14.8 C
Los Angeles
May 18, 2024
Sanjhi Khabar
New Delhi ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਹੁਣ ਮਹਿੰਗਾ ਪਵੇਗਾ ਘਰ ਖਾਣਾ ਆਰਡਰ ਕਰਨਾ, Zomato ਨੇ ਵਧਾਈ ਡਿਲਿਵਰੀ ਪਾਰਟਨਰ ਦੀ ਸੈਲਰੀ

Agency
ਨਵੀਂ ਦਿੱਲੀ. ਪੈਟਰੋਲ ਅਤੇ ਡੀਜ਼ਲ (Petrol & Diesel) ਦੀਆਂ ਵਧਦੀਆਂ ਕੀਮਤਾਂ ਦਾ ਅਸਰ ਆਮ ਲੋਕਾਂ ਦੇ ਨਾਲ-ਨਾਲ ਕੰਪਨੀਆਂ ‘ਤੇ ਵੀ ਪਿਆ ਹੈ। ਇਹੀ ਕਾਰਨ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਹੁਣ ਆਨਲਾਈਨ ਫੂਡ ਡਿਲਿਵਰੀ ਕੰਪਨੀ ਜ਼ਮੈਟੋ (Online Food Delivery Company Zomato) ਨੇ ਵੀ ਆਪਣੇ ਪੇ-ਸਟਰਕਚਰ (Pay Structure) ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਤੇਲ ਦੀਆਂ ਵਧੀਆਂ ਕੀਮਤਾਂ ਦੇ ਕਾਰਨ, ਕੰਪਨੀ ਹੁਣ ਆਪਣੇ ਡਿਲਿਵਰੀ ਪਾਰਟਨਰਜ਼ (Delivery Partners) ਨੂੰ ਜ਼ਿਆਦਾ ਤਨਖ਼ਾਹ ਦੇਵੇਗੀ। ਦਰਅਸਲ, ਤਨਖ਼ਾਹਾਂ ਵਿੱਚ ਵਾਧੇ ਨੂੰ ਲੈ ਕੇ ਦੇਸ਼ ਭਰ ਵਿੱਚ ਹੋਈ ਹੜਤਾਲ ਦੇ ਚੱਲਦੇ, ਕੰਪਨੀ ਨੇ ਇਹ ਫ਼ੈਸਲਾ ਲਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਇੰਧਨ ਦੀਆਂ ਵਧੀਆਂ ਹੋਈਆਂ ਕੀਮਤਾਂ, ਉਨ੍ਹਾਂ ਦੀ ਆਮਦਨੀ ਨੂੰ ਪ੍ਰਭਾਵਤ ਕਰ ਰਹੀਆਂ ਹਨ।
ਜਾਣੋ, ਕੰਪਨੀ ਨੇ ਕੀ ਕਿਹਾ?

Zomato ਨੇ ਕਿਹਾ ਕਿ ਤਨਖ਼ਾਹਾਂ ਦੇ ਇਸ ਵਾਧੇ ਵਿੱਚ, ਦੂਰੀ ਦੇ ਹਿਸਾਬ ਨਾਲ ਇੱਕ ਐਡੀਸ਼ਨਲ ਕੋਨਪੋਨੈਂਟ (Additional Component) ਵੀ ਸ਼ਾਮਿਲ ਹੋਵੇਗਾ ਜੋ ਕਿ ਤੇਲ ਦੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ। ਇਹ ਸੰਰਚਨਾ Remuneration ਤੇ ਲਾਗੂ ਕੀਤੀ ਜਾਏਗੀ। ਇਸ ਨੂੰ ਇੰਧਨ ਦੀਆਂ ਕੀਮਤਾਂ ਵਿੱਚ ਤਬਦੀਲੀ ਦੇ ਆਧਾਰ ਤੇ ਵਿਵਸਥਿਤ ਕੀਤਾ ਜਾਏਗਾ ਤਾਂ ਕਿ ਡਿਲਿਵਰੀ ਪਾਰਟਨਰਾਂ ਨੂੰ ਫੂਡ ਡਿਲਿਵਰੀ (Food Delivery) ਲਈ ਆਉਣ ਵਾਲੇ ਖ਼ਰਚੇ ਦੀ ਪੂਰਤੀ ਕੀਤੀ ਜਾ ਸਕੇ।
ਲੰਬੀ ਦੂਰੀ ਵਾਲੇ ਡਿਲਿਵਰੀ ਪਾਰਟਨਰਾਂ ਨੂੰ ਮਿਲੇਗੀ ਸਹਾਇਤਾ

ਰਿਪੋਰਟ ਦੇ ਅਨੁਸਾਰ, Zomato ਨੇ ਕਿਹਾ ਕਿ ਕੰਪਨੀ ਨੇ ਵੇਖਿਆ ਹੈ ਕਿ ਲੰਬੀ ਦੂਰੀ ‘ਤੇ ਪੈਟਰੋਲ ਦੀ ਵਧਦੀ ਕੀਮਤ ਦਾ ਵਧੇਰੇ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਵਾਧੂ ਭੁਗਤਾਨ ਕਰਨ ਨਾਲ, ਲੰਬੀ ਦੂਰੀ ਦੀ ਡਿਲਿਵਰੀ ਕਰਨ ਵਾਲੇ ਕਰਮਚਾਰੀਆਂ ਨੂੰ ਗਾਹਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਣ ਵਿੱਚ ਸਹਾਇਤਾ ਮਿਲੇਗੀ। ਫ਼ਿਲਹਾਲ Zomato ਕੋਲ 1.5 ਲੱਖ ਤੋਂ ਵੱਧ ਡਿਲਿਵਰੀ ਪਾਰਟਨਰ ਹਨ। ਕੰਪਨੀ ਇਸ ਨੰਬਰ ਨੂੰ ਹੋਰ ਵੀ ਮਜ਼ਬੂਤ ​​ਕਰਨ ਦੀ ਯੋਜਨਾ ਬਣਾ ਰਹੀ ਹੈ।

Related posts

ਬ੍ਰਿਟੇਨ ਦੇ ਪ੍ਰਧਾਨਮੰਤਰੀ ਅਪ੍ਰੈਲ ਦੇ ਅੰਤ ‘ਚ ਭਾਰਤ ਆਉਣਗੇ

Sanjhi Khabar

ਕਿਸਾਨ ਅੰਦੋਲਨਕਾਰੀਆਂ ਨੇ ਮਨਾਇਆ ਸ਼ਹੀਦੀ ਦਿਵਸ

Sanjhi Khabar

ਕੋਰੋਨਾ ਕਹਿਰ ‘ਚ ਅੰਡਾਨੀ ਦੀ ਆਮਦਨ ‘ਚ 43 ਅਰਬ ਡਾਲਰ ਵਾਧਾ

Sanjhi Khabar

Leave a Comment