20.3 C
Los Angeles
May 22, 2024
Sanjhi Khabar
Mohali Punjab Real Estate Zirakpur

ਜੀਰਕਪੁਰ ਅੰਦਰ ਧੜਲੇ ਨਾਲ ਕੀਤੀਆਂ ਜਾ ਰਹੀਆਂ ਹਨ ਨਜਾਇਜ ਉਸਾਰੀਆਂ

ਪੀਐਸ ਮਿੱਠਾ
ਜੀਰਕਪੁਰ 12 ਮਾਰਚ : ਤੇਜੀ ਨਾਲ ਵਿਕਸਿਤ ਹੋ ਰਹੇ ਜੀਰਕਪੁਰ ਸਹਿਰ ਨੂੰ ਨਜਾਇਜ ਉਸਰੀਆਂ ਦੀ ਮਾਰ ਪੈ ਰਹੀ ਹੈ ਹਰੇਕ ਗਲੀ ਨੁੱਕੜ ਦੇ ਵਿਚ ਨਜਾਇਜ ਉਸਾਰੀਆਂ ਕੀਤੀਆਂ ਜਾ ਰਹੀਆਂ ੲਨ ਜਿਨ੍ਹਾਂ ਨੂੰ ਰੋਕਣ ਵਿਚ ਨਗਰ ਕੌਸਲ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ ਇਹ ਵੀ ਦੋਸ਼ ਲੱਗ ਰਹੇ ਹਨ ਕਿ ਇਨ੍ਹਾਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੀ ਨਜਾਇਜ ਉਸਰੀਆਂ ਕੀਤੀਆਂ ਜਾ ਰਹੀਆਂ ਹਨ।
ਜੀਰਕਪੁਰ ਦੇ ਪੀਰ ਮੁਛਲਾ ਅੰਦਰ ਪਿੰਕ ਸ਼ਿਟੀ ਨਾਮੀ ਏਰੀਆਂ ਵਿੱਚ ਕੁਝ ਬਿਲਡਰਾਂ ਵਲੋ ਐਸ ਪਲਸ ਥਰੀ ਇਮਾਰਤਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜੋ ਕਿ ਨਿਯਮਾਂ ਦੇ ਉਲਟ ਬਣਾਏ ਜਾ ਰਹੇ ਹਨ।ਜਿਸ ਦੀਆਂ ਗਰਾਊਂਡ ਫਲੌਰ ਤੋ ਇਲਾਵਾ ਤਿੰਨ ਮੰਜਲਾਂ ਇਮਾਰਤ ਤਿਆਰ ਕੀਤੀਆਂ ਜਾ ਰਹੀਆ ਹਨ । ਇਸ ਦੇ ਬਿਲਡਰ ਵਲੋ 24 ਫਲੈਟ ਬਣਾਏ ਜਾ ਰਹੇ ਹਨ ਜਿਥੇ ਕਿ ਪਾਰਕਿੰਗ ਦੇ ਲਈ ਕੋਈ ਜਗਾ ਨਹੀ ਛੱਡੀ ਗਈ ਹੈ । ਜਿਸ ਸਬੰਧੀ ਸਿਕਾਇਤਾਂ ਹੋਣ ਦੇ ਬਾਵਜੂਦ ਨਗਰ ਕੌਸਲ ਦੇ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ ਹਨ। ਇਸ ਤੋ ਇਲਾਵਾ ਜੇਕਰ ਗੱਲ ਕਰੀਏ ਤਾਂ ਪਟਿਆਲਾ ਮਾਰਗ, ਅੰਬਾਲਾ ਮਾਰਗ, ਪੰਚਕੂਲਾ ਮਾਰਗ ਤੇ ਵੀ ਕਈ ਅਜਿਹੇ ਹੋਟਲ ਉਸਾਰੀ ਅਧੀਨ ਹਨ ਜੋ ਬਿਨ੍ਹਾ ਪ੍ਰਵਾਨਗੀ ਤੇ ਬਣਾਏ ਜਾ ਰਹੇ ਹਨ। ਇਨਾਂ ਇਮਾਰਤਾਂ ਦੇ ਬਣਨ ਨਾਲ ਆਉਣ ਵਾਲੇ ਸਮੇ ਵਿਚ ਆਵਾਜਾਈ ਨੂੰ ਪ੍ਰਭਾਵਿਤ ਕਰਨਗੀਆਂ। ਇਸ ਤੋ ਇਲਾਵਾ ਸਰਕਾਰ ਨੂੰ ਜਮਾਂ ਕਰਾਏ ਜਾਣ ਵਾਲੇ ਟੈਕਸ਼ਾ ਦੀ ਚੋਰੀ ਵੀ ਇਨਾਂ ਦੇ ਮਾਲਕਾਂ ਵਲੋ ਕੀਤੀ ਜਾ ਰਹੀ ਹੈ। ਜਿਸਦੇ ਨਾਲ ਸਰਕਾਰੀ ਆਮਦਨ ਨੂੰ ਵੀ ਚੂਨਾਂ ਲਗਾਇਆ ਜਾ ਰਿਹਾ ਹੈ ਜਿਸਤਰਾਂ ਇਮਾਰਤ ਦੇ ਪਾਸ ਕਰਵਾਉਣ ਸਮੇ ਨਕਸ਼ੇ ਦੇ ਵਿੱਚ ਦੋ ਮੰਜਲਾ ਦਿਖਾਇਆ ਜਾਕੇ ਊਨਾਂ ਦਾ ਟੈਕਸ ਭਰਕੇ ਅਤੇ ਬਾਕੀ ਦੋ ਮੰਜ਼ਲਾਂ ਦਾ ਟੈਕਸ ਚੋਰੀ ਵੀ ਕੀਤਾ ਜਾਂਦਾ ਹੈ ਜੋ ਕਿ ਨਗਰ ਕੌਸ਼ਲ ਦੇ ਬਿਲਡਿੰਗ ਅਧਿਕਾਰੀ ਦੀ ਮਿਲੀਭੁਗਤ ਨਾਲ ਕੀਤਾ ਜਾਂਦਾ ਹੈ। ਇਸ ਸਬੰਧੀ ਜਦੋ ਬਿਲਡਿੰਗ ਅਧਿਕਾਰੀ ਮੈਡਮ ਸਿਵਾਨੀ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਉਹ ਮੌਕਾ ਚੈਕ ਕਰਨ ਜਾ ਰਹੇ ਹਨ ਅਤੇ ਅਗਰ ਕੋਈ ਗਲਤ ਫਲੈਟ ਬਣ ਰਹੇ ਹੋਣਗੇ ਤਾਂ ਬਿਲਡਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋ ਬਿਲਡਿੰਗ ਦੇ ਮਾਲਕ Sanjay Bansal ਦਾ ਪੱਖ ਲੈਣ ਲਈ ਫੋਨ ਕੀਤਾਂ ਤਾਂ ਉਨਾਂ ਨੇ ਫੋਨ ਨਹੀ ਚੱੂਕਿਆ।

 

Related posts

ਐਮ ਐਸ ਐਂਟਰਟੇਨਮੈਂਟ ਦਾ ਮਿਸ ਐਂਡ ਮਿਸਿਜ਼ ਇੰਡੀਆਜ਼ ਨੈਕਸਟ ਟਾਪ ਮਾਡਲ ਗਲੈਮਰ ਕੁਈਨ 2023 ਸੀਜ਼ਨ 19 – ਮਿਸ ਸ਼ਾਇਨਾ ਤੇ ਮਿਸਿਜ਼ ਬਲਬੀਰ ਕੌਰ ਨੇ ਖਿਤਾਬ ਜਿੱਤਿਆ

Sanjhi Khabar

ਕਾਂਗਰਸ ਤੁਹਾਡਾ ਸੋਨਾ-ਚਾਂਦੀ ਹੜੱਪ ਕੇ ਉਨ੍ਹਾਂ ਲੋਕਾਂ ‘ਚ ਵੰਡ ਦੇਵੇਗੀ ਜਿਨ੍ਹਾਂ ਦੇ ਜ਼ਿਆਦਾ ਜਵਾਕ-ਮੋਦੀ

Sanjhi Khabar

ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ ਨੂੰ ਲਿਆ ਹਿਰਾਸਤ ‘ਚ

Sanjhi Khabar

Leave a Comment