20 C
Los Angeles
May 19, 2024
Sanjhi Khabar
Agriculture Chandigarh New Delhi Politics

ਸਾਡਾ ‘ਭਾਰਤ ਬੰਦ’ ਸਫਲ ਰਿਹਾ, ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ, ਪਰ ਗੱਲਬਾਤ ਨਹੀਂ ਹੋ ਰਹੀ’ ਰਾਕੇਸ ਟਿਕੈਤ

ਸੰਦੀਪ ਸਿੰਘ
ਨਵੀ ਦਿੱਲੀ : ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੀ ਅਗਵਾਈ ਕਰਦਿਆਂ ਸੋਮਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਐਸਕੇਐਮ ਦੇ ਅਨੁਸਾਰ, ਕਿਸਾਨਾਂ ਦੇ ਇਸ ਇਤਿਹਾਸਕ ਸੰਘਰਸ ਦੇ 10 ਮਹੀਨੇ ਪੂਰੇ ਹੋਣ ‘ਤੇ ਸੋਮਵਾਰ ਯਾਨੀ 27 ਸਤੰਬਰ ਨੂੰ ਕੇਂਦਰ ਸਰਕਾਰ ਦੇ ਖਿਲਾਫ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਸੀ।
ਇਹ ਬੰਦ ਸਵੇਰੇ 6 ਵਜੇ ਤੋਂ ਸੁਰੂ ਹੋਇਆ ਹੈ ਅਤੇ ਸਾਮ 4 ਵਜੇ ਤੱਕ ਜਾਰੀ ਰਿਹਾ। ਹੁਣ ਤੱਕ ਪੂਰੇ ਦੇਸ਼ ਵਿੱਚ ਇਸ ਬੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ ਟਿਕੈਤ ਨੇ ਕਿਹਾ, ‘ਸਾਡਾ ‘ਭਾਰਤ ਬੰਦ’ ਸਫਲ ਰਿਹਾ ਹੈ। ਸਾਨੂੰ ਕਿਸਾਨਾਂ ਦਾ ਪੂਰਾ ਸਮਰਥਨ ਮਿਲਿਆ ਅਸੀਂ ਹਰ ਚੀਜ ਨੂੰ ਸੀਲ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਲੋਕਾਂ ਦੀ ਆਵਾਜਾਈ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ, ਪਰ ਕੋਈ ਗੱਲਬਾਤ ਨਹੀਂ ਹੋ ਰਹੀ।’
ਦੇਸ ਵਿਆਪੀ ਹੜਤਾਲ ਦੇ ਦੌਰਾਨ, ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫਤਰ, ਵਿਦਿਅਕ ਅਤੇ ਹੋਰ ਸੰਸਥਾਵਾਂ, ਦੁਕਾਨਾਂ, ਉਦਯੋਗਾਂ ਅਤੇ ਵਪਾਰਕ ਅਦਾਰਿਆਂ ਦੇ ਨਾਲ ਨਾਲ ਜਨਤਕ ਸਮਾਗਮਾਂ ਅਤੇ ਹੋਰ ਪ੍ਰੋਗਰਾਮ ਪੂਰੇ ਦੇਸ ਵਿੱਚ ਬੰਦ ਹਨ। ਹਾਲਾਂਕਿ, ਹਸਪਤਾਲਾਂ, ਮੈਡੀਕਲ ਸਟੋਰਾਂ, ਰਾਹਤ ਅਤੇ ਬਚਾਅ ਕਾਰਜਾਂ ਅਤੇ ਜਰੂਰੀ ਸੇਵਾਵਾਂ ਅਤੇ ਨਿੱਜੀ ਐਮਰਜੈਂਸੀ ਵਿੱਚ ਸ਼ਾਮਿਲ ਸਾਰੀਆਂ ਐਮਰਜੈਂਸੀ ਸੰਸਥਾਵਾਂ ਨੂੰ ਛੋਟ ਦਿੱਤੀ ਗਈ ਹੈ।

Related posts

ਸਟੇਸ਼ਨਾਂ ‘ਤੇ ਭੀੜ ਨੂੰ ਰੋਕਣ ਲਈ ਪਲੇਟਫਾਰਮ ਟਿਕਟ ਦੀਆਂ ਦਰਾਂ ‘ਚ ਵਾਧਾ ਇੱਕ ਅਸਥਾਈ ਉਪਾਅ : ਰੇਲਵੇ ਮੰਤਰਾਲਾ

Sanjhi Khabar

ਕਾਂਗਰਸ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਰਚ ਰਹੀ ਹੈ ਡਰਾਮਾ : ਅਸ਼ਵਨੀ ਸ਼ਰਮਾ

Sanjhi Khabar

ਹਿਰਾਸਤ ‘ਚ ਲਏ ਗਏ ਸੀਐਮ ਕੈਪਟਨ ਦੇ ਫਾਰਮਹਾਊਸ ਦਾ ਘਿਰਾਓ ਕਰਨ ਪਹੁੰਚੇ ਅਕਾਲੀ ਆਗੂ

Sanjhi Khabar

Leave a Comment