20.2 C
Los Angeles
May 22, 2024
Sanjhi Khabar
Bathinda Chandigarh Crime News New Delhi Uncategorized Zirakpur ਵਪਾਰ

ਚਿੱਟਫੰਡ ਕੰਪਨੀ ਐਕਲੈਟ ਨੇ ਲੋਕਾਂ ਨੂੰ ਲੁੱਟਣਾ ਕੀਤਾ ਸੁਰੂ

ਪੀਐਸ ਮਿੱਠਾ
ਚੰਡੀਗੜ 5 ਫਰਵਰੀ ਲੋਕਾਂ ਦੇ ਹੱਕ ਦੀ ਕਮਾਈ ਲੁੱਟਣ ਦੇ ਲਈ ਕੁਝ ਲੋਕਾਂ ਨੇ ਜੀਰਕਪੁਰ ’ਚ ਨਵੀਂ ਚਿੱਟ ਫੰਡ ਕੰਪਨੀ ਖੋਲ੍ਹ ਕੇ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣੀ ਸ਼ੁਰੂ ਕਰ ਦਿੱਤੀ ਹੈ ਇਨ੍ਹਾਂ ਲੋਕਾਂ ਨੇ ਨੌਜਵਾਨ ਲੜਕੇ-ਲੜਕੀਆਂ ਨੂੰ ਵਰਗਲਾ ਕੇ ਆਪਣੇ ਜਾਲ ਵਿੱਚ ਫਸਾਉਣ ਲਈ ਜੀਰਕਪੁਰ ਦੀ ਵੀਆਈਪੀ ਰੋਡ ਤੇ ਸ਼ਾਨਦਾਰ ਦਫਤਰ ਬਣਾਕੇ ਆਪਣੇ ਪਲਾਨ ਵਿੱਚ 10 ਰੁਪਏ ਸੈਕੜੇ ਦਾ ਵਿਆਜ਼ ਦੇਣ ਦਾ ਲਾਲਚ ਦੇਕੇ ਆਈ ਡੀ ਲਗਾਈ ਜਾ ਰਹੀ ਹੈ।
ਸਾਡੀ ਟੀਮ ਵਲੋ ਇੱਕਠੀ ਕੀਤੀ ਗਈ ਸੂਚਨਾ ਦੇ ਅਨੁਸਾਰ ਐਕਲੈਟ ਕੰਪਨੀ ਵਲੋ ਬੀਟਾਕਸ ਨਾਮ ਦਾ ਇਕ ਕੋÇਂੲਨ ਰਾਂਹੀ ਆੲਡੀ ਲਗਾਕੇ ਕੰਪਨੀ ਵਿੱਚ ਨਿਵੇਸ਼ ਕੀਤਾ ਜਾਂਦਾ ਹੈ ਅਤੇ ਬਾਦ ਵਿੱਚ ਅੱਗੇ ਮੈਬਰ ਬਣਾਂਕੇ ਨਿਵੇਸ਼ ਕਰਨ ਦਾ ਲਾਲਚ ਦਿੱਤਾ ਜਾਂਦਾ ਹੈ ਅਤੇ ਪੈਸੇ ਨਿਵੇਸ਼ ਕਰਨ ਵਾਲੇ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਪਿਛਲੇ ਮਹੀਨੇ ਜੀਰਕਪੁਰ ਦੇ ਇਕ ਸ਼ਾਨਦਾਰ ਹੋਟਲ ਵਿੱਚ ਇਕ ਸਮਾਗਮ ਕੀਤਾ ਗਿਆ ਸੀ ਜਿਸਦੇ ਵਿੱਚ ਵਧੀਆਂ ਕੰਮ ਕਰਨ ਵਾਲੇ ਨੈਟਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਕੰਪਨੀ ਵਲੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਲੇ ਸੀਨੀਅਰਾਂ ਨੂੰ ਵਿਦੇਸ਼ੀ ਟੂਰਾਂ ਦਾ ਲਾਲਚ ਦੇਕੇ ਜਿਆਦਾ ਬਿਜਨਸ ਲਿਆਉਣ ਦੇ ਲਈੇ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਕੰਪਨੀ ਦੇ ਮੇਨ ਪ੍ਰੋਮੋਟਰਾਂ ਵਿੱਚ ਸਿੰਕਦਰ ਜੈਪੁਰ, ਅਭਿਸ਼ੇਕ , ਮਹਿੰਦਰ ਫੌਜੀ, ਹਨੀ ਸੰਗਰੂਰ, ਅਨਵਰ ਕਲਕਤਾ, ਸਗੁਨ ਬਾਂਸਲ ਅਤੇ ਸੁਭਾਸ ਅੰਬਾਲਾ ਤੋ ਇਲਾਵਾ ਹਨ ਜਿਨਾਂ ਵਲੋ ਲੋਕਾਂ ਨੂੰ ਲਾਲਚ ਦੇਕੇ ਕੰਪਨੀ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋ ਪਹਿਲਾ ਵੀ ਪੰਜਾਬ ਦੇ ਵਿੱਚ ਚਿੱਟਫੰਡ ਦਾ ਕੰਮ ਕਰਨ ਵਾਲੀਆਂ ਕੰਪਨੀਆਂ ਪਰਲ ਗਰੁਪ, ਗਰੀਨ ਵੈਲੀ, ਕਰਾਉਨ ਅਤੇ ਕਿੰਮ, ਫਾਰੇਸਟ ਆਦਿ ਲੋਕਾਂ ਦੀ ਹੱਕ ਕਮਾਈ ਲੈਕੇ ਫਰਾਰ ਹੋ ਚੁੱਕੀਆਂ ਹਨ। ਹੁਣ ਇਸ ਕੰਪਨੀ ਵਲੋ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜੋਕਿ ਆਰਬੀਆਈ ਦੇ ਦਿਸ਼ਾ ਨਿਰਦੇਸ਼ਾਂ ਦੇ ਉਲਟ ਲੋਕਾਂ ਤੋ ਕਰੋੜਾ ਰੁਪਏ ਇਕਠੇ ਕਰ ਰਹੀ ਹੈ। ਕੰਪਨੀ ਦੇ ਹੋਰ ਖੁਲਾਸੇ ਜਲਦੀ ਕੀਤੇ ਜਾਣਗੇ ਕਿ ਕੰਪਨੀ ਦਾ ਅਸਲੀ ਮਾਲਕ ਕੋਣ ਹੈ ਅਤੇ ਵਿਦੇਸ਼ਾ ਵਿੱਚ ਕਿਸਤਰਾਂ ਕਾਲੇਧਨ ਦਾ ਨਿਵੇਸ਼ ਕਰਕੇ ਦੋ ਨੰਬਰ ਦਾ ਕੰਮ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਮੀਡੀਆ ਨਾਲ ਗੱਲ ਕਰਦਿਆਂ ਐਂਟੀ ਚਿੱਟ ਫੰਡ ਸੰਗਠਨ ਪੰਜਾਬ ਦੇ ਮੁਖੀ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਪਨੀ ਵੱਲੋਂ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ। ਚਿੱਟ ਫੰਡ ਵਿਰੋਧੀ ਸੰਗਠਨ ਇਸ ਨੂੰ ਬਿਲਕੁਲ ਬਰਦਾਸ਼ਤ ਨਹੀ ਕਰੇਗਾ ਅਤੇ ਇਨਾਂ ਖਿਲਾਫ ਕਾਰਵਾਈ ਕਰਨਗੇ ਤਾਂ ਜੋ ਭੋਲੇਭਾਲੇ ਲੋਕਾਂ ਨੂੰ ਅਜਿਹੀਆਂ ਕੰਪਨੀਆਂ ਲੁੱਟ ਦਾ ਸ਼ਿਕਾਰ ਹੋਣ ਤੋ ਬਚਾਇਆ ਜਾ ਸਕੇ।

Related posts

ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਨੂੰ ਦਿੱਤੀ ਚੁਣੌਤੀ, ਪੁਲਿਸ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਛੱਡ ਦਿਉ ਸੁਰੱਖਿਆ ਕਵਚ

Sanjhi Khabar

ਰਾਜ ਸਭਾ ‘ਚ ਗੂੰਜਿਆ ਬੈਂਕ ਮੁਲਾਜਮਾਂ ਦੀ ਹੜਤਾਲ ਦਾ ਮੁੱਦਾ

Sanjhi Khabar

ਮਿਲਖਾ ਸਿੰਘ ਦੀ ਰਿਹਾਇਸ਼ ‘ਤੇ ਪਹੁੰਚੇ ਕੈਪਟਨ, ‘ਫਲਾਇੰਗ ਸਿੱਖ’ ਦੇ ਸਨਮਾਨ ‘ਚ ਕੀਤਾ ਵੱਡਾ ਐਲਾਨ

Sanjhi Khabar

Leave a Comment