15.3 C
Los Angeles
May 17, 2024
Sanjhi Khabar
Bathinda Chandigarh Haryana Himachal

ਯੂਨਾਈਟਿਡ ਪੰਜਾਬ ਐਡ ਹਰਿਆਣਾ ਜਰਨਲਿਸ਼ਟ ਐਸ਼ੋਸੀਏਸ਼ਨ ਦੀ ਚੋਣ:ਧਰਮਿੰਦਰ ਸਰਮਾ ਬਣੇ ਪ੍ਰਧਾਨ,

ਵਿਜੈ ਸਿੰਗਲਾ
ਚੰਡੀਗੜ 23 ਦਸੰਬਰ : ਯੂਨਾਈਟਿਡ ਪੰਜਾਬ ਐਡ ਹਰਿਆਣਾ ਜਰਨਲਿਸਟ ਐਸ਼ੋਸੀਏਸ਼ਨ ਦੀ ਮੀਟਿੰਗ ਹਰਿਆਣਾ ਦੇ ਸੀਨੀਅਰ ਪੱਤਰਕਾਰ ਰਾਜੀਵ ਸਰਮਾ ਦੀ ਪ੍ਰਧਾਨਗੀ ਹੇਠ ਚੰਡੀਗੜ ਵਿਖੋ ਹੋਈ ਜਿਸਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਜਿਲਿਆਂ ਤੋ ਆਏ ਪੱਤਰਕਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਫੀਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਤੇ ਚਰਚਾ ਕੀਤੀ ਗਈ। ਜਿਸਨੂੰ ਹੱਲ ਕਰਨ ਦੇ ਲਈ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਐਸ਼ੋਸੀਐਸਨ ਦੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ । ਜਿਸਦੇ ਵਿੱਚ ਸਰਬਸੰਮਤੀ ਦੇ ਨਾਲ ਮੌਹਾਲੀ ਜਿਲੇ ਦੇ ਸੀਨੀਅਰ ਪੱਤਰਕਾਰ ਧਰਮਿੰਦਰ ਕੁਮਾਰ ਧਾਮੀ ਸਰਮਾਂ ਨੂੰ ਪ੍ਰਧਾਨ, ਪੰਜਾਬ ਦੇ ਸੀਨੀਅਰ ਪੱਤਰਕਾਰ ਨਰਿੰਦਰ ਜੱਗਾ ਨੂੰ ਜਨਰਲ ਸੱਕਤਰ, ਪੀਐਸ ਮਿੱਠਾ ਨੂੰ ਚੈਅਰਮੈਨ, ਰਾਜੀਵ ਸਰਮਾ ਹਰਿਆਣਾ ਨੂੰ ਖਜ਼ਾਨਚੀ , ਸੀਨੀਅਰ ਮੀਤ ਪ੍ਰਧਾਨ ਅਮਿਤ ਕਾਲੀਆ ਜੀਰਕਪੁਰ, ਵਿਜੇ ਸਿੰਗਲਾ ਪੰਚਕੂਲਾਂ ਨੂੰ ਮੀਤ ਪ੍ਰਧਾਨ, ਧਰਮਿੰਦਰ ਸਿੰਘ ਧਾਲੀਵਾਲ ਬਰਨਾਲਾ ਨੂੰ ਮੀਤ ਪ੍ਰਧਾਨ, ਸੱਕਤਰ ਸੰਜੀਵ ਬਾਂਸਲ ਹਰਿਆਣਾ, ਜੋਇੰਟ ਸੱਕਤਰ ਮੋਹਿਤ ਸੋਨੀ ਹਰਿਆਣਾ, ਸੁਭਾਸ਼ ਸੈਣੀ ਹਰਿਆਣਾ, ਪ੍ਰੈਸ ਸਕੱਤਰ ਗੁਰਬਾਜ਼ ਗਿੱਲ ਬਠਿੰਡਾ, ਕਾਰਜਕਾਰੀ ਮੈਬਰ ਗੁਰਵਿੰਦਰ ਸਿੰਘ ਗੁਰੀ , ਯਸ਼ਪਾਲ ਬਠਿੰਡਾ ਅਤੇ ਸੰਦੀਪ ਸਿੰਘ ਬਰਨਾਲਾ ਨੂੰ ਚੁਣਿਆ ਗਿਆ।
ਮੀਟਿੰਗ ਵਿੱਚ ਨਵ ਨਿਯੁਕਤ ਪ੍ਰਧਾਨ ਧਰਮਿੰਦਰ ਸਰਮਾ ਨੇ ਭਰੋਸਾ ਦਿੱਤਾ ਕਿ ਪੱਤਰਕਾਰਾਂ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰਨਗੇ। ਉਨਾਂ ਕਿਹਾ ਪੰਜਾਬ ਅਤੇ ਹਰਿਆਣਾ ਦੇ ਪੱਤਰਕਾਰਾਂ ਨੂੰ ਇਕ ਮੰਚ ਤੇ ਇਕੱਠੇ ਕਰਕੇ ਦੋਹਾਂ ਸੂਬਿਆਂ ਦੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਦੋਨਾਂ ਸਰਕਾਰਾਂ ਨਾਲ ਰਾਬਤਾ ਕਾਇਮ ਕਰਨਗੇ। ਉਨਾਂ ਕਿਹਾ ਕਿ ਪੱਤਰਕਾਰਾਂ ਦੇ ਖਿਲਾਫ ਦਰਜ਼ ਕੀਤੇ ਜਾ ਰਹੇ ਝੂਠੇ ਕੇਸ਼ਾਂ ਦੀ ਪੈਰਵਾਈ ਦੇ ਨਾਲ ਨਾਲ ਪੱਤਰਕਾਰਾਂ ਦੇ ਹੱਕ ਵਿੱਚ ਮੋਰਚਾ ਖੋਲਣਗੇ। ਉਨਾਂ ਕਿਹਾ ਕਿ ਪੱਤਰਕਾਰਾਂ ਦੇ ਲਈ ਐਸੋਸੀਏਸ਼ਨ ਵਲੋ ਨਿੱਜੀ ਬੀਮੇ ਮੁਫਤ ਕਰਾਏ ਜਾਣਗੇ। ਜਿਨਾਂ ਪੱਤਰਕਾਰਾਂ ਦੇ ਪੀਲੇ ਕਾਰਡ ਕੱਟੇ ਗਏ ਹਨ ਉਸਦੇ ਲਈ ਸਰਕਾਰ ਨਾਲ ਗੱਲ ਕਰਨਗੇ। ਇਸ ਤੋ ਇਲਾਵਾ ਐਸ਼ੋਸੀਏਸ਼ਨ ਵਲੋ ਰਜ਼ਿਸਟਰਡ ਯੂਟਿਉੂਬ ਚੈਨਲਾਂ, ਨਿਊਜ਼ ਪੋਰਟਲਾਂ ਅਤੇ ਵੈਬਸਾਈਟਾਂ ਦੇ ਪੱਤਰਕਾਰਾਂ ਨੂੰ ਸਰਕਾਰੀ ਹੱਕ ਦਿਵਾਉਣ ਲਈ ਕੰਮ ਕੀਤਾ ਜਾਵੇਗਾ। ਪੰਜਾਬ ਦੇ ਸੀਨੀਅਰ ਪੱਤਰਕਾਰ ਅਤੇ ਜਨਰਲ ਸੱਕਤਰ ਨਰਿੰਦਰ ਜੱਗਾ ਨੇ ਕਿਹਾ ਪੱਤਰਕਾਰਾਂ ਨੂੰ ਆਪਣੇ ਹੱਕਾਂ ਦੇ ਲਈ ਲੜਣ ਲਈ ਅੱਗੇ ਆਉਣ ਦੀ ਲੋੜ ਹੈ। ਉਨਾਂ ਕਿਹਾ ਕਿ ਐਸ਼ੋਸੀਏਸ਼ਨ ਵਲੋ ਪੰਜਾਬ ਅਤੇ ਹਰਿਆਣਾ ਦੇ ਪੱਤਰਕਾਰਾਂ ਵਲੋ ਇਕ ਸੈਮੀਨਾਰ ਕੀਤਾ ਜਾ ਰਿਹਾ ਹੈ ਜਿਸਦੀ ਤਾਰੀਖ ਜਲਦੀ ਮਿੱਥੀ ਜਾਵੇਗੀ। ਉਨਾਂ ਕਿਹਾ ਕਿ ਐਸ਼ੋਸੀਏਸ਼ਨ ਦੀ ਪੰਜਾਬ ਅਤੇ ਹਰਿਆਣਾ ਵਿੱਚ ਮਜਬੂਤੀ ਕਰਨ ਦੇ ਲਈ ਜਿਲਿਆ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆ ਅਤੇ ਹਰ ਜਿਲੇ ਵਿੱਚ ਐਸੋਸ਼ੀਏਸ਼ਨ ਦੀ ਇਕਾਈ ਗਠਨ ਕੀਤੀ ਜਾਵੇਗੀ। ਇਹ ਜਾਣਕਾਰੀ ਐੋਸ਼ੋਸੀਏਸ਼ਨ ਦੇ ਪ੍ਰੈਸ ਸੱਕਤਰ ਗੁਰਬਾਜ਼ ਗਿੱਲ ਨੇ ਦਿੱਤੀ।

Related posts

ਆਮ ਆਦਮੀ ਪਾਰਟੀ ਨੂੰ ਮਿਲੀ ਮਜ਼ਬੂਤੀ, ਕੈਪਟਨ ਅਤੇ ਸੁਖਪਾਲ ਖਹਿਰਾ ਦੇ ਨਜ਼ਦੀਕੀਆਂ ਸਮੇਤ ਵੱਖ ਵੱਖ ਖੇਤਰਾਂ ਤੋਂ ਉੱਘੀਆਂ ਸਖਸੀਅਤਾਂ ਪਾਰਟੀ ਵਿੱਚ ਹੋਈਆਂ ਸ਼ਾਮਲ

Sanjhi Khabar

ਮਾਨਸਾ ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Sanjhi Khabar

ਪੰਜਾਬ ਦੇ ਹਿੱਸੇ ਦਾ ਪਾਣੀ ਦੂਸਰੇ ਸੂਬੇ ਨੂੰ ਨਹੀਂ ਦੇਵਾਂਗੇ: ਚੀਮਾ

Sanjhi Khabar

Leave a Comment