14.1 C
Los Angeles
May 21, 2024
Sanjhi Khabar
Dera Bassi Politics

ਪੰਜਾਬ `ਚ ਕਾਂਗਰਸ ਦਾ ਸਿਆਸੀ ਭੋਗ ਪੈਣ ਵਾਲਾ ਹੈ: ਪਰਮਿੰਦਰ ਸ਼ਰਮਾ

PS Mitha/ Mandeep Verma
ਲਾਲੜੂ, 23 ਜਨਵਰੀ :  ਹਲਕਾ ਡੇਰਾਬੱਸੀ ਅੰਦਰ ਸ੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਐਨ.ਕੇ.ਸ਼ਰਮਾ ਦੇ ਪਰਿਵਾਰ ਵੱਲੋਂ ਜਬਰਦਸਤ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਹਲਕਾ ਵਿਧਾਇਕ ਐਨ.ਕੇ.਼ਸਰਮਾ ਦੇ ਭਰਾ ਪਰਮਿੰਦਰ ਸ਼ਰਮਾ ਨੇ ਲਾਲੜੂ ਖੇਤਰ ਵਿਚ ਐਨ.ਕੇ.ਸ਼ਰਮਾ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲੀ ਹੋਈ ਹੈ। ਲਾਲੜੂ ਦੇ ਖੇਤਰ ਦੇ ਵੱਖ ਵੱਖ ਪਿੰਡਾਂ ਵਿਚ ਉਨ੍ਹਾਂ ਭਰਾ ਐਨ.ਕੇ.ਸ਼ਰਮਾ ਲਈ ਵੋਟਾਂ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ `ਚ ਕਾਂਗਰਸ ਹਰ ਫਰੰਟ `ਤੇ ਫੇਲ ਸਾਬਿਤ ਹੋਈ ਹੈ। ਕਿਸਾਨ ਕਰਜ਼ਾ ਮੁਆਫੀ, ਪੈਨਸ਼ਨ, ਸ਼ਗਨ ਸਕੀਮਾਂ, ਦਲਿਤਾਂ ਅਤੇ ਲੋੜਵੰਦਾਂ ਲਈ ਲਾਭਕਾਰੀ ਸਕੀਮਾਂ, ਰੁਜਗਾਰ, ਵਿਕਾਸ ਆਦਿ ਦੇ ਝੂਠੇ ਲਾਰਿਆਂ ਦਾ ਹਿਸਾਬ ਇਨ੍ਹਾਂ ਚੋਣਾਂ ਵਿਚ ਲੋਕ ਕਾਂਗਰਸ ਤੋਂ ਜ਼ਰੂਰ ਲੈਣਗੇ।ਲਿਹਾਜ਼ਾ ਚੋਣਾਂ ਉਪਰੰਤ ਕਾਂਗਰਸ ਸਰਕਾਰ ਆਪਣੇ ਭਾਰ ਨਾਲ ਹੀ ਡਿੱਗ ਪਵੇਗੀ। ਉਨ੍ਹਾਂ ਕਿਹਾ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਗੈਰ ਤਜਰਬੇਕਾਰਾਂ ਦੀ ਪਾਰਟੀ ਜਿਸ ਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਹੈ ਅਤੇ ਹੁਣ ਪੰਜਾਬ ਵਿਚ ਇਹ ਪਾਰਟੀ ਹਾਸੀਏ `ਤੇ ਪੁੱਜ ਗਈ ਹੈ। ਉਨ੍ਹਾਂ ਕਿਹਾ ਡੇਰਾਬੱਸੀ ਹਲਕੇ ਸਮੇਤ ਪੂਰੇ ਵਿਚ ਸ੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਹੱਕ ਵਿਚ ਲਹਿਰ ਬਣ ਚੁੱਕੀ ਹੈ ਅਤੇ ਲੋਕ ਇਸ ਦੇ ਹੱਕ ਵਿਚ ਫਤਵਾ ਦੇਣ ਲਈ ਤਿਆਰ ਬਰ ਤਿਆਰ ਬੈਠੇ ਹਨ। ਇਸ ਮੌਕੇ ਮਨਜੀਤ ਸਿੰਘ ਮਲਕਪੁਰ ਪ੍ਰਧਾਨ ਯੂਥ ਅਕਾਲੀ ਦਲ ਜਿ਼ਲਾ ਮੋਹਾਲੀ ਦਿਹਾਤੀ, ਜਗਜੀਤ ਸਿੰਘ ਚੌਂਦਹੇੜੀ, ਰਵਿੰਦਰ ਰਵੀ ਭਾਂਖਰਪੁਰ ਸਮੇਤ ਹੋਰ ਆਗੂ ਹਾਜ਼ਰ ਸਨ।

Related posts

ਸਬ ਡਿਵੀਜ਼ਨ ਡੇਰਾਬੱਸੀ ਵਿੱਚ ਡੇਂਗੂ ਨੇ ਪਸਾਰੇ ਪੈਰ 20 ਸਾਲਾ ਦੇ ਨੌਜਵਾਨ ਸਣੇ ਦੋ ਦੀ ਹੋਈ ਮੌਤ,

Sanjhi Khabar

ਪਟਿਆਲਾ ਹਿੰਸਾ ਪਿਛਲੇ ਰਾਜਨੀਤਿਕ ਪਾਰਟੀਆਂ ਦਾ ਹੱਥ: ਮਾਨ

Sanjhi Khabar

ਸਰਕਾਰੀ ਅਣਦੇਖੀ ਦੇ ਸ਼ਿਕਾਰ ਪੈਰਾ ਖ਼ਿਡਾਰੀਆਂ ਨਾਲ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਪਹੁੰਚੇ ਵਿਧਾਇਕ ਮੀਤ ਹੇਅਰ

Sanjhi Khabar

Leave a Comment