15.8 C
Los Angeles
May 16, 2024
Sanjhi Khabar
Uncategorized

ਰੁਝੇਵਿਆਂ ਦੇ ਦਰਮਿਆਨ ਕਿਸਾਨਾਂ ਦੇ ਨਾਂਅ ਪੀਐਮ ਮੋਦੀ ਦਾ ਪੱਤਰ

Agency

ਨਵੀਂ ਦਿੱਲੀ, 19 ਮਾਰਚ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵਿਅਸਤ ਸ਼ਡਿਊਲ ਵਿਚੋਂ ਸਮਾਂ ਕੱਢਦਿਆਂ ਨੈਨੀਤਾਲ ਦੇ ਇਕ ਕਿਸਾਨ ਖੀਮਾਨੰਦ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਨਾਲ-ਨਾਲ ਖੇਤੀ ਨਾਲ ਸਬੰਧਤ ਹੋਰ ਯੋਜਨਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ। ਨਾਲ ਹੀ ਖੀਮਾਨੰਦ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਉੱਤਰਾਖੰਡ ਦੇ ਨੈਨੀਤਾਲ ਵਿੱਚ ਰਹਿਣ ਵਾਲੇ ਖੀਮਾਨੰਦ ਨੂੰ ਇੱਕ ਪੱਤਰ ਲਿਖਿਆ। ਇਸ ਪੱਤਰ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਫਸਲੀ ਬੀਮਾ ਯੋਜਨਾ ਪਿਛਲੇ ਪੰਜ ਸਾਲਾਂ ਵਿੱਚ ਵਿਆਪਕ ਕਵਰੇਜ ਅਤੇ ਪਾਰਦਰਸ਼ੀ ਦਾਅਵਿਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਰਾਹੀਂ ਕਿਸਾਨੀ ਭਲਾਈ ਨੂੰ ਸਮਰਪਿਤ ਸਾਡੇ ਦ੍ਰਿੜ ਯਤਨਾਂ ਅਤੇ ਦ੍ਰਿੜ ਇਰਾਦਿਆਂ ਦੀ ਇੱਕ ਮਹੱਤਵਪੂਰਣ ਉਦਾਹਰਣ ਵਜੋਂ ਉੱਭਰੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਅੱਜ ਸਰਬਪੱਖੀ ਅਤੇ ਸਰਬਸਪਰਸ਼ੀ ਵਿਕਾਸ ਦੇ ਨਜਰੀਏ ਨਾਲ ਦੇਸ਼ ਤੇਜ਼ੀ ਨਾਲ ਇਕ ਮਜ਼ਬੂਤ, ਖੁਸ਼ਹਾਲ ਅਤੇ ਸਵੈ-ਨਿਰਭਰ ਭਾਰਤ ਨਿਰਮਾਣ ਦੀ ਦਿਸ਼ਾ ਵੱਲ ਵਧ ਰਿਹਾ ਹੈ।

ਖਿਮਾਨੰਦ ਨੇ ‘ਨਮੋ ਐਪ’ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਸੁਨੇਹਾ ਭੇਜਿਆ ਅਤੇ ਉਨ੍ਹਾਂ ਨੂੰ ਪੀਐਮਐਫਬੀਵਾਈ ਦੇ ਪੰਜ ਸਫਲ ਸਾਲ ਪੂਰੇ ਕਰਨ ਅਤੇ ਸਰਕਾਰ ਦੀਆਂ ਹੋਰ ਕੋਸ਼ਿਸ਼ਾਂ ਲਈ ਵਧਾਈ ਦਿੱਤੀ ਸੀ। ਉਸ ਪੱਤਰ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਵਿਚਾਰ ਸਾਂਝੇ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

Related posts

ਕਿਸਾਨ ਜੱਥੇਬੰਦੀਆਂ ਵਲੋਂ ਲੱਖਾ ਸਿਧਾਣੇ ਨੂੰ ਦਿੱਲੀ ਮੋਰਚੇ ‘ਚ ਆਉਣ ਦਾ ਸੱਦਾ

Sanjhi Khabar

ਅਰਵਿੰਦ ਖੰਨਾ ਦਾ ਬਰਨਾਲਾ ‘ਚ ਜ਼ਬਰਦਸਤ ਵਿਰੋਧ, ਬੈਕੀਕੇਡ ਲਾ ਰੋਕਣੇ ਪਏ ਕਿਸਾਨ

Sanjhi Khabar

ਕਰੋਨਾ ਦਾ ਕਹਿਰ ਜਾਰੀ -ਸੁਖਬੀਰ ਬਾਦਲ ਵੀ ਆਏ ਕਰੋਨਾ ਦੀ ਲਪੇਟ

Sanjhi Khabar

Leave a Comment