14.8 C
Los Angeles
May 20, 2024
Sanjhi Khabar
Himachal Politics

ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਮੁੜ ਹੋਏ ਕੋਰੋਨਾ ਪੀੜਤ

ਸ਼ਿਮਲਾ, 11 ਜੂਨ । ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਨੇਤਾ ਵੀਰਭੱਦਰ ਸਿੰਘ ਇਕ ਵਾਰ ਫਿਰ ਕੋਰੋਨਾ ਇਨਫੈਕਟ ਹੋ ਗਏ ਹਨ। ਆਈਜੀਐਮਸੀ ਹਸਪਤਾਲ ਵਿੱਚ ਇਲਾਜ ਅਧੀਨ 86 ਸਾਲਾ ਵੀਰਭੱਦਰ ਸਿੰਘ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ। ਉਨ੍ਹਾਂ ਦਾ ਕੋਰੋਨਾ ਨਮੂਨਾ ਵੀਰਵਾਰ ਸ਼ਾਮ ਨੂੰ ਲਿਆ ਗਿਆ, ਜਿਸ ਦੀ ਰਿਪੋਰਟ ਸ਼ੁੱਕਰਵਾਰ ਸਵੇਰੇ ਮਿਲੀ। ਵੀਰਭੱਦਰ ਸਿੰਘ ਦੀ ਦੇਖਭਾਲ ਵਿੱਚ ਤਾਇਨਾਤ ਨਰਸ ਨੂੰ ਵੀ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ।

ਆਈਜੀਐਮਸੀ ਪ੍ਰਸ਼ਾਸਨਿਕ ਅਧਿਕਾਰੀ ਰਾਹੁਲ ਗੁਪਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਡਾਕਟਰ ਵੀਰਭੱਦਰ ਸਿੰਘ ਦੀ ਸਿਹਤ ‘ਤੇ ਨਜ਼ਰ ਰੱਖ ਰਹੇ ਹਨ।

ਵੀਰਭੱਦਰ ਸਿੰਘ ਨੂੰ ਦੋ ਮਹੀਨਿਆਂ ਦੇ ਅੰਦਰ ਦੂਜੀ ਵਾਰ ਕੋਰੋਨਾ ਸੰਕਰਮਿਤ ਹੋਇਆ ਹੈ। ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਉਨ੍ਹਾਂ ਨੂੰ ਕੋਰੋਨਾ ਸੰਕਰਮਿਤ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਕੋਰੋਨਾ ਨੂੰ 10 ਦਿਨਾਂ ਵਿੱਚ ਮਾਤ ਦੇ ਦਿੱਤੀ ਸੀ। ਇਸ ਤੋਂ ਬਾਅਦ 29 ਅਪ੍ਰੈਲ ਨੂੰ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਸ਼ਿਮਲਾ ਦੇ ਆਈਜੀਐਮਸੀ ਦਾਖਲ ਕਰਵਾਇਆ ਗਿਆ ਸੀ। ਉਦੋਂ ਤੋਂ ਹੀ ਉਨ੍ਹਾਂ ਦਾ ਆਈਜੀਐਮਸੀ ਵਿਖੇ ਇਲਾਜ ਚੱਲ ਰਿਹਾ ਹੈ। ਵੀਰਭੱਦਰ ਸਿੰਘ ਨੂੰ ਐਂਟੀ-ਕੋਰੋਨਾ ਟੀਕੇ ਦੀ ਪਹਿਲੀ ਖੁਰਾਕ 3 ਮਾਰਚ ਨੂੰ ਮਿਲੀ ਹੈ।

ਡਾਕਟਰਾਂ ਅਨੁਸਾਰ, ਕੋਵਿਡ ਦੇ ਮੁੜ ਪਾਜ਼ੇਟਿਵ ਹੋਣ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ। ਇਹ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿਸਰੀਰ ਵਿੱਚ ਵਾਇਰਸ ਸਟ੍ਰੈਨ, ਪ੍ਰਤੀਰੋਧਕ ਸੱਮਰਥਾ ਅਤੇ ਐਂਟੀਬਾਡੀ ਕਿਸ ਸਥਿਤੀ ‘ਚ ਹੈ। ਹਾਲਾਂਕਿ ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ।

ਵੀਰਭੱਦਰ ਸਿੰਘ ਛੇ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਹਨ। ਇਸ ਸਮੇਂ ਉਹ ਅਰਕੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਹਨ। ਹਿਮਾਚਲ ਦੀ ਰਾਜਨੀਤੀ ਵਿਚ ਉਨ੍ਹਾਂ ਦਾ ਮਹੱਤਵਪੂਰਣ ਸਥਾਨ ਹੈ। ਉਹ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ।

Related posts

ਕੋਟਕਪੂਰਾ ਫਾਇਰਿੰਗ ਮਾਮਲਾ: ਐਸਆਈਟੀ ਸਾਹਮਣੇ ਪੇਸ਼ ਹੋਏ ਸੁਖਬੀਰ ਸਿੰਘ ਬਾਦਲ

Sanjhi Khabar

ਪ੍ਰਧਾਨ ਮੰਤਰੀ ਨੇ ਦੇਸ਼ ਦੇ ਪਹਿਲੇ ਟਾਏਕੈਥਾਨ -2021 ਦੇ ਭਾਗੀਦਾਰਾਂ ਨਾਲ ਕੀਤੀ ਗੱਲਬਾਤ

Sanjhi Khabar

ਕੇਜਰੀਵਾਲ ਤੇ ਮਾਨ ਭਾਜਪਾ ਨਾਲ ਰਲੇ ਤੇ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਸਹਿਮਤੀ ਨਾਲ ਜ਼ਰੂਰੀ ਵਸਤਾਂ ਐਕਟ ਵਿਚ ਸੋਧ ਲਈ ਸਹਿਮਤੀ ਦਿੱਤੀ : ਅਕਾਲੀ ਦਲ

Sanjhi Khabar

Leave a Comment