15.1 C
Los Angeles
May 17, 2024
Sanjhi Khabar
Chandigarh Dera Bassi Mohali Zirakpur ਸਾਡੀ ਸਿਹਤ

ਡੇਰਾਬੱਸੀ ਦੇ ਸਰਕਾਰੀ ਹਸਪਤਾਲ ਸਮੇਤ ਜਰੂਰਤਮੰਦ ਲੋਕਾਂ ਨੂੰ ਵੰਡੇ ਜਾਣਗੇ ਸਟੀਮਰ : ਸੋਨੂੰ ਸੇਠੀ

Sunil Kumar Bhatti
ਮੁਹਾਲੀ/ਡੇਰਾਬੱਸੀ, 8 ਮਈ .  ਕਰੀਬ 12 ਸਾਲਾਂ ਤੋਂ ਬੇਸਹਾਰਾ ਅਤੇ ਜਰੂਰਤਮੰਦ ਲੋਕਾਂ ਲਈ ਮਸੀਹਾ ਬਣੇ ਸੋਨੂੰ ਸੇਠੀ ਦੇ ਕੰਮ ਤੋਂ ਪ੍ਰਭਾਵਿਤ ਹੋਕੇ ਅੰਬਾਲਾ ਵਾਸੀਆਂ ਨੇ ਸੋਨੂੰ ਸੇਠੀ ਨੂੰ 200 ਸਟੀਮਰ ਭੇਂਟ ਕੀਤੇ ਹੈ। ਇਹ ਸਟੀਮਰ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਣਗੇ ਜੋ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਲੜ੍ਹ ਰਹੇ ਹਨ।
ਸੋਨੂੰ ਸੇਠੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੰਬਾਲਾ ਵਾਸੀ ਰਾਕੇਸ਼ ਸੈਣੀ, ਮੁਕੇਸ਼ ਸੈਣੀ ਅਤੇ ਰਿਕੀ ਭਾਟੀਆ ਵਲੋਂ ਜਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਭਾਪ ਲੈਣ ਵਾਲੇ 200 ਸਟੀਮਰ ਭੇਂਟ ਕੀਤੇ ਹਨ। ਸੋਨੂੰ ਸੇਠੀ ਨੇ ਦਸਿਆ ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਅੰਬੂਲੈਂਸ ਰਾਹੀਂ ਲੋਕਾਂ ਦੀ ਮਦਦ ਕਰ ਰਹੇ ਹਨ, ਆਪਣੇ ਸਾਥੀਆਂ ਦੀ ਮਦਦ ਨਾਲ ਸੈਂਕੜੇ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕੀਤਾ ਹੈ। ਜਰੂਰਤਮੰਦ ਮੰਦ ਮਰੀਜਾਂ ਲਈ ਪੈਸੇ ਇਕੱਠੇ ਕਰਕੇ ਇਲਾਜ਼ ਕਰਵਾਇਆ ਹੈ। ਸੜਕਾਂ ਤੇ ਘੁੰਮਦੇ ਬੇਸਹਾਰਾ ਲੋਕਾਂ ਨੂੰ ਅਨਾਥ ਆਸ਼ਰਮ ਤੱਕ ਪਹੁੰਚਾਇਆ ਹੈ। ਹੁਣ ਕੋਰੋਨਾ ਵਰਗੀ ਭਿਆਨਕ ਬਿਮਾਰੀ ਵਿੱਚ ਜਿਥੇ ਲੋਕਾਂ ਦੇ ਆਪਣੇ ਪਰਿਵਾਰਕ ਮੈਂਬਰ ਸਾਥ ਛੱਡ ਦਿੰਦੇ ਹਨ, ਉਥੇ ਉਹ ਆਪਣੇ ਸਾਥੀਆਂ ਨਾਲ ਕੋਰੋਨਾ ਦੀ ਲਪੇਟ ਵਿੱਚ ਆਏ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਕੋਰੋਨਾ ਕਰਕੇ ਮਰਨ ਵਾਲੇ ਲੋਕਾਂ ਦਾ ਸੰਸਕਾਰ ਵੀ ਕਰ ਰਹੇ ਹਨ।
ਸੋਨੂ ਸੇਠੀ ਨੇ ਦੱਸਿਆ ਕਿ ਅੰਬਾਲਾ ਵਾਸੀਆਂ ਵਲੋਂ ਉਨ੍ਹਾਂ ਤੇ ਭਰੋਸਾ ਕਰਕੇ ਜੋ ਸੇਵਾ ਉਨ੍ਹਾਂ ਨੂੰ ਦਿੱਤੀ ਹੈ ਉਸਨੇ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜਰੂਰਤਮੰਦ ਲੋਕਾਂ ਤੱਕ ਸਟੀਮਰ ਪਹੁੰਚਾਉਣਗੇ। ਇਨ੍ਹਾਂ ਵਿੱਚ ਕੁਝ ਸਟੀਮਰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਦਿੱਤੇ ਹਨ ਅਤੇ ਕੁਝ ਸਟੀਮਰ ਢਕੋਲੀ ਦੇ ਹਸਪਤਾਲ ਦੇਣ ਤੋਂ ਇਲਾਵਾ ਚੰਡੀਗੜ੍ਹ ਸਮੇਤ ਵੱਖ ਵੱਖ ਖੇਤਰਾਂ ਵਿੱਚ ਵੰਡੇ ਜਾਣਗੇ। ਸਮਾਜ ਸੇਵੀ ਸੋਨੂੰ ਸੇਠੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਆਪਣੇ ਆਲੇ ਦੁਆਲੇ ਰਹਿੰਦੇ ਜਰੂਰਤਮੰਦ ਲੋਕਾਂ ਦੀ ਮਦਦ ਜ਼ਰੂਰ ਕਰ।

Related posts

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

Sanjhi Khabar

ਇੰਦੌਰ ‘ਚ ਪੰਜਾਬ ਦੇ 3 ਸ਼ਾਰਪ ਸ਼ੂਟਰ ਗ੍ਰਿਫਤਾਰ, ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸੀ ਸਿੱਧਾ ਸਬੰਧ

Sanjhi Khabar

ਵਧਦੀ ਮਹਿੰਗਾਈ ‘ਤੇ ਰਾਹੁਲ ਗਾਂਧੀ ਦਾ ਤੰਜ, ਕਿਹਾ – “ਖਾਧਾ ਵੀ, ‘ਦੋਸਤਾਂ’ ਨੂੰ ਖਵਾਇਆ ਵੀ ਬਸ ਲੋਕਾਂ ਨੂੰ ਖਾਣ ਨਹੀਂ ਦੇ ਰਹੇ”

Sanjhi Khabar

Leave a Comment