15.7 C
Los Angeles
May 13, 2024
Sanjhi Khabar
Chandigarh New Delhi Politics

ਬੰਗਾਲ ‘ਚ ਬੋਲੇ ਮੋਦੀ, ਦੀਦੀ ਬੌਖਲਾ ਗਈ ਹੈ, ਵਿਦਾਈ ਪੱਕੀ

Agency

ਕੋਲਕਾਤਾ, 10 ਅਪ੍ਰੈਲ । ਪੱਛਮੀ ਬੰਗਾਲ ਵਿਚ ਸ਼ਨੀਵਾਰ ਨੂੰ ਚੌਥੇ ਪੜਾਅ ਦੀ ਵੋਟਿੰਗ ਵਾਲੇ ਦਿਨ ਲਗਾਤਾਰ ਹਿੰਸਾ ‘ਤੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ’ ਤੇ ਸਖਤ ਹਮਲਾ ਬੋਲਿਆ ਹੈ। ਉੱਤਰ ਬੰਗਾਲ ਦੇ ਸਭ ਤੋਂ ਵੱਡੇ ਸ਼ਹਿਰ ਸਿਲੀਗੁੜੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕਿਹਾ ਕਿ ਦੀਦੀ ਬੌਖਲਾ ਗਈ ਹੈ ਅਤੇ ਉਨ੍ਹਾਂ ਦੀ ਵਿਦਾਈ ਨਿਸ਼ਚਤ ਹੈ। ਉਨ੍ਹਾਂ ਕਿਹਾ ਕਿ ਉੱਤਰ ਬੰਗਾਲ, ਭਾਰਤ ਮਾਂ ਦੀ ਗਰਦਨ ਦੁਆਲੇ ਅਜਿਹੀ ਸ਼ਾਨਦਾਰ ਮਾਲਾ ਹੈ ਜਿਸ ਵਿਚ ਵੱਖ-ਵੱਖ ਭਾਸ਼ਾਵਾਂ, ਜਾਤੀਆਂ, ਵੱਖ ਵੱਖ ਭਾਈਚਾਰਿਆਂ ਦੇ ਲੋਕ ਵੱਖ-ਵੱਖ ਫੁੱਲਾਂ ਵਿੱਚ ਜੁੜੇ ਹੋਏ ਹਨ। ਇਥੇ ਇਕ ਭਾਰਤ- ਸਰੇਸ਼ਠ ਭਾਰਤ ਦੀ ਖੂਬਸੂਰਤ ਤਸਵੀਰ ਦਿਖਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੰਗਾਲ ਵਿੱਚ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ। ਨਵੇਂ ਸਾਲ ਵਿੱਚ ਬੁਰਾਈ ਉੱਤੇ ਚੰਗੀਆਈ ਜਿੱਤਣ ਵਾਲੀ ਹੈ, ਭਾਜਪਾ ਜਿੱਤਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੰਗਾਲ ਵਿਚ ਭਾਜਪਾ ਦੀ ਜਿੱਤ ਨੂੰ ਦੇਖਦੇ ਹੋਏ ਦੀਦੀ ਅਤੇ ਉਨ੍ਹਾਂ ਦੇ ਗੁੰਡੇ ਬੌਖਲਾ ਗਏ ਹਨ। ਉਨ੍ਹਾਂ ਨੇ ਕੂਚ ਬਿਹਾਰ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, “ਦੀਦੀ ਅਤੇ ਤ੍ਰਿਣਮੂਲ ਨੇਤਾਵਾਂ ਦੀ ਕੀ ਸੋਚ ਹੈ, ਇਹ ਹੁਣ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੀਦੀ ਦੇ ਨੇੜਲੇ ਨੇਤਾ ਨੇ ਅਨੁਸੂਚਿਤ ਜਾਤੀਆਂ ਦਾ ਬਹੁਤ ਅਪਮਾਨ ਕੀਤਾ ਹੈ। ਬੰਗਾਲ ਚ ਜੋ ਅਨੁਸੂਚਿਤ ਜਾਤੀ ਹੈ, ਐਸ ਟੀ ਕਮਿਊਨਿਟੀ ਹੈ, ਉਨ੍ਹਾਂ ਨਾਲ ਭਿਖਾਰੀਆਂ ਦੀ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ। ਤੁਹਾਡੇ ਨਾਲ-ਨਾਲ ਜਾਣਗੇ ਤੋਲਾਬਾਜ਼। ਤੁਹਾਡੇ ਨਾਲ-ਨਾਲ ਜਾਣਗੇ ਸਿੰਡੀਕੇਟ। ਬੰਗਾਲ ਦੇ ਲੋਕ ਤੁਹਾਡੀ ਪੂੰਜੀ ਨਹੀਂ ਹਨ, ਦੀਦੀ। ਇਸ ਲਈ ਬੰਗਾਲ ਦੇ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਤੁਹਾਨੂੰ ਜਾਣਾ ਪਵੇਗਾ। ਬੰਗਾਲ ਦੇ ਲੋਕ ਤੁਹਾਨੂੰ ਕੱਢ ਕੇ ਹੀ ਦੱਮ ਲੈਣਗੇ। ਤੁਸੀਂ ਇਕੱਲੇ ਨਹੀਂ ਜਾਵੋਂਗੇ। ਤੁਹਾਡੇ ਪੂਰੇ ਗੈਂਗ ਨੂੰ ਜਨਤਾ ਹਟਾਉਣ ਵਾਲੀ ਹੈ।

Related posts

ਪੰਜਾਬ ਪੁਲਿਸ ਨੇ 9917 ਵਿੱਚੋਂ 1447 ਵੱਡੇ ਤਸਕਰਾਂ ਨੂੰ ਕੀਤਾ ਗ੍ਰਿਫਤਾਰ ; 565.94 ਕਿਲੋ ਹੈਰੋਇਨ ਬਰਾਮਦ

Sanjhi Khabar

ਪੰਜਾਬ ਵਿੱਚ ਅੱਜ ਕੋਰੋਨਾ ਕਾਰਣ 18 ਮੌਤਾਂ , ਸੱਤਵੇਂ ਜ਼ਿਲ੍ਹੇ ਵਿੱਚ ਵੀ ਰਾਤ ਦਾ ਕਰਫਿਊ ਲਾਗੂ ….

Sanjhi Khabar

ਬਲਾਕ ਸਿੱਖਿਆ ਅਫਸਰਾਂ ਦੇ ਦਫਤਰਾਂ ਨੂੰ ਸਮਾਰਟ ਬਣਾਏਗੀ ਪੰਜਾਬ ਸਰਕਾਰ

Sanjhi Khabar

Leave a Comment