15.7 C
Los Angeles
May 17, 2024
Sanjhi Khabar
Chandigarh Jandilala Guru Politics

ਮਾਣ ਧੀਆਂ ਤੇ’ ਐਵਾਰਡ ਸਮਾਂਰੋਹ” ਕੱਲ : 200 ਹੋਣਹਾਰ ਧੀਆਂ ਦਾ ਹੋਵੇਗਾ ਸਨਮਾਨ : ਮੱਟੂ

ਜੰਡਿਆਲਾ ਗੁਰੂ 7 ਅਕਤੂਬਰ/ਸਤਿੰਦਰ ਸਿੰਘ ਅਠਵਾਲ/:-ਮਾਣ ਧੀਆਂ ਤੇ’ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਵੱਲੋਂ  ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਦੇ ਸਹਿਯੋਗ 9 ਅਕਤੂਬਰ ਨੂੰ ਵਿਰਸਾ ਵਿਹਾਰ ਗਾਂਧੀ ਗਰਾਊਂਡ ਦੇ (ਕਰਤਾਰ ਸਿੰਘ ਦੁੱਗਲ) ਹਾਲ ਵਿਖ਼ੇ ਹੋਣ ਵਾਲੇ “ਮਾਣ ਧੀਆਂ ਤੇ’ ਐਵਾਰਡ ਸਮਾਂਰੋਹ” ਸੰਬੰਧੀ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਡੀਡੀਪੀਓ ਗੁਰਪ੍ਰੀਤ ਸਿੰਘ ਗਿੱਲ, ਬੀਡੀਪੀਓ ਤੇਜਿੰਦਰ ਕੁਮਾਰ ਛੀਨਾ, ਬੈਂਕ ਮੈਨਜਰ ਸੁਮੀਤ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਹੋਇਆ
ਕਿਹਾ ਕਿ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ ਅੰਮ੍ਰਿਤਸਰ ਵੱਲੋਂ ਕਰਵਾਏ ਜਾਣ ਵਾਲੇ “ਮਾਣ ਧੀਆਂ ਤੇ’ ਐਵਾਰਡ” ਵਿਚ ਵਿੱਦਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੀਆ 200 ਦੇ ਕਰੀਬ ਹੋਣਹਾਰ ਧੀਆਂ ਦਾ ਸਨਮਾਨ ਕੀਤਾ ਜਾਵੇਗਾ , ਜਿਨ੍ਹਾਂ ਨੇ 85% ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ ਉਨ੍ਹਾਂ ਨੂੰ “ਮਾਣ ਧੀਆਂ ਤੇ’ ਐਵਾਰਡ” ਨਾਲ ਸਨਮਾਨਿਤ ਕੀਤਾ ਜਾਵੇਗਾ l ਇਸ ਮੌਂਕੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਨਮਾਨਿਤ ਹੋਣ ਵਾਲੀਆਂ ਬੇਟੀਆਂ ਦੇ ਨਾਵਾਂ ਦੀ ਚੋਣ ਕਰਨ ਲਈ ਸਕੂਲਾਂ ਮੁੱਖੀਆਂ ਨੂੰ ਸੱਦਾ-ਪੱਤਰ ਬੇਜ ਦਿੱਤਾ ਹੈ ਪ੍ਰਧਾਨ ਮੱਟੂ ਨੇ ਕਿਹਾ ਕਿ ਜਲਦ ਹੀ ਸਨਮਾਨਿਤ ਹੋਣ ਵਾਲੀਆਂ ਧੀਆਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ l ਸਨਮਾਨ ਸਮਾਂਰੋਹ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸੰਯੁਕਤ ਪੁਲਿਸ ਕਮਿਸ਼ਨਰ ਪੁਲਿਸ ਸ. ਰਾਜ ਬਚਨ ਸਿੰਘ ਸੰਧੂ, ਡੀਈਓ ਸ.ਸਤਿੰਦਰਬੀਰ ਸਿੰਘ, ਡਾਇਰੈਕਟਰ ਸ੍ਰੀਮਤੀ.ਅੰਜਨਾ ਸੇਠ, ਪ੍ਰਿ.ਰਿਪੁਦਮਨ ਕੌਰ ਮਲਹੋਤਰਾ,ਗੁਰਭੇਜ ਸਿੰਘ,ਆਰਤੀ ਦੇਵਾ,ਅਜੇ ਕੁਮਾਰ ਵਰਮਾਨੀ, ਨਰਿੰਦਰ ਸਿੰਘ ਤੁੰਗ,ਵਿਰਾਟ ਦੇਵਗਨ , ਹਰਸੋਹਿਨ ਕੌਰ ਸਰਕਾਰੀਆ , ਜਸਵਿੰਦਰ ਕੌਰ ਲੈਕਚਰਾਰ ,ਅਮਨਦੀਪ ਸਿੰਘ ਪੰਨੂ,ਗੁਰਮੀਤ ਸਿੰਘ ਸੰਧੂ , ਬਲਜਿੰਦਰ ਸਿੰਘ ਮੱਟੂ, ਨਰਿੰਦਰ ਸਿੰਘ ਮੱਟੂ ਦਾ ਪੂਰਨ ਸਹਿਯੋਗ ਰਹੇਗਾ l

Related posts

ਮਾਂ ਨੇ 6 ਮਹੀਨੇ ਦੇ ਪੁੱਤ ਨੂੰ ਗਲਾ ਘੁੱਟ ਕੇ ਮਾਰਿਆ

Sanjhi Khabar

ਮੁੱਖ ਮੰਤਰੀ ਵੱਲੋਂ ਮੁੱਖ ਨਿਵੇਸ਼ਕਾਂ ਦੀ ਮੇਜ਼ਬਾਨੀ, ਪੰਜਾਬ ਦੀਆਂ ਵਧ ਰਹੀਆਂ ਨਿਵੇਸ਼ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਪ੍ਰੇਰਿਆ

Sanjhi Khabar

ਕੌਮੀ ਮਹਿਲਾ ਕਮਿਸ਼ਨ ਨੇ ਚਰਨਜੀਤ ਚੰਨੀ ਦਾ ਅਸਤੀਫ਼ਾ ਮੰਗਿਆ

Sanjhi Khabar

Leave a Comment