20 C
Los Angeles
May 19, 2024
Sanjhi Khabar
Chandigarh Zirakpur ਮਨੌਰੰਜਨ ਰਾਸ਼ਟਰੀ ਅੰਤਰਰਾਸ਼ਟਰੀ

ਐਮ ਐਸ ਐਂਟਰਟੇਨਮੈਂਟ ਦਾ ਮਿਸ ਐਂਡ ਮਿਸਿਜ਼ ਇੰਡੀਆਜ਼ ਨੈਕਸਟ ਟਾਪ ਮਾਡਲ ਗਲੈਮਰ ਕੁਈਨ 2023 ਸੀਜ਼ਨ 19 – ਮਿਸ ਸ਼ਾਇਨਾ ਤੇ ਮਿਸਿਜ਼ ਬਲਬੀਰ ਕੌਰ ਨੇ ਖਿਤਾਬ ਜਿੱਤਿਆ

PS Mitha
ਜ਼ੀਰਕਪੁਰ, 2 ਅਕਤੂਬਰ  ਐਮਐਸ ਐਂਟਰਟੇਨਮੈਂਟ ਦੁਆਰਾ ਪੇਸ਼ ਗਲੈਮਰ ਕੁਈਨ 2023 ਸੀਜ਼ਨ 19 ਦਾ ਸੁੰਦਰਤਾ ਮੁਕਾਬਲਾ ਮਿਸ ਐਂਡ ਮਿਸਿਜ਼ ਇੰਡੀਆ ਨੈਕਸਟ ਟਾਪ ਮਾਡਲ ਐਤਵਾਰ ਨੂੰ ਰਾਇਲ ਪਾਰਕ ਰਿਜੋਰਟ, ਜ਼ੀਰਕਪੁਰ ਵਿਖੇ ਆਯੋਜਿਤ ਕੀਤਾ ਗਿਆ।
ਇਸ ਸੁੰਦਰਤਾ ਮੁਕਾਬਲੇ ਵਿਚ ਮਿਸ ਸ਼ਾਇਨਾ ਤੇ ਮਿਸਿਜ਼ ਬਲਬੀਰ ਕੌਰ ਨੂੰ ਗਲੈਮਰ ਕੁਈਨ 2023 ਸੀਜ਼ਨ 19 ਦੀ ਮਿਸ ਐਂਡ ਮਿਸਿਜ਼ ਇੰਡੀਆਜ਼ ਨੈਕਸਟ ਟਾਪ ਮਾਡਲ ਐਲਾਨਿਆ ਗਿਆ। ਇਸ ਵੱਕਾਰੀ ਖਿਤਾਬ ਨੂੰ ਜਿੱਤਣ ਲਈ ਇਸ ਮੈਗਾ ਸ਼ੋਅ ਵਿਚ ਕਈ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਸ਼ੋਅ ਸਬੰਧੀ ਜਾਣਕਾਰੀ ਦਿੰਦਿਆਂ ਐਮਐਸ ਐਂਟਰਟੇਨਮੈਂਟ ਦੇ ਆਯੋਜਕ ਮੀਤ ਸੰਧੂ ਨੇ ਦੱਸਿਆ ਕਿ ਸਾਈਮਨ ਕੰਬੋਜ ਤੇ ਮੋਨਿਕਾ ਵਲੋਂ ਕਰਵਾਏ ਗਏ ਇਸ ਮੁਕਾਬਲੇ ਵਿਚ ਸਵੀਟੀ ਅਗਰਵਾਲ, ਨਵਨੀਤ ਕੌਰ ਦੀਕਸ਼ਿਤ ਤੇ ਮਧੂ ਯਾਦਵ ਨੇ ਜੱਜਾਂ ਦੀ ਭੂਮਿਕਾ ਨਿਭਾਈ। ਡਾ: ਲੋਪਾਮੁਦਰਾ ਸਾਹੂ ਦੀ ਪ੍ਰਧਾਨਗੀ ਹੇਠ ਹੋਏ ਇਸ ਮੈਗਾ ਸ਼ੋਅ ਦੀ ਸ਼ੋ-ਸਟਾਪਰ ਪੂਜਾ ਕੁਸੁਮਾਂਸ਼ੂ ਅਤੇ ਸ਼ੋਅ ਓਪਨਰ ਸਿੰਮੀ ਰਾਠੌੜ ਸਨ।
ਖਿਤਾਬ ਜੇਤੂਆਂ ਤੋਂ ਇਲਾਵਾ ਸ਼ੋਅ ਦੀ ਓਪਨਰ ਸਿੰਮੀ ਰਾਠੌਰ, ਸ਼ੋਅ ਸਟਾਪਰ ਪੂਜਾ, ਨਿਰਦੇਸ਼ਕ ਅਲਪਾ ਸ਼ਾਹ, ਗਰੂਮਰ ਨਿਸ਼ਾ ਪ੍ਰਧਾਨ ਅਤੇ ਜਿਊਰੀ ਨਵਨੀਤ ਕੌਰ ਦੀਕਸ਼ਿਤ, ਸਵੀਟੀ ਅਗਰਵਾਲ ਤੇ ਮਧੂ ਯਾਦਵ ਨੂੰ ਵੀ ਸਨਮਾਨਿਤ ਕੀਤਾ ਗਿਆ।
ਰੌਣਕਾਂ ਨਾਲ ਭਰੀ ਇਸ ਰਾਤ ਵਿਚ ਰਾਮੇਸ਼ਵਰੀ ਨੰਦਾ, ਡਾ. ਸੰਜੇ ਤ੍ਰਿਵੇਦੀ, ਨੀਲਮ ਹਮਦਰਦ, ਦੀਪ ਮਾਲਾ ਜੈਨ, ਨਮਰਤਾ ਮਲਿਕ, ਨਵਨੀਤ ਕੌਰ ਦੀਕਸ਼ਿਤ ਸਮੇਤ ਕਈ ਮਸ਼ਹੂਰ ਮਹਿਮਾਨ ਸ਼ਾਮਲ ਹੋਏ। ਸ਼ੋਅ ਦੀ ਮੇਜ਼ਬਾਨੀ ਵਿਕਰਮ ਕੁਮਾਰ ਨੇ ਕੀਤੀ। ਤਾਜ ਹਾਸਲ ਕਰਨ ਤੇ ਪ੍ਰਸ਼ੰਸਾ ਖੱਟਣ ਤੋਂ ਇਲਾਵਾ, ਸ਼ੋਅ ਦੇ ਜੇਤੂਆਂ ਨੂੰ ਵੈੱਬ ਸੀਰੀਜ਼ ਅਤੇ ਗਾਣੇ ਵਿਚ ਅਦਾਕਾਰੀ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਇਸ ਮੌਕੇ ਇਵੈਂਟ ਵਿਚ ਮਸ਼ਹੂਰ ਡਿਜ਼ਾਈਨਰ ਅਦਨਾਜ਼ ਰਜ਼ੀਆ ਦੇ ਨਵੀਨਤਮ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਗਿਆ। ਸ਼ੋਅ ਦੇ ਵਿਸ਼ੇਸ਼ ਮਹਿਮਾਨ ਸੀਮਾ ਕਾਲੜਾ, ਮੌਂਟੀ ਰਾਣਾ, ਅਰਚਨਾ ਸ਼ੈਫਰ ਤੇ ਰਿਚਾ ਰੋਹੀਲਾ ਨੇ ਸ਼ਾਮ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ।
ਸ਼ੋਅ ਦੇ ਪ੍ਰਬੰਧਕ ਮੀਤ ਸੰਧੂ ਨੇ ਕਿਹਾ ਕਿ ਇਹ ਖਿਤਾਬ ਜਿੱਤਣ ਵਾਲੇ ਪ੍ਰਤੀਯੋਗੀਆਂ ਲਈ ਇਹ ਯਕੀਨੀ ਤੌਰ ‘ਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਉਨ੍ਹਾਂ ਲੋਕਾਂ ਨੂੰ ਮੌਕਾ ਦੇਣਾ ਹੈ, ਜੋ ਹੌਂਸਲੇ ਅਤੇ ਦ੍ਰਿੜ ਇਰਾਦੇ ਨਾਲ ਗਲੈਮਰ ਦੀ ਦੁਨੀਆ ਵਿਚ ਸਫ਼ਲਤਾ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸੁਪਨਿਆਂ ਨੂੰ ਉਤਸ਼ਾਹਿਤ ਕਰਨ ਵਿਚ ਵਿਸ਼ਵਾਸ਼ ਰੱਖਦੇ ਹਾਂ ਅਤੇ ਇਹ ਮੁਕਾਬਲਾ ਉਨ੍ਹਾਂ ਲਈ ਸੁਨਹਿਰੀ ਮੌਕਾ ਸਾਬਤ ਹੋਇਆ ਹੈ।
ਇਸ ਮੈਗਾ ਸ਼ੋਅ ਵਿਚ ਈਵੈਂਟ ਪਾਰਟਨਰ ਨਿਸ਼ਾ ਪ੍ਰਧਾਨ, ਸ਼੍ਰਿਯਾਂਸ਼ ਚੌਧਰੀ, ਗਰਿਮਾ ਖੁੰਗਰ, ਅਰਸ਼ੀ ਤੇ ਦਿਵਿਤਾ ਬਿਸ਼ਟ, ਰੀਆ ਗੋਇਲ, ਪੱਲਵੀ ਸਿੰਘ, ਕਨਿਕਾ ਮਲਿਕ, ਅੰਜੂ ਅਤੇ ਮੀਨਾਕਸ਼ੀ ਮੇਕਓਵਰ ਸ਼ਾਮਲ ਸਨ, ਜਿਨ੍ਹਾਂ ਨੇ ਵਿਸ਼ੇਸ਼ ਰਾਤ ਲਈ ਮੇਕਅੱਪ ਤੇ ਵਾਲਾਂ ਵਿਚ ਪ੍ਰਤੀਯੋਗੀਆਂ ਦੀ ਮਦਦ ਕੀਤੀ। ਸਮਾਗਮ ਲਈ ਮੇਕਅਪ ਹੇਅਰ ਬਾਗ ਲਗਜ਼ਰੀ ਸੈਲੂਨ ਦੁਆਰਾ ਸਪਾਂਸਰ ਕੀਤਾ ਗਿਆ ਸੀ। ਇਸ ਸਮਾਗਮ ਨੂੰ ਵਿਪੁਲ ਖੁੰਗਰ, ਵਿਕਾਸ ਕੁਮਾਰ (ਫੋਟੋਗ੍ਰਾਫ਼ੀ ਪਾਰਟਨਰ), ਮੀਡੀਆ ਮੰਤਰਾ ਪੀਆਰ ਐਂਡ ਐਡਵਰਟਾਈਜ਼ਿੰਗ (ਮੀਡੀਆ ਪਾਰਟਨਰਜ਼) ਤੋਂ ਮੁਕੇਸ਼ ਚੌਹਾਨ ਨੇ ਸਹਿਯੋਗ ਦਿੱਤਾ।

Related posts

ਮੋਦੀ ਦੇ ਇਸ਼ਾਰੇ ‘ਤੇ ਕਿਸਾਨਾਂ ਨੂੰ ਬਿਜਲੀ ਲਈ ਠਿੱਠ ਕਰ ਰਹੇ ਹਨ ਕੈਪਟਨ : ਕੁਲਤਾਰ ਸਿੰਘ ਸੰਧਵਾਂ

Sanjhi Khabar

ਮੋਬਾਈਲ ਲੈਣ ਤੋਂ ਇਨਕਾਰ ਕਰਨ ‘ਤੇ ਦੁਕਾਨਦਾਰ ‘ਤੇ ਫਾਇਰਿੰਗ, ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਭਾਲ ਜਾਰੀ

Sanjhi Khabar

ਮੋਹਾਲੀ ਪੁਲੀਸ ਵਲੋਂ 1 ਕਿਲੋ ਹੈਰੋਈਨ ਸਮੇਤ ਦੋ ਨਸ਼ਾ ਤਸਕਰ ਕਾਬੂ

Sanjhi Khabar

Leave a Comment