16.3 C
Los Angeles
May 22, 2024
Sanjhi Khabar
Chandigarh Mohali Politics Zirakpur

ਪ੍ਰੈਸ ਕਲੱਬ ਸਬ ਡਵੀਜ਼ਨ ਡੇਰਾਬੱਸੀ ਦਾ ਤਾਜਪੋਸ਼ੀ ਸਮਾਗਮ ਹੋਇਆ

PS Mitha
ਜ਼ੀਰਕਪੁਰ : ਬੀਤੀ ਦੇਰ ਸ਼ਾਮ ਪ੍ਰੈਸ ਕਲੱਬ ਸਬ ਡਵੀਜ਼ਨ ਡੇਰਾਬੱਸੀ (2589) ਦਾ ਤਾਜਪੋਸ਼ੀ ਸਮਾਗਮ ਹੋਇਆ। ਇਸ ਮੌਕੇ ਕਲੱਬ ਦੇ 6ਵੀਂ ਬਾਰ ਬਣੇ ਪ੍ਰਧਾਨ ਹਰਜੀਤ ਸਿੰਘ ਲੱਕੀ, ਚੇਅਰਮੈਨ ਅਵਤਾਰ ਧੀਮਾਨ, ਮੁੱਖ ਸਰਪ੍ਰਸਤ ਕ੍ਰਿਸ਼ਨਪਾਲ ਸ਼ਰਮਾ, ਸਰਪ੍ਰਸਤ ਰਵਿੰਦਰ ਵੈਸ਼ਨਵ ਅਤੇ ਰਾਜਬੀਰ ਸੈਣੀ ਲਾਲੜੂ, ਸੀਨੀਅਰ ਮੀਤ ਪ੍ਰਧਾਨ ਜਗਜੀਤ ਕਲੇਰ ਅਤੇ ਰਾਜਬੀਰ ਸੈਣੀ ਦੱਪਰ, ਸਕੱਤਰ ਤਰਲੋਚਨ ਲੱਕੀ, ਦਫ਼ਤਰ ਸਕੱਤਰ ਦਿਨੇਸ਼ ਵੈਸ਼ਨਵ, ਸੰਯੁਕਤ ਸਕੱਤਰ ਅਵਤਾਰ ਪਾਬਲਾ ਖਜਾਨਚੀ ਮਨਦੀਪ ਵਰਮਾ, ਸਹਾਇਕ ਖਜਾਨਚੀ ਪਿੰਕੀ ਸੈਣੀ, ਸੱਕਤਰ ਰਾਜੀਵ ਗਾਂਧੀ ਨੇ ਆਪਣਾ ਅਹੁਦਾ ਸੰਭਾਲਿਆ। ਇਸ ਸਮਾਗਮ ਵਿਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਮੁੱਖ ਮਹਿਮਾਨ ਅਤੇ ਐਸਡੀਐਮ ਡੇਰਾਬੱਸੀ ਸਵਾਤੀ ਟਿਵਾਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੁੰਦੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਪ੍ਰੈੱਸ ਕਲੱਬ ਸਬ ਡਵੀਜਨ ਡੇਰਾਬੱਸੀ ਦੇ ਸਮੂਹ ਮੈਂਬਰਾਂ ਦੀ ਉਸਾਰੂ ਅਤੇ ਸਾਕਾਰਾਤਮਕ ਸੋਚ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਮੁਹਰੀਅਤ ਵਿਚ ਪ੍ਰੈੱਸ ਦਾ ਅਹਿਮ ਰੋਲ ਹੈ, ਜਿਸ ਲਈ ਪੱਤਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਬੇਖ਼ੌਫ ਹੋ ਕੇ ਨਿਰਪੱਖਤਾ ਨਾਲ ਅਦਾ ਕਰਨੀ ਚਾਹੀਦੀ ਹੈ। ਇਸ ਦੌਰਾਨ ਕਲੱਬ ਦੇ ਚੀਫ਼ ਪੈਟਰਨ ਕ੍ਰਿਸ਼ਨਪਾਲ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰੈਸ ਕਲੱਬ ਦੇ 34 ਸਾਲਾਂ ਦੇ ਇਤਿਹਾਸ ਤੇ ਚਾਨਣ ਪਾਇਉਂਦੇ ਹੋਏ ਹੁਣ ਤੱਕ ਪ੍ਰੈਸ ਕਲੱਬ ਵੱਲੋਂ ਕੀਤੇ ਗਏ ਸਮਾਜਿਕ ਕੰਮਾਂ ਦੀ ਜਾਣਕਾਰੀ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਸਰਪ੍ਰਸਤ ਰਵਿੰਦਰ ਵੈਸ਼ਨਵ, ਸਰਬਜੀਤ ਭੱਟੀ ਅਤੇ ਅਵਤਾਰ ਧੀਮਾਨ ਵਲੋਂ ਨਿਭਾਈ ਗਈ। ਸਮਾਗਮ ਦਾ ਆਗਾਜ਼ ਐਸਡੀਐਮ ਡੇਰਾਬੱਸੀ ਸਵਾਤੀ ਟਿਵਾਣਾ, ਸਾਬਕਾ ਵਿਧਾਇਕ ਐਨ ਕੇ ਸ਼ਰਮਾ, ਭਾਜਪਾ ਤੋਂ ਸੰਜੀਵ ਖੰਨਾ, ਕਾਂਗਰਸ ਤੋਂ ਉਦੇਵੀਰ ਸਿੰਘ ਢਿੱਲੋਂ ਅਤੇ ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਗੁਪਤਾ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਐਸਡੀਐਮ ਟਿਵਾਣਾ ਨੇ ਪ੍ਰੈੱਸ ਕਲੱਬ ਦੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਮੀਡੀਆ ਤੋਂ ਬਹੁਤ ਆਸਾਂ ਹਨ, ਉਹ ਬੇਖ਼ੌਫ ਹੋ ਕੇ ਆਪਣੀ ਜਿੰਮੇਵਾਰੀ ਨਿਭਾਉਣ ਅਤੇ ਪ੍ਰਸ਼ਾਸਨ ਪੱਤਰਕਾਰਾਂ ਵੱਲੋਂ ਉਨ੍ਹਾ ਦੇ ਧਿਆਨ ਵਿੱਚ ਲਿਆਂਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ।
ਅਖੀਰ ਵਿਚ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਲੱਕੀ ਵਲੋਂ ਛੇਵੀਂ ਵਾਰ ਦੋ ਸਾਲ ਲਈ ਕਲੱਬ ਦਾ ਪ੍ਰਧਾਨ ਚੁਣਨ ਲਈ ਸਾਰੇ ਮੈਂਬਰਾਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਪ੍ਰੈਸ ਕਲੱਬ ਪਤਰਕਾਰਿਤਾ ਦੀ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਲੋਕਾਂ ਦੀ ਆਵਾਜ਼ ਦਲੇਰੀ ਨਾਲ ਚੁਕਦੇ ਹੋਏ ਨਿਰਪੱਖਤਾ ਨਾਲ ਪਟਰਕਾਰਤਾਂ ਕਰਦਾ ਰਹੇਗਾ। ਇਸ ਮੌਕੇ ਡੀਐਸਪੀ ਡੇਰਾਬੱਸੀ ਗੁਰਬਖਸ਼ੀਸ਼ ਸਿੰਘ, ਡੀਐਸਪੀ ਰੋਪੜ ਗੁਰਪ੍ਰੀਤ ਸਿੰਘ ਬੈਂਸ, ਜ਼ੀਰਕਪੁਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸੋਹੀ, ਜਸਪਾਲ ਸਿੰਘ ਜ਼ੀਰਕਪੁਰ, ਸਮਾਜਸੇਵੀ ਓ.ਪੀ ਸਿੰਗਲਾ, ਸਤੀਸ਼ ਜਿੰਦਲ, ਐਸਐਚਓ ਜ਼ੀਰਕਪੁਰ ਇੰਸਪੈਕਟਰ ਓਂਕਾਰ ਸਿੰਘ ਬਰਾੜ, ਐਸਐਚਓ ਢਕੋਲੀ ਜਤਿਨ ਕਪੂਰ, ਐਸਐਚਓ ਲਾਲੜੂ ਹਰਜਿੰਦਰ ਸਿੰਘ, ਲੈਹਲੀ ਚੋਂਕੀ ਇੰਚਾਰਜ ਥਾਣੇਦਾਰ ਮਨਦੀਪ ਸਿੰਘ, ਟਰੈਫਿਕ ਇੰਚਾਰਜ ਜ਼ੀਰਕਪੁਰ ਇੰਸਪੈਕਟਰ ਸੁੱਖਦੀਪ ਸਿੰਘ ਆਦਿ ਹਾਜ਼ਰ ਸਨ।

Related posts

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਮੰਡੀ ਦੀਆਂ ਜਾਇਦਾਦਾਂ ਦੇ ਈ-ਐਕਸ਼ਨ ਲਈ ਪੋਰਟਲ ਦੀ ਕੀਤੀ ਸ਼ੁਰੂਆਤ

Sanjhi Khabar

ਬਰਗਾੜੀ ਬੇਅਦਬੀ ‘ਚ ਡੇਰਾ ਸੱਚਾ ਸੌਦਾ ਮੁਖੀ ਮੁੱਖ ਦੋਸ਼ੀ ਨਾਮਜ਼ਦ

Sanjhi Khabar

ਮੁੱਖ ਮੰਤਰੀ ਕੈਪਟਨ ਵੱਲੋਂ ਦਿਲਜਾਨ ਦੀ ਮੌਤ ‘ਤੇ ਪ੍ਰਗਟਾਇਆ ਗਿਆ ਦੁੱਖ

Sanjhi Khabar

Leave a Comment