14.1 C
Los Angeles
May 21, 2024
Sanjhi Khabar
Chandigarh Crime News Dera Bassi

ਨਕਲੀ ਨੋਟ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼

Sunil Bhatti
ਮੁਹਾਲੀ/ਡੇਰਾਬੱਸੀ, 16 ਮਈ  ਪੰਚਕੂਲਾ ਪੁਲੀਸ ਨੇ ਇੱਥੋਂ ਦੇ ਸ਼ਕਤੀ ਨਗਰ ਵਿੱਚ ਕਿਰਾਏ ਦੇ ਘਰ ਵਿੱਚ ਰਹਿ ਰਹੇ ਨਕਲੀ ਨੋਟ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੰਚਕੂਲਾ ਪੁਲੀਸ ਨੇ ਸ਼ਕਤੀ ਨਗਰ ਵਿੱਚ ਕਿਰਾਏ ਦੇ ਘਰ ਵਿੱਚ ਰਹਿ ਰਹੇ ਤਿੰਨ ਮੁੰਡੇ ਅਤੇ ਇਕ ਲੜਕੀ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਨੇ ਇਨ੍ਹਾਂ ਦੇ ਘਰ ਤੋਂ ਕੰਪਿਊਟਰ, ਪਿ੍ਰੰਟਰ ਅਤੇ ਵੱਡੀ ਗਿਣਤੀ ਪੰਜ ਸੌ, ਦੋ ਸੌ ਅਤੇ 100 ਰੁਪਏ ਦੇ ਵੱਡੀ ਗਿਣਤੀ ਨਕਲੀ ਨੋਟ ਬਰਾਮਦ ਕੀਤੇ ਹਨ। ਵਾਰਡ ਨੰਬਰ ਨੌਂ ਦੀ ਕੌਂਸਲਰ ਆਸ਼ਾ ਸ਼ਰਮਾ ਦੇ ਪਤੀ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਪੰਚਕੂਲਾ ਪੁਲੀਸ ਨੇ ਇਹ ਸਾਰੀ ਕਾਰਵਾਈ ਉਨ੍ਹਾਂ ਦੀ ਹਾਜ਼ਰੀ ਵਿੱਚ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਕਤੀ ਨਗਰ ਦੀ ਗਲੀ ਨੰਬਰ 19 ਵਿੱਚ ਇਕ ਦੁਕਾਨ ਦੇ ਉੱਪਰ ਦੋ ਕਮਰਿਆਂ ਦੇ ਘਰ ਵਿੱਚ ਪੁਲੀਸ ਨੇ ਅੱਜ ਸਵੇਰ ਚਾਰ ਵਜੇ ਛਾਪਾ ਮਾਰਿਆ ਜਿਥੇ ਉਨ੍ਹਾਂ ਨੇ ਉੱਥੇ ਰਹਿ ਰਹੇ ਤਿੰਨ ਮੁੰਡੇ ਅਤੇ ਇਕ ਲੜਕੀ ਨੂੰ ਹਿਰਾਸਤ ਵਿੱਚ ਲਿਆ। ਇਸ ਮਗਰੋਂ ਪੁਲੀਸ ਸ਼ਾਮ ਨੂੰ ਮੁੜ ਤੋਂ ਵਾਪਸ ਆਈ ਜਿਨ੍ਹਾਂ ਨੇ ਘਰ ਦੀ ਤਲਾਸ਼ੀ ਲੈ ਕੇ ਉੱਥੋਂ ਇਕ ਕੰਪਿਊਟਰ, ਪਿ੍ਰੰਟਰ ਅਤੇ ਨਕਲੀ ਨੋਟ ਬਰਾਮਦ ਕੀਤੇ।
ਡੇਰਾਬੱਸੀ ਥਾਣਾ ਮੁਖੀ ਸਹਾਇਕ ਇੰਸਪੈਕਟਰ ਸਤਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਚਕੂਲਾ ਕਰਾਈਮ ਬ੍ਰਾਂਚ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੰਦਿਆਂ ਉੱਕਤ ਨੌਜਵਾਨ ਮੁੰਡੇ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਦੱਸਿਆ ਕਿ ਪੰਚਕੂਲਾ ਉੱਕਤ ਗਰੋਹ ਵੱਲੋਂ ਨਕਲੀ ਨੋਟਾਂ ਰਾਹੀਂ ਖਰੀਦਦਾਰੀ ਕੀਤੀ ਗਈ ਜਿੱਥੋਂ ਦੁਕਾਨਦਾਰ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ। ਪੁਲੀਸ ਮੁਲਜਮਾਂ ਦੀ ਰੇਕੀ ਕਰਦਿਆਂ ਡੇਰਾਬੱਸੀ ਤੱਕ ਪੰਹੁਚੀ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਹਾਲੇ ਤੱਕ ਮੁਲਜ਼ਮਾਂ ਬਾਰੇ ਪੰਚਕੂਲਾ ਪੁਲੀਸ ਨੇ ਡੇਰਾਬੱਸੀ ਪੁਲੀਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਦੋਸ਼ੀਆਂ ਵਿੱਚੋਂ ਇਕ ਕੁੜੀ ਉੱਤਰਾਖੰਡ ਦੀ ਦੱਸੀ ਜਾ ਰਹੀ ਹੈ।

Related posts

ਫਿਰ ਬਦਲੇਗਾ ਨਿਯਮ! ਕੋਰੋਨਾ ਤੋਂ ਠੀਕ ਹੋਣ ਦੇ ਬਾਅਦ ਵੈਕਸੀਨ ਲਈ ਕਰਨਾ ਪੈ ਸਕਦੈ, 9 ਮਹੀਨੇ ਇੰਤਜਾਰ

Sanjhi Khabar

ਪੰਜਾਬ ਦੇ ਹੱਕ ਖੋਹਣ ‘ਚ ਕਾਂਗਰਸ ਤੋਂ ਵੀ ਅੱਗੇ ਨਿਕਲੀ ਭਾਜਪਾ: ਭਗਵੰਤ ਮਾਨ

Sanjhi Khabar

ਕੋਰੋਨਾ ਮਹਾਂਮਾਰੀ ਦੌਰਾਨ ਯੋਗ ਉਮੀਦ ਦੀ ਕਿਰਨ : ਪ੍ਰਧਾਨ ਮੰਤਰੀ ਮੋਦੀ

Sanjhi Khabar

Leave a Comment