14.8 C
Los Angeles
May 16, 2024
Sanjhi Khabar
Ambala Crime News

ਨਸ਼ੇ ਨੇ ਨਿਗਲਿਆ ਤਿੰਨ ਭੈਣਾਂ ਦੇ ਇਕਲੌਤੇ ਭਰਾ, ਚਿੱਟੇ ਦਾ ਟੀਕਾ ਲਾਉਣ ਕਾਰਨ ਹੋਈ ਮੌਤ

Agency ਤਰਨ ਤਾਰਨ : ਜਿਲਾ ਤਰਨ ਤਾਰਨ(Tarn Taran Sahib) ਦੇ ਵਿਧਾਨ ਸਭਾ ਹਲਕਾ ਪੱਟੀ ਵਿਖੇ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇਕ 22 ਸਾਲਾ ਨੌਜਵਾਨ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਪਿੱਪਲ ਸਿੰਘ ਵਜੋਂ ਹੋਈ ਹੈ ,ਜੋ ਕਿ ਤਿੰਨਾਂ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਨੌਜਵਾਨ ਪਿੰਡ ਘਰਿਆਲੀ ਦਾਸੂਵਾਲ ਦਾ ਰਹਿਣ ਵਾਲਾ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਕਿਹਾ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਦੱਸ ਚੁੱਕੇ ਹਾਂ ਕਿ ਪਿੰਡ ਵਿੱਚ ਨਸ਼ਾ ਬਹੁਤ ਵਿਕਦਾ ਹੈ, ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਹਰਦਿਆਲ ਸਿੰਘ ਨੇ ਦੱਸਿਆ ਕਿ ਪਿੱਪਲ ਸਿੰਘ ਨਸ਼ੇ ਦਾ ਸੇਵਨ ਕਰਨ ਦਾ ਆਦੀ ਸੀ, ਜਿਸ ਨੂੰ ਲੈ ਕੇ ਉਸ ਨੂੰ ਪੱਟੀ ਦੇ ਨਸ਼ਾ ਛੁਡਾਊ ਕੇਂਦਰ ਵਿਚ ਵੀ ਦਾਖਲ ਕਰਵਾਇਆ ਸੀ, ਜਿੱਥੇ ਛੇ ਮਹੀਨੇ ਨਸ਼ਾ ਕੇਂਦਰ ਦੇ ਵਿਚ ਰਹਿਣ ਤੋਂ ਬਾਅਦ ਉਸ ਨੂੰ ਫਿਰ ਘਰ ਲਿਆਂਦਾ ਤਾਂ ਉਹ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਪੱਟੀ ਦੀ ਵਾਰਡ ਨੰਬਰ 12 ਭਾਰੂ ਵਾਲੀ ਬਸਤੀ ਵਿਖੇ ਨਸ਼ਾ ਵੇਚਣ ਵਾਲੇ ਵਿਅਕਤੀ ਦੇ ਘਰ ਹੀ ਚਿੱਟੇ ਦਾ ਟੀਕਾ ਲਾ ਲਿਆ,ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਤੇ ਪ੍ਰਾਈਵੇਟ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਹਰਦਿਆਲ ਸਿੰਘ ਨੇ ਦੱਸਿਆ ਕਿ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਝੂਠੇ ਵਾਅਦੇ ਕਰਦੀਆਂ ਹਨ ਕਿ ਉਨ੍ਹਾਂ ਵੱਲੋਂ ਨਸ਼ੇ ਤੇ ਕਾਫੀ ਸਖਤੀ ਕੀਤੀ ਗਈ ਹੈ ਜੋ ਬਿਲਕੁਲ ਝੂਠ ਹੈ ਉਨ੍ਹਾਂ ਕਿਹਾ ਕਿ ਪੱਟੀ ਵਿਖੇ ਚਿੱਟਾ ਫੁੱਲ ਵਿਕ ਰਿਹਾ ਹੈ ਉਥੇ ਹੀ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਘਰਿਆਲੀ ਦਾਸੂਵਾਲੀਆ ਵੀ ਨਸ਼ਿਆਂ ਦਾ ਗੜ੍ਹ ਬਣਿਆ ਹੋਇਆ ਜਿੱਥੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਕਰਨ ਦੀ ਬਜਾਏ ਪੱਲਾ ਝਾੜਦਾ ਦਿਖਾਈ ਦਿੱਤੀ। ਹਰਦਿਆਲ ਸਿੰਘ ਨੇ ਕਿਹਾ ਕਿ ਹੁਣ ਨਵੀਂ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਨੂੰ ਕੋਈ ਵਿਕਾਸ ਜਾਂ ਪਿੰਡਾਂ ਦੀਆਂ ਗਲੀਆਂ ਨਾਲੀਆਂ ਦਾ ਵਿਕਾਸ ਨਹੀਂ ਚਾਹੀਦਾ, ਉਹ ਸਗੋਂ ਸਿਰਫ਼ ਇੱਕ ਨਸ਼ਾ ਹੀ ਬੰਦ ਕਰ ਦੇਣ ਤਾਂ ਜੋ ਪੰਜਾਬ ਸੂਬੇ ਦੀ ਬਰਬਾਦ ਹੋ ਰਹੀ ਨੌਜਵਾਨੀ ਬਚ ਸਕੇ।
ਉਧਰ ਧਾਹਾਂ ਮਾਰਦੀ ਮ੍ਰਿਤਕ ਪਿੱਪਲ ਸਿੰਘ ਦੀ ਮਾਂ ਅਮਰਜੀਤ ਕੌਰ ਨੇ ਕਿਹਾ ਕਿ ਸਰਕਾਰਾਂ ਨੇ ਨਸ਼ਾ ਕੀ ਬੰਦ ਕਰਨਾ ਸੀ, ਮੇਰਾ ਤਾਂ ਘਰ ਹੀ ਉਜਾੜ ਦਿੱਤਾ ਹੈ। ਇਨ੍ਹਾਂ ਸਰਕਾਰਾਂ ਨੇ ਉੁਨ੍ਹਾਂ ਦਾ ਇੱਕਲੌਤਾ ਸਹਾਰਾ ਹੀ ਖਾ ਲਿਆ। ਪਿੱਪਲ ਸਿੰਘ ਜੋ ਉਹ ਵੀ ਇਹ ਨਸ਼ੇ ਦੇ ਦੈਂਤ ਨੇ ਨਿਗਲ ਲਿਆ ਧਾਹਾਂ ਮਾਰਦੀ ਮਾਂ ਨੇ ਬਬੀ ਬਣ ਜਾਵੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਸਰਕਾਰ ਬਣਦੇ ਏ ਫਿਰ ਨਸ਼ੇ ਦੇ ਕੋਹੜ ਨੂੰ ਪੰਜਾਬ ਵਿੱਚੋਂ ਖ਼ਤਮ ਕਰਨ ਤਾਂ ਜੋ ਹੋਰ ਕਿਸੇ ਮਾਂ ਦਾ ਪੁੱਤ ਅਤੇ ਭੈਣਾਂ ਦਾ ਭਰਾ ਕਿਸੇ ਤੋਂ ਨਾ ਵਿੱਛੜੇ।

Related posts

ਕਿਸਾਨਾਂ ਪ੍ਰਦਰਸ਼ਨ ਨੂੰ ਲੈ ਕੇ ਬੋਲੇ ਤੋਮਰ : ਅੰਦੋਲਨ ਖਤਮ ਕਰੋ, ਚਰਚਾ ਲਈ ਹਾਂ ਤਿਆਰ

Sanjhi Khabar

ਪੰਜਾਬ ਪੁਲਿਸ ਨੇ ਸੂਬੇ ਭਰ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ‘ਤੇ ਚਲਾਈ ਤਲਾਸ਼ੀ ਮੁਹਿੰਮ

Sanjhi Khabar

ਵਿਦਾਈ ਵੇਲੇ ਇੰਨਾ ਰੋਈ ਲਾੜੀ ਕਿ ਪੈ ਗਿਆ ਦਿਲ ਦਾ ਦੌਰਾ, ਮੌਕੇ ਉਤੇ ਹੋਈ ਮੌਤ

Sanjhi Khabar

Leave a Comment