹੱਕਾਂ ਵਾਸਤੇ ਲੜਦੀ ਆ ਰਹੀ ਹੈ ਅਤੇ ਹੁਣ ਤਕ ਮੁੱਖ ਮੰਤਰੀ ਤੋਂ ਹੋਰ ਅਧਿਕਾਰੀਆ ਨੂੰ ਸਮੇ ਸਮੇਂ ਤੇ ਮੰਗ ਪੱਤਰ ਦੇ ਚੁੱਕੀ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੰਗਾ ਮਨਣ ਤੇ ਮੁੱਖਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਸਹਿਮਤੀ ਦਾ ਪ੍ਰਗਟਾਵਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਬਾਰੇ ਕੋਈ ਧਿਆਨ ਨਹੀਂ ਦਿੱਤਾ। ਇਸ ਮੌਕੇ ਪੱਤਰਕਾਰਾਂ ਲਈ ਬੀਮਾ, ਬੱਸ ਸਫ਼ਰ ਲਈ ਪਾਸ, 60 ਸਾਲ ਤੋਂ ਉੱਪਰ ਦੇ ਪੱਤਰਕਾਰਾਂ ਲਈ ਪੈਨਸ਼ਨ, ਟੋਲ ਟੈਕਸ ਚ ਮਾਫ਼ੀ, ਪੰਜਾਬ ਭਵਨ ਵਿੱਚ ਪੱਤਰਕਾਰਾਂ ਲਈ ਦਿੱਲੀ ਪੰਜਾਬ ਭਵਨ ਵਿੱਖੇ ਰਾਖਵੇਂ ਕਮਰਿਆਂ ਸਮੇਤ ਹੋਰ ਕਈ ਮਸਲਿਆਂ ਨੂੰ ਵਿਚਾਰ ਕੇ ਪੰਜਾਬ ਸਰਕਾਰ ਤੋਂ ਮੰਗ ਕਰਨ ਬਾਰੇ ਵਿਚਾਰ ਕੀਤੇ ਗਏ। ਉਨ੍ਹਾਂ ਕਿਹਾ ਕਿ ਛੇਤੀ ਹੀ ਯੂਨੀਅਨ ਨਾਲ ਜੁੜੇ ਸਮੂਹ ਮੈਂਬਰਾਂ ਨਾਲ ਸੰਪਰਕ ਕਰਕੇ ਜਿਲ੍ਹਾ ਇਕਾਈ ਨੁੂੰ ਮਜਬੂਤ ਕਰਨਗੇੇ ਅਤੇ ਪੱਤਰਕਾਰਾਂ ਨੂੰ ਆਉਂਦੀਆਂ ਦਰਪੇਸ਼ ਮੁਸਕਲਾ ਨੂੰ ਹੱਲ ਕਰਨ ਲਈ ਵੀ ਪਹਿਲ ਕੀਤੀ ਜਾਵੇਗੀ। ਇਸ ਮੌਕੇ ਚੰਡੀਗੜ੍ਹ ਯੂਨਿਟ ਦੀ ਜਰਨਲ ਸੱਕਤਰ ਬਿੰਦੂ ਸਿੰਘ, ਕੁਲਦੀਪ ਸਿੰਘ, ਸੁਖਜਿੰਦਰ ਸਿੰਘ ਸੋਢੀ ਅਤੇ ਮੇਜਰ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਲੱਕੀ, ਅਸ਼ਵਨੀ ਗੋਡ ਕਨਵੀਨਰ, ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਮੌਜੂਦ ਸਨ।

Related posts

ਸ਼ਿਵਸੇਨਾ ਪੰਜਾਬ ਦਾ ਕੌਮੀ ਪ੍ਰਧਾਨ ਗ੍ਰਿਫਤਾਰ, ਸਕਿਓਰਿਟੀ ਲੈਣ ਲਈ ਰਚਿਆ ਵੱਡਾ ‘ਡਰਾਮਾ’

Sanjhi Khabar

ਪੰਜਾਬ `ਚ ਕਾਂਗਰਸ ਦਾ ਸਿਆਸੀ ਭੋਗ ਪੈਣ ਵਾਲਾ ਹੈ: ਪਰਮਿੰਦਰ ਸ਼ਰਮਾ

Sanjhi Khabar

ਪੰਜਾਬ ਸਰਕਾਰ ਵੱਲੋਂ ਬੱਚਿਆਂ ਵਿੱਚ ਨਮੂਨੀਆ ਦੀ ਰੋਕਥਾਮ ਅਤੇ ਇਲਾਜ ਲਈ ‘ਸਾਂਸ’ ਮੁਹਿੰਮ ਸ਼ੁਰੂ

Sanjhi Khabar

Leave a Comment