15.7 C
Los Angeles
May 17, 2024
Sanjhi Khabar
Chandigarh ਪੰਜਾਬ ਮਨੌਰੰਜਨ

ਸਿੱਧੂ ਮੂਸੇਵਾਲਾ ਆਪਣੀ ਐਲਬਮ ‘ਮੂਸਟੇਪ’ ਨਾਲ ਮਚਾਉਣ ਜਾ ਰਹੇ ਨੇ ਤਹਿਲਕਾ

Agency
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੰਡਸਟਰੀ ਦਾ ਉਹ ਗਾਇਕ ਹੈ, ਜੋ ਅਕਸਰ ਹੀ ਚਰਚਾ ‘ਚ ਬਣਿਆ ਰਹਿੰਦਾ ਹੈ। ਕਿਸੇ ਨਾ ਕਿਸੇ ਕਾਰਨ ਕਰਕੇ ਇਹ ਗਾਇਕ ਸੋਸ਼ਲ ਮੀਡੀਆ ‘ਤੇ ਚਰਚਾ ਵਿਚ ਬਣਿਆ ਰਹਿੰਦਾ ਹੈ। ਇਕ ਵਾਰ ਫਿਰ ਜੇਕਰ ਕੋਈ ਇੰਡਸਟਰੀ ‘ਚ ਚਰਚਾ ਦਾ ਕਾਰਨ ਬਣ ਰਿਹਾ ਹੈ ਤਾਂ ਉਹ ਹੈ ਸਿੱਧੂ ਮੂਸੇਵਾਲਾ ਅਤੇ ਉਨ੍ਹਾਂ ਦੀ ਮਿਊਜ਼ਿਕ ਐਲਬਮ ‘ਮੂਸਟੇਪ’ ਹੈ। ‘ਮੂਸਟੇਪ’ ਦੀ ਅਨਾਊਸਮੈਂਟ ਨੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਨਵਾਂ ਸਰਪ੍ਰਾਈਜ਼ ਦਿੱਤਾ ਹੈ।
ਇਸ ਐਲਬਮ ਨਾਲ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਇੰਡਸਟਰੀ ਵੀ ਸਰਪ੍ਰਾਈਜ਼ ਹੋਈ ਹੈ ਕਿਉਂਕਿ ਇਸ ਇਕੋ ਐਲਬਮ ‘ਚ 25 ਟਰੈਕ ਹੋਣਗੇ ਤੇ ਕਈ ਮਿਊਜ਼ਿਕ ਡਾਇਰੈਕਟਰ ਅਤੇ ਇੰਟਰਨੈਸ਼ਨਲ ਕਲਾਕਾਰਾਂ ਨਾਲ ਇਸ ਐਲਬਮ ਨੂੰ ਗ੍ਰੈਂਡ ਬਣਾਇਆ ਗਿਆ ਹੈ। ਖ਼ਬਰਾਂ ਮੁਤਾਬਕ ਸਿੱਧੂ ਮੂਸੇਵਾਲਾ ਤੇ ਮੀਕ ਮਿੱਲ ਦਾ ਇਸ ਐਲਬਮ ‘ਚ ਕੋਲੈਬੋਰੇਸ਼ਨ ਹੋਵੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਮੀਕ ਮਿੱਲ ਮਸ਼ਹੂਰ ਹਾਲੀਵੁੱਡ ਰੈਪਰ ਹਨ। ਮੀਕ ਮਿੱਲ ਸਿੱਧੂ ਮੂਸੇਵਾਲਾ ਦੇ ਗੀਤ ‘ਚ ਆ ਸਕਦੇ ਹਨ। ਇਸ ਤੋਂ ਪਹਿਲਾ ਵੀ ਸਿੱਧੂ ਮੂਸੇਵਾਲਾ ਹਾਲੀਵੁੱਡ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ ਅਤੇ ਹੁਣ ਜਦੋਂ ਸਿੱਧੂ ਮੂਸੇਵਾਲਾ ਰੋਜ਼ਾਨਾ ਇੰਡਸਟਰੀ ਨੂੰ ਨਵੇਂ-ਨਵੇਂ ਪੋਸਟਰਾਂ ਨਾਲ ਸਰਪ੍ਰਾਈਜ਼ ਕਰ ਰਹੇ ਹਨ।ਹੁਣ ਦੇਖ ਵਾਲੀ ਗੱਲ ਇਹ ਹੋਵੇਗੀ ਕਿ ਫੈਨਜ਼ ਇਨ੍ਹਾਂ ਗੀਤਾਂ ਨੂੰ ਕਿੰਨਾ ਪਿਆਰ ਦਿੰਦੇ ਨਜ਼ਰ ਆਉਣਗੇ।

Related posts

ਮੁੱਖ ਮੰਤਰੀ ਕੈਪਟਨ ਵੱਲੋਂ ਦਿਲਜਾਨ ਦੀ ਮੌਤ ‘ਤੇ ਪ੍ਰਗਟਾਇਆ ਗਿਆ ਦੁੱਖ

Sanjhi Khabar

ਕੇਂਦਰ ਦਾ ਸਿੱਧੀ ਅਦਾਇਗੀ ਦਾ ਪ੍ਰਸਤਾਵ ਕਿਸਾਨਾਂ ’ਚ ਰੋਹ ਪੈਦਾ ਕਰਨ ਵਾਲਾ ਇਕ ਹੋਰ ਕਦਮ: ਕੈਪਟਨ ਅਮਰਿੰਦਰ ਸਿੰਘ

Sanjhi Khabar

ਖਾਲਿਸਤਾਨ ਪੱਖੀ ਪੋਸਟਰ ਲਗਾਉਣ ਵਾਲੇ ਹੋਣਗੇ ਸਲਾਖਾਂ ਪਿੱਛੇ : ਜੈ ਰਾਮ ਠਾਕੁਰ

Sanjhi Khabar

Leave a Comment