15.7 C
Los Angeles
May 17, 2024
Sanjhi Khabar
Chandigarh Crime News Hoshiarpur Politics

ਦੋਹਰੇ ਸੰਵਿਧਾਨ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਅਦਾਲਤ ‘ਚ ਹੋਏ ਪੇਸ਼

ਹੁਸ਼ਿਆਰਪੁਰ, 03 ਸਤੰਬਰ । ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਸੁਖਬੀਰ ਸਿੰਘ ਬਾਦਲ ਅੱਜ ਸ਼ਨੀਵਾਰ ਨੂੰ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਹੋਏ। ਇਹ ਸੁਣਵਾਈ ਦੋਹਰੇ ਸੰਵਿਧਾਨ ਦੇ ਮਾਮਲੇ ਵਿੱਚ ਹੋਈ। ਇੱਥੇ ਦਾਇਰ ਪਟੀਸ਼ਨ ਵਿੱਚ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ 6 ਮਹੀਨੇ ਪਹਿਲਾਂ ਅਦਾਲਤ ਵਿੱਚ ਪੇਸ਼ ਹੋ ਚੁੱਕੇ ਹਨ। ਪਟੀਸ਼ਨਕਰਤਾ ਦਾ ਦਾਅਵਾ ਹੈ ਕਿ ਅਕਾਲੀ ਦਲ ਸਿਆਸੀ ਪਾਰਟੀ ਨਹੀਂ ਸਗੋਂ ਧਾਰਮਿਕ ਪਾਰਟੀ ਹੈ।

ਇਸ ਲਈ ਇਸ ਦੀ ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ।2009 ਵਿੱਚ ਹੁਸ਼ਿਆਰਪੁਰ ਦੇ ਬਲਵੰਤ ਸਿੰਘ ਖੇੜਾ ਨੇ ਅਦਾਲਤ ਵਿੱਚ ਕੇਸ ਕੀਤਾ ਸੀ ਕਿ ਅਕਾਲੀ ਦਲ ਨੇ ਦੋਹਰੇ ਮਾਪਦੰਡਾਂ ’ਤੇ ਪਾਰਟੀ ਦੀ ਮਾਨਤਾ ਹਾਸਲ ਕੀਤੀ ਹੈ। ਹੁਸ਼ਿਆਰਪੁਰ ਕੋਰਟ ਨੇ ਇਸ ਨੂੰ ਹਾਈ ਕੋਰਟ ਨੂੰ ਭੇਜ ਦਿੱਤਾ ਸੀ। ਹਾਲਾਂਕਿ ਹਾਈਕੋਰਟ ਨੇ ਇਸਨੂੰ ਵਾਪਸ ਹੁਸ਼ਿਆਰਪੁਰ ਕੋਰਟ ਨੂੰ ਭੇਜ ਦਿੱਤਾ। ਪਟੀਸ਼ਨਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਅਕਾਲੀ ਦਲ ਧਾਰਮਿਕ ਚੋਣਾਂ ਵਿੱਚ ਵੀ ਹਿੱਸਾ ਲੈਂਦਾ ਹੈ।

Related posts

ਪੰਜਾਬ ਨੂੰ ਕੰਗਾਲ ਬਣਾ ਰਹੇ ਹਨ ਗ਼ਲਤ ਢੰਗ ਨਾਲ ਕੀਤੇ ਬਿਜਲੀ ਸਮਝੌਤੇ, ਤੁਰੰਤ ਹੋਣੇ ਚਾਹੀਦੇ ਹਨ ਰੱਦ – ਭਗਵੰਤ ਮਾਨ

Sanjhi Khabar

ਨਸ਼ਾ ਆਪਣੇ ਨਾਲ ਹਨੇਰਾ ਅਤੇ ਤਬਾਹੀ ਲੈ ਕੇ ਆਉਂਦਾ ਹੈ : ਪ੍ਰਧਾਨ ਮੰਤਰੀ ਮੋਦੀ

Sanjhi Khabar

ਪੁਲਿਸ ਵੱਲੋਂ ਨਸ਼ੇ ਦੀਆਂ ਗੋਲੀਆਂ ਸਮੇਤ 2 ਔਰਤਾਂ ਸਣੇ ਤਿੰਨ ਕਾਬੂ

Sanjhi Khabar

Leave a Comment