14.8 C
Los Angeles
May 21, 2024
Sanjhi Khabar
Uncategorized

ਹਰਿਆਣਾ ਦਾ 1.55 ਲੱਖ ਕਰੋੜ ਦਾ ਬਜ਼ਟ ਪੇਸ਼ , ਲਿੰਕ ਨਹਿਰ ਲਈ 100 ਕਰੋੜ ਰੁਪਏ

ਚੰਡੀਗੜ੍ਹ , 12 ਮਾਰਚ ( ਹਿ ਸ ): ਹਰਿਆਣਾ ਸਰਕਾਰ ਨੇ ਅੱਜ ਆਪਣਾ ਸਾਲਾਨਾ ਬਜ਼ਟ ਵਿਧਾਨ ਸਭਾ ਵਿਚ ਪੇਸ਼ ਕਰ ਦਿੱਤਾ ਹੈ . ਬਜ਼ਟ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ , ਜਿੰਨ੍ਹਾ ਕੋਲ ਖ਼ਜ਼ਾਨਾ ਵਿਭਾਗ ਵੀ ਹੈ , ਨੇ ਪੇਸ਼ ਕੀਤਾ . ਪਹਿਲੀ ਵਾਰ ਕਾਗ਼ਜ਼ਰਹਿਤ ( ਪੇਪਰਲੈੱਸ ) ਬਜ਼ਟ ਪੇਸ਼ ਕੀਤਾ ਗਿਆ ਹੈ . 1.55 ਲੱਖ ਕਰੋੜ ਦੇ ਸਾਲ 2021-22  ਦੇ ਬਜ਼ਟ ਵਿਚ ਸਿਹਤ , ਖੇਤੀ ਅਤੇ ਬੁਨਿਆਦੀ ਢਾਂਚੇ ਨੇ ਪਹਿਲ ਦਿੱਤੀ ਗਈ ਹੈ।  ਪਿਛਲੀ ਵਾਰ ਵਾਂਗ ਇਸ ਵਾਰ ਵੀ ਸਤਲੁਜ -ਯਮੁਨਾ ਨਹਿਰ ਦੀ ਉਸਾਰੀ ਲਈ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਬਜ਼ਟ ਵਿਚ ਲੋਕਾਂ ‘ਤੇ ਕੋਈ ਟੈਕਸ ਨਹੀਂ ਲਾਇਆ ਗਿਆ।
ਬਜ਼ਟ 1,55,645 ਕਰੋੜ ਦਾ ਹੈ , ਜੋ ਪਿਛਲੇ ਸਾਲ ਦੇ ਮੁਕਾਬਲੇ 13 ਫ਼ੀਸਦੀ ਦੇ ਵਾਧੇ ਨਾਲ ਹੈ। ਹਰਿਆਣਾ ਵਿਚ ਪ੍ਰਤੀ ਵਿਅਕਤੀ ਦੀ ਆਮਦਨ ਵਧੀ ਹੈ। ਕੋਰੋਨਾ ਕਾਰਣ ਸੂਬੇ ਦੇ ਖ਼ਜ਼ਾਨੇ ਦਾ ਘਾਟਾ 2.90 ਪ੍ਰਤੀਸ਼ਤ ਤਕ ਪੁੱਜ ਗਿਆ ਹੈ , ਜੋ ਅਗਲੇ ਬਜ਼ਟ ਦੌਰਾਨ 3.87 ਫ਼ੀਸਦੀ ਤਕ ਪੁੱਜਣ ਦੇ ਆਸਾਰ ਹਨ।
ਬਜ਼ਟ ਵਿਚ ਬਜ਼ੁਰਗਾਂ ਦੀ ਪੈਨਸ਼ਨ ਵਿਚ 250 ਰੁਪਏ ਪ੍ਰਤੀ ਮਹੀਨਾ ਦਾ ਵਾਧਾ ਕੀਤਾ ਗਿਆ ਹੈ ਅਤੇ ਹੁਣ ਇਹ ਪੈਨਸ਼ਨ 2500 ਰੁਪਏ ਪ੍ਰਤੀ ਮਹੀਨਾ ਹੋਵੇਗੀ।  ਇਸਦੇ ਨਾਲ ਹੀ ਨੌਂਵੀ ਤੋਂ 12ਵੀ ਤਕ ਦੀ ਸਿੱਖਿਆ ਮੁਫ਼ਤ ਕਰ ਦਿੱਤੀ ਗਈ ਹੈ।  ਕਿਸਾਨਾਂ ਲਈ ਵੀ ਦੋ ਯੋਜਨਾਵਾਂ ਸ਼ੁਰੂ ਕਰਨ ਦਾ ਪ੍ਰਸ੍ਤਾਵ ਹੈ।  ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਿਲਣ ਵਾਲੀ ਕਾਨੂੰਨੀ ਸਹਾਇਤਾ ਯੋਜਨਾ ਦੀ ਰਕਮ 11 ਹਜ਼ਾਰ ਰੁਪਏ ਤੋਂ ਵਧਾ ਕੇ 22 ਹਜ਼ਾਰ ਰੁੱਪਏ ਕਰ ਦਿੱਤੀ ਗਈ ਹੈ। ਪੰਚਕੂਲਾ ਅਤੇ ਹਿਸਾਰ ਨੂੰ ਸਮਾਰਟ ਸਿਟੀ ਦੇ ਰੂਪ ਵਿਚ ਵਿਕਸਤ ਕੀਤਾ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਤਿੰਨ ਸਾਲਾਂ ਯੋਜਨਾਵਾਂ ਲਈ ਵੀ ਪ੍ਰਬੰਧ ਹੋਣਗੇ।  ਸਿਹਤ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਜ਼ਿਲ੍ਹਾ ਹਸਪਤਾਲਾਂ ਦੇ 200 ਬਿਸਤਰਿਆਂ ਦਾ ਕਰਨਾ ਉਨ੍ਹਾਂ ਦੀ ਪਹਿਲ ਵਿਚ ਸ਼ਾਮਿਲ ਹੈ। ਇਸਦੇ ਨਾਲ ਹੀ ਯਮੁਨਾਨਗਰ , ਕੈਥਲ ਅਤੇ ਸਿਰਸਾ ਵਿਚ ਨਵੇਂ ਮੈਡੀਕਲ ਕਾਲਜ ਬਣਨਗੇ ਅਤੇ ਪੰਜ ਲੱਖ ਦੀ ਆਮਦਨ ਵਾਲਿਆਂ ਨੂੰ ਆਯੂਸ਼ਮਾਨ ਯੋਜਨਾ ਵਿਚ ਸ਼ਾਮਿਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਮਿੱਤਰ ਯੋਜਨਾ ਅਤੇ ਹਰ ਖੇਤ -ਤੰਦਰੁਸਤ ਖੇਤ ਯੋਜਨਾ ਸ਼ੁਰੂ ਕੀਈ ਜਾਵੇਗੀ।
ਹਰਿਆਣਾ ਬਜ਼ਟ ਦਾ ਸਰਸਰੀ ਵੇਰਵਾ
 ਕੁੱਲ ਬਜ਼ਟ – 155645 ਰੁਪਏ
ਕੁੱਲ ਘਾਟਾ – 029193 ਰੁਪਏ
ਕੁੱਲ ਕਰਜ਼ -199823 ਰੁਪਏ
 ਆਮਦਨ ਪ੍ਰਾਪਤੀਆਂ -087733 ਰੁਪਏ
ਕੁਲ ਪ੍ਰਾਪਤੀਆਂ – 127484 ਰੁਪਏ
ਕੁਲ ਖਰਚ – 127484 ਰੁਪਏ

Related posts

ਮੋਹਾਲੀ ‘ਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ, 8 ਲੋਕ ਜ਼ਖ਼ਮੀ, ਦੋ ਗੰਭੀਰ

Sanjhi Khabar

ਪਾਕਿਸਤਾਨ ਨੂੰ ‘ਪ੍ਰਮਾਣੂ ਬੰਬ’ ਦੇਣ ਵਾਲੇ ਅਬਦੁੱਲ ਕਦੀਰ ਦਾ ਦਿਹਾਂਤ, ਭੋਪਾਲ ਰਿਹੈ ਪਿਛੋਕੜ

Sanjhi Khabar

ਕੈਪਟਨ ਨੇ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦਿੱਤਾ, ਹਰ ਮੋਰਚੇ ਉੱਤੇ ਉਨਾਂ ਅੰਦੋਲਨ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ : ਭਗਵੰਤ ਮਾਨ

Sanjhi Khabar

Leave a Comment