19.1 C
Los Angeles
May 21, 2024
Sanjhi Khabar
Dera Bassi Politics ਪੰਜਾਬ

ਵਿਧਾਇਕ ਸ਼ਰਮਾ ਨੇ ਨਰਿੰਦਰ ਗੋਇਲ ਨੂੰ ਥਾਪਿਆ ਪਾਰਟੀ ਦੇ ਵਪਾਰ ਵਿੰਗ ਦਾ ਸੰਯੁਕਤ ਸਕੱਤਰ

PS Mitha

ਜ਼ੀਰਕਪੁਰ, 31 ਜਨਵਰੀ  । ਹਲਕਾ ਡੇਰਾਬਸੀ ਤੋਂ ਸਹੀ ਉਮੀਦਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਟਿਕਟ ਨਾ ਦਿੱਤੇ ਜਾਣ ਤੋਂ ਦੁਖੀ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਗੋਇਲ ਨੇ ਪਾਰਟੀ ਛੱਡਣ ਦਾ ਫ਼ੈਸਲਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ

ਹਲਕਾ ਵਿਧਾਇਕ ਐਨ ਕੇ ਸ਼ਰਮਾ ਨੇ ਨਰਿੰਦਰ ਗੋਇਲ ਦੇ ਗ੍ਰਹਿ ਵਿਖੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਸਿਰੋਪਾਓ ਭੇਟ ਕੀਤਾ ਅਤੇ ਨਰਿੰਦਰ ਗੋਇਲ ਨੂੰ ਪਾਰਟੀ ਦੀ ਵਪਾਰ ਵਿੰਗ ਦਾ ਸੂਬਾ ਜੁਆਇੰਟ ਸਕੱਤਰ ਨਿਯੁਕਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਐਨ ਕੇ ਸ਼ਰਮਾ ਨੇ ਕਿਹਾ ਕਿ ਨਰਿੰਦਰ ਗੋਇਲ ਬਹੁਤ ਹੀ ਅਸੂਲ ਪਸੰਦ ਵਿਅਕਤੀ ਹਨ ਜਿਨ੍ਹਾਂ ਵੱਲੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਬੰਧਨ ਰਹਿੰਦਿਆਂ ਆਪਣੀ ਪਾਰਟੀ ਪ੍ਰਤੀ ਪੂਰੀ ਵਫ਼ਾਦਾਰੀ ਨਾਲ ਕੰਮ ਕੀਤਾ ਹੈ ਅਤੇ ਸਮੇਂ ਸਮੇਂ ਤੇ ਉਨ੍ਹਾਂ ਵੱਲੋਂ ਆਪਣੇ ਹੱਕਾਂ ਲਈ ਉਨ੍ਹਾਂ ਦਾ ਵਿਰੋਧ ਵੀ ਕੀਤਾ ਜਾਂਦਾ ਸੀ ਪਰੰਤੂ ਨਰਿੰਦਰ ਗੋਇਲ ਵਰਗੇ ਸਮਰਪਤ ਵਰਕਰਾਂ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਮੁੱਲ ਨਹੀਂ ਪਾਇਆ ਗਿਆ।

ਉਨ੍ਹਾਂ ਨਰਿੰਦਰ ਗੋਇਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਨਰਿੰਦਰ ਗੋਇਲ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਇਸ ਮੌਕੇ ਉਨ੍ਹਾਂ ਨਰਿੰਦਰ ਗੋਇਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦਾ ਸੂਬਾ ਜੁਆਇੰਟ ਸਕੱਤਰ ਵੀ ਨਿਯੁਕਤ ਕੀਤਾ।

Related posts

ਸਰਕਾਰੀ ਡਾਕਟਰ ਨੇ ਪਤਨੀ ਨੂੰ ਫਸਾਇਆ ਅਤੇ ਜਾਂਚ ਵਿੱਚ ਝੂਠਾ ਪਾਇਆ ਗਿਆ, ਕੇਸ ਦਰਜ਼

Sanjhi Khabar

ਗੈਂਗਸਟਰ ਅੰਸਾਰੀ ਦਾ ਮਾਮਲਾ ਵਿਧਾਨ ਸਭਾ ‘ਚ ਗੂੰਜਿਆ , ਸਰਕਾਰ ‘ਤੇ ਅੰਸਾਰੀ ਨੂੰ ਬਚਾਉਣ ਲਈ ਕਰੋੜਾਂ ਖਰਚਣ ਦਾ ਦੋਸ਼ 

Sanjhi Khabar

ਖੇਡ ਮੰਤਰੀ ਰਾਣਾ ਸੋਢੀ ਵੱਲੋਂ ਟੋਕੀਓ ਉਲੰਪਿਕਸ ਲਈ ਕੁਆਲੀਫ਼ਾਈ ਕਰਨ ਵਾਲੀ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਨੂੰ ਵਧਾਈ

Sanjhi Khabar

Leave a Comment