18 C
Los Angeles
May 17, 2024
Sanjhi Khabar
Uncategorized

ਮਾਰਚ ਵਿੱਚ 11 ਦਿਨ ਬੰਦ ਰਹਿਣਗੇ ਬੈਂਕ, ਨਿਪਟਾਓ ਆਪਣੇ ਸਾਰੇ ਜ਼ਰੂਰੀ ਕੰਮ

Agency
ਨਵੀਂ ਦਿੱਲੀ – Bank Holidays: ਮਾਰਚ ਦਾ ਮਹੀਨਾ ਫਾਈਨੈਨਸ਼ੀਅਲ ਈਯਰ/ਵਿੱਤੀ ਸਾਲ ਦਾ ਆਖਰੀ ਮਹੀਨਾ ਹੁੰਦਾ ਹੈ। ਇਸ ਮਹੀਨੇ ਵਿੱਚ ਆਮ ਤੌਰ ‘ਤੇ ਬੈਂਕਾਂ ਨਾਲ ਜੁੜੇ ਕੰਮਕਾਜ ਕੁੱਝ ਜ਼ਿਆਦਾ ਵੱਧ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਮਾਰਚ ਦੇ ਮਹੀਨੇ ਵਿੱਚ 11 ਦਿਨ ਬੈਂਕ ਬੰਦ (ਬੈਂਕ ਛੁੱਟੀਆਂ) ਰਹਿਣਗੇ। ਅਜਿਹੇ ਵਿੱਚ ਜੇਕਰ ਤੁਸੀਂ ਕੋਈ ਬੈਂਕਿੰਗ ਕਾਰਜ ਬੈਂਕ ਬ੍ਰਾਂਚ/ਸ਼ਾਖ਼ਾ ਵਿੱਚ ਜਾ ਕੇ ਨਿਪਟਾਉਣਾ ਹੈ ਤਾਂ ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਸ ਦਿਨ ਬੈਂਕ ਦੀ ਛੁੱਟੀ ਨਾ ਹੋਵੇ ਤਾਂ ਜੋ ਤੁਸੀਂ ਆਪਣਾ ਕੰਮ ਬਿਨਾਂ ਕਿਸੀ ਪਰੇਸ਼ਾਨੀ ਦੇ ਆਸਾਨੀ ਨਾਲ ਕਰ ਸਕੋ। ਆਰ.ਬੀ.ਆਈ. (RBI) ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਦੇਸ਼ ਦੇ ਬੈਂਕ ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਸਰੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਇਸ ਦੇ ਨਾਲ ਹੀ ਮਾਰਚ ਦੇ ਮਹੀਨੇ ਵਿੱਚ ਕੁੱਝ ਹੋਰ ਛੁੱਟੀਆਂ ਵੀ ਹਨ ਅਤੇ ਕੁੱਝ ਸਥਾਨਕ ਤਿਉਹਾਰ ਵੀ ਹਨ। ਇਨ੍ਹਾਂ ਤਿਉਹਾਰਾਂ ‘ਤੇ ਦੇਸ਼ ਦੇ ਕੁੱਝ ਰਾਜਾਂ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ।
ਆਓ ਜਾਣਦੇ ਹਾਂ ਮਾਰਚ ਦੇ ਮਹੀਨੇ ਵਿੱਚ ਕਿਹੜੇ-ਕਿਹੜੇ ਦਿਨ ਬੈਂਕ ਬੰਦ ਰਹਿਣਗੇ
5 ਮਾਰਚ – Chapchar Kut 5 ਮਾਰਚ ਨੂੰ ਪੈ ਰਿਹਾ ਹੈ। ਇਸ ਦਿਨ ਆਈਜ਼ੌਲ (Aizawl) (ਆਈਜ਼ੌਲ – ਮਿਜ਼ੋਰਮ ਦੀ ਰਾਜਧਾਨੀ) ਵਿੱਚ ਸਾਰੇ ਬੈਂਕ ਬੰਦ ਰਹਿਣਗੇ
11 ਮਾਰਚ – 11 ਮਾਰਚ ਨੂੰ ਮਹਾਸ਼ਿਵਰਾਤਰੀ (Mahashivratri) ਦਾ ਤਿਉਹਾਰ ਹੈ। ਇਸ ਦਿਨ ਦੇਸ਼ ਦੇ ਕਈ ਰਾਜਾਂ ਵਿੱਚ ਬੈਂਕਾਂ ‘ਚ ਕੰਮਕਾਜ ਬੰਦ ਰਹੇਗਾ।

13 ਮਾਰਚ – ਮਹੀਨੇ ਦਾ ਦੂਸਰਾ ਸ਼ਨੀਵਾਰ ਹੋਣ ਕਰ ਕੇ ਇਸ ਦਿਨ ਬੈਂਕ ਵਿੱਚ ਛੁੱਟੀ ਰਹੇਗੀ।

14 ਮਾਰਚ – ਐਤਵਾਰ ਦੇ ਕਾਰਨ ਬੈਂਕਾਂ ਵਿੱਚ ਹਫਤਾਵਾਰੀ ਛੁੱਟੀ ਰਹੇਗੀ।

15 ਮਾਰਚ – ਸੋਮਵਾਰ ਵਾਲੇ ਦਿਨ 15 ਮਾਰਚ ਨੂੰ ਕੁੱਝ ਬੈਂਕ ਯੂਨੀਅਨਾਂ ਨੇ ਹੜਤਾਲ ਕਰਨ ਦਾ ਐਲਾਨ ਕੀਤਾ ਹੈ।

21 ਮਾਰਚ – ਐਤਵਾਰ ਦੇ ਕਾਰਨ ਬੈਂਕਾਂ ਵਿੱਚ ਹਫਤਾਵਾਰੀ ਛੁੱਟੀ ਰਹੇਗੀ।

22 ਮਾਰਚ – 22 ਮਾਰਚ ਨੂੰ ‘ਬਿਹਾਰ ਦਿਵਸ’ ਹੈ। ਅਜਿਹੇ ਵਿੱਚ ਬਿਹਾਰ ਰਾਜ ਵਿੱਚ ਬੈਂਕ ਲਗਾਤਾਰ 2 ਦਿਨ ਤੱਕ ਬੰਦ ਰਹਿਣਗੇ।

27 ਮਾਰਚ – 27 ਮਾਰਚ ਨੂੰ ਚੌਥੇ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
28 ਮਾਰਚ – 28 ਮਾਰਚ ਨੂੰ ਐਤਵਾਰ ਹੈ। ਇਸ ਲਈ, ਦੇਸ਼ ਦੇ ਕੁੱਝ ਰਾਜਾਂ ਵਿੱਚ ਬੈਂਕ ਲਗਾਤਾਰ 4 ਦਿਨਾਂ ਲਈ ਬੰਦ ਰਹਿਣਗੇ।

29 ਅਤੇ 30 ਮਾਰਚ – 29 ਅਤੇ 30 ਮਾਰਚ ਨੂੰ ਹੋਲੀ ਦੇ ਤਿਉਹਾਰ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।

Related posts

ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗੇ , 6 ਜਾਅਲੀ ਟਰੈਵਲ ਏਜੰਟਾਂ ਦੇ ਵਿਰੁੱਧ ਕੇਸ ਦਰਜ

Sanjhi Khabar

ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕਾਂਗਰਸ ਦੇ ਵੀ ਰਿਕਾਰਡ ਤੋੜੇ :NK Sharma

Sanjhi Khabar

ਵੀਰੇਸ਼ ਕੁਮਾਰ ਭਾਵਰਾ ਨੇ ਡੀਜੀਪੀ ਪੰਜਾਬ ਦਾ ਅਹੁਦਾ ਸੰਭਾਲਿਆ

Sanjhi Khabar

Leave a Comment