19 C
Los Angeles
May 17, 2024
Sanjhi Khabar
Chandigarh

ਮਜ਼ਦੂਰ ਦਿਵਸ ‘ਤੇ ਮਾਨ ਸਰਕਾਰ ਦਾ ਵੱਡਾ ਐਲਾਨ, 1 ਮਈ ਨੂੰ ਹੋਵੇਗੀ ਸਰਕਾਰੀ ਛੁੱਟੀ

PS Mitha

Chandigarh : ਲੁਧਿਆਣਾ- ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਹੋਈ।  ਸ਼ੁੱਕਰਵਾਰ ਨੂੰ ਪਹਿਲੀ ਵਾਰ ਕੈਬਨਿਟ ਦੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਹੋਈ ਹੈ।  ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਜਾਬ ਵਿੱਚ 1 ਮਈ (ਮਜ਼ਦੂਰ ਦਿਵਸ) ਨੂੰ ਗਜ਼ਟਿਡ ਛੁੱਟੀ ਹੋਵੇਗੀ। ਇਸ ਕਾਰਨ ਸੂਬੇ ਵਿੱਚ ਸਰਕਾਰੀ ਕੰਮਕਾਜ ਬੰਦ ਰਹਿਣਗੇ। ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਰਹੇਗੀ। ਸੂਬਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਦੀ ਕਾਪੀ ਸਾਰੇ ਵਿਭਾਗੀ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਆਉਣ ਵਾਲੇ ਦਿਨਾਂ ਵਿੱਚ ਮਜ਼ਦੂਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਤਾਂ ਜੋ ਮਜ਼ਦੂਰਾਂ ਨੂੰ ਵੀ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਜੋ ਫਸਲ ਦਾ ਮੁਆਵਜ਼ਾ ਕਿਸਾਨ ਨੂੰ ਦਿੱਤਾ ਜਾਵੇਗਾ, ਉਸਦਾ 10 ਫੀਸਦੀ ਮਜ਼ਦੂਰਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿੱਚ ਅਸਾਮੀਆਂ ਭਰੀਆ ਜਾਣਗੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਸੋਧੀ ਤਨਖਾਹ ਦੇ ਸਕੇਲ ਲਾਗੂ ਹੋਣਗੇ।

Related posts

ਪੰਜਾਬ ਦੇ ਮੁੱਖ ਮੰਤਰੀ ਨੇ ਛੁਪੀ ਹੋਈ ਪ੍ਰਤਿਭਾ ਨੂੰ ਅੱਗੇ ਵਧਾਉਣ ਲਈ ‘ਰੰਗਲਾ ਪੰਜਾਬ’ ਵੈਬ ਚੈਨਲ ਦਾ ਕੀਤਾ ਉਦਘਾਟਨ

Sanjhi Khabar

ਪਿਆਰ ਨਾਲ ਭਰਪੂਰ ਰੋਮਾਂਟਿਕ ਫਿਲਮ “ਮਜਨੂ” ਦੀ ਪਹਿਲੀ ਝਲਕ ਸਾਹਮਣੇ ਆਈ 

Sanjhi Khabar

ਭਾਸ਼ਣ ਦਿੰਦੇ ਸਮੇਂ ਸਟੇਜ ‘ਤੇ ਅਚਾਨਕ ਬੇਹੋਸ਼ ਹੋ ਗਏ ਨਿਤਿਨ ਗਡਕਰੀ

Sanjhi Khabar

Leave a Comment