21.3 C
Los Angeles
May 13, 2024
Sanjhi Khabar
Barnala

ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦੇ ਹੋਣਗੇ ਟਾਕਰੇ? ਸਿੱਧੂ ਖਿਲਾਫ ਚੋਣ ਲਈ ਮਜੀਠੀਆ ਤਿਆਰ

ਬਰਨਾਲਾ/ਧਨੌਲਾ, 13 ਜਨਵਰੀ (ਸੰਦੀਪ ਸਿੰਘ/ਕੁਲਦੀਪ ਸਿੰਘ) :

ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲਣਗੇ। ਚਰਚਾ ਹੈ ਕਿ ਪੰਜਾਬ ਦੇ ਦੋ ਸਭ ਤੋਂ ਵੱਧ ਚਰਚਿਤ ਚਿਹਰੇ ਬਿਕਰਮ ਮਜੀਠੀਆ ਤੇ ਨਵਜੋਤ ਸਿੱਧੂ ਆਹਮੋ-ਸਾਹਮਣੇ ਹੋ ਸਕਦੇ ਹਨ। ਮਜੀਠੀਆ ਨੇ ਕਿਹਾ ਹੈ ਕਿ ਉਹ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖਿਲਾਫ ਚੋਣ ਲੜਨ ਲਈ ਤਿਆਰ ਹਨ। ਮਜੀਠੀਆ ਨੇ ਕਿਹਾ, ‘‘ਮੈਂ ਨਵਜੋਤ ਸਿੱਧੂ ਖਿਲਾਫ ਚੋਣ ਲੜਨ ਲਈ ਪੂਰੀ ਤਰਾਂ ਤਿਆਰ ਹਾਂ। ਜੇਕਰ ਸਮਰਥਕ ਕਹਿਣ ਤਾਂ ਮੈਂ ਵਿਧਾਨ ਸਭਾ ਚੋਣਾਂ ਸਿੱਧੂ ਖਿਲਾਫ ਹੀ ਲੜਾਂਗਾ। ਦਰਅਸਲ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਡਰੱਗਜ ਕੇਸ ਵਿੱਚ ਅੰਤਰਿਮ ਜਮਾਨਤ ਮਿਲਣ ਤੋਂ ਬਾਅਦ ਹੁਣ ਸੁਰਖੀਆਂ ਵਿੱਚ ਆ ਗਏ ਹਨ। ਮਜੀਠੀਆ ਦਾ ਇਲਜਾਮ ਹੈ ਕਿ ਉਨਾਂ ਨੂੰ ਨਵਜੋਤ ਸਿੱਧੂ ਦੇ ਇਸ਼ਾਰੇ ‘ਤੇ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਨਾਂ ਕਿਹਾ ਕਿ ਜਮਾਨਤ ਮਿਲਣ ਮਗਰੋਂ ਨਵਜੋਤ ਸਿੱਧੂ ਦੇ ਫਿਊਜ ਉੱਡ ਗਏ ਹਨ। ਮਜੀਠੀਆ ਨੇ ਦੋਸ ਲਾਇਆ ਹੈ ਕਿ ਉਨਾਂ ਖਿਲਾਫ ਸਿਆਸੀ ਸਾਜਿਸ ਰਚੀ ਗਈ ਹੈ। ਮਜੀਠੀਆ ਖਿਲਾਫ ਪਿਛਲੇ ਮਹੀਨੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਦੀ ਅਗਾਊਂ ਜਮਾਨਤ ਦੀ ਅਰਜੀ 24 ਦਸੰਬਰ ਨੂੰ ਮੋਹਾਲੀ ਦੀ ਅਦਾਲਤ ਨੇ ਰੱਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਜਿੱਥੋਂ ਉਨਾਂ ਨੂੰ ਜਮਾਨਤ ਮਿਲ ਗਈ ਹੈ।

 

Related posts

ਭਗਵੰਤ ਮਾਨ ਨੂੰ CM ਚਿਹਰਾ ਐਲਾਨੇਗੀ ‘ਆਪ’, ਧੂਰੀ ਤੋਂ ਲੜ ਸਕਦੇ ਨੇ ਚੋਣ

Sanjhi Khabar

ਹੁਣ ਕਾਂਗਰਸ ਦੀ ਰੈਲੀ ਹੋਵੇਗੀ ਸ਼ਹਿਣਾ, ਸਿਆਸੀ ਲੀਡਰਾਂ ਦੀ ਆਪਸੀ ਖਿੱਚੋਤਾਨ ਵਿਗਾੜ ਰਹੀ ਪਾਰਟੀ ਦੀ ਇੱਕਸੁਰਤਾ

Sanjhi Khabar

ਲਵਪ੍ਰੀਤ ਖੁਦਕੁਸ਼ੀ ਮਾਮਲਾ: ਕੈਨੇਡਾ ਗਈ ਬੇਅੰਤ ਕੌਰ ਉਤੇ ਦਰਜ ਹੋਇਆ ਮਾਮਲਾ

Sanjhi Khabar

Leave a Comment