15.3 C
Los Angeles
May 17, 2024
Sanjhi Khabar
Chandigarh Crime News Mohali

 ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਿਨਾਹ

Agency
ਮੁਹਾਲੀ, 20 ਮਾਰਚ । ਮੁਹਾਲੀ ਦੇ ਥਾਣਾ ਫੇਜ਼-8 ਅਧੀਨ ਪੈਂਦੇ ਫੇਜ-9 ਦੀ ਰਹਿਣ ਵਾਲੀ ਇਕ ਲੜਕੀ ਨਾਲ ਵਿਆਹ ਦਾ ਲਾਰਾ ਲਗਾ ਕੇ ਜਬਰ ਜਿਨਾਹ ਕਰਨ ਦੇ ਦੋਸ਼ ਵਿਚ ਇਕ ਨੌਜਵਾਨ ਖਿਲਾਫ ਧਾਰਾ-376, 420 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜਮ ਦੀ ਪਛਾਣ ਤਰੁਣ ਸਿੰਘ ਸਹਾਰਨ ਵਾਸੀ ਦਿੱਲੀ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤਾ ਨੇ ਜਿਲਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 2018 ਵਿਚ ਉਸ ਦੀ ਦੋਸਤੀ ਤਰੁਣ ਨਾਲ ਹੋਈ ਸੀ। ਤਰੁਣ ਉਸ ਸਮੇਂ ਫੇਜ਼-9 ਸੈਕਟਰ-63 ਵਿਚ ਰਹਿੰਦਾ ਸੀ। ਉਨਾਂ ਦੀ ਦੋਸਤੀ ਹੌਲੀ ਹੌਲੀ ਪਿਆਰ ਵਿਚ ਬਦਲ ਗਈ ਅਤੇ ਉਹ ਇਕ ਦੂਜੇ ਨੂੰ ਮਿਲਣ ਲੱਗ ਪਏ। ਤਰੁਣ ਨੇ ਉਸ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ ਅਤੇ ਉਸ ਵਲੋਂ ਵੀ ਹਾਂ ਕਰ ਦਿੱਤੀ ਗਈ। ਤਰੁਣ ਨੇ ਉਸ ਨਾਲ ਵਿਆਹ ਦਾ ਲਾਰਾ ਲਗਾ ਕੇ ਕਈ ਵਾਰ ਸ਼ਰੀਰਕ ਸਬੰਧ ਬਣਾਏ। ਸਾਲ 2020 ਵਿਚ ਤਰੁਣ ਨੇ ਕੋਲਡ ਡਰਿੰਕ ਵਿਚ ਉਸ ਨੂੰ ਕੋਈ ਨਸ਼ੀਲੀ ਚੀਜ ਮਿਲਾ ਕੇ ਪਿਲਾਈ ਅਤੇ ਉਸ ਨਾਲ ਜਬਰ ਜਿਨਾਹ ਕੀਤਾ।

ਇਸ ਮਾਮਲੇ ਦੀ ਪੜਤਾਲ ਉਪ ਕਪਤਾਨ ਟੈ੍ਰਫਿਕ ਵਲੋਂ ਕੀਤੀ ਗਈ ਅਤੇ ਤਰੁਣ ਨੂੰ ਕਥਿਤ ਦੋਸ਼ੀ ਪਾਇਆ ਗਿਆ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਮੁਲਜਮ ਫਰਾਰ ਹੈ, ਜਲਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Related posts

ਕੇਜਰੀਵਾਲ ਨੇ ਦਿੱਤੇ ਸੰਕੇਤ- ਇਕੱਲੇ ਹੀ ਲੜਾਂਗੇ ਪੰਜਾਬ ਦੀਆਂ 13 ਸੀਟਾਂ ‘ਤੇ ਲੋਕ ਸਭਾ ਚੋਣਾਂ ?

Sanjhi Khabar

ਬੇਅਦਬੀ ਕੇਸ: ਡੇਰਾ ਸਿਰਸਾ ਮੁਖੀ ਵੱਲੋਂ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਰਾਹ ਬੰਦ

Sanjhi Khabar

ਲੌਕਡਾਊਨ ‘ਚ ਮਿਲੀ ਰਾਹਤ, ਸ਼ਨੀਵਾਰ ਨੂੰ ਨਹੀਂ ਹੋਵੇਗਾ Weekend Lockdown,

Sanjhi Khabar

Leave a Comment