20.2 C
Los Angeles
May 22, 2024
Sanjhi Khabar
Chandigarh Crime News Punjab Zirakpur

ਚਿੱਟਫੰਡ ਕ੍ਰਿਪਟੋ ਕੰਪਨੀ ਯੈਸਵਰਲਡ (Yes World)ਵਿੱਚ ਲੋਕਾਂ ਦੇ ਕਰੋੜਾ ਰੁਪਏ ਫਸ਼ੇ

ਪੀਐਸ ਮਿੱਠਾ
ਚੰਡੀਗੜ : 5 ਸਤੰਬਰ : ਚਿੱਟਫੰਡ ਕ੍ਰਿਪਟੋ ਕੰਪਨੀ ਯੈਸਵਰਲਡ ਵਿੱਚ ਲੋਕਾਂ ਦੇ ਕਰੋੜਾਂ ਰੁਪਏ ਫਸ਼ ਗਏ ਹਨ ਜਿਸ ਕਾਰਨ ਕੰਪਨੀ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਵਿੱਚ ਹਲਚਲ ਮਚੀ ਹੋਈ ਹੈ ਅਤੇ ਕੰਪਨੀ ਦੇ ਟੌਕਨ ਦਾ ਰੇਟ ਵੀ ਕੰਪਨੀ ਮੈਨੇਜਮੇਟ ਵਲੋ ਘਟਾਈ ਗਈ ਹੈ।
ਜਿਕਰਯੋਗ ਹੈ ਕਿ ਦੇਸ਼ ਵਿੱਚ ਲੋਕਾਂ ਨੂੰ ਪੈਸੇ ਦੋਗੁਣੇ ਕਰਨ ਦੇ ਲਾਲਚ ਵਿੱਚ ਪਹਿਲਾਂ ਵੀ ਚਿੱਟਫੰਡ ਕੰਪਨੀਆਂ ਸਾਰਦਾ ਗਰੁਪ, ਪਰਲਜ਼ ਗਰੁਪ,ਸਹਾਰਾ ਗਰੁੱਪ, ਕਿੰਮ, ਗੋਲਡ ਸਟਾਰ, ਗੋਲਡਨ ਮਾਇਨ,ਗੇਨ ਕਰਿਪਟੋ, ਐਮ ਕੋਆਇਨ, ਕਰਾਊਨ ਗਰੂਪ ਅਤੇ ਗੋਲਡਨ ਫਾਰਸੇਟ ਨੇ ਹਜਾਰਾਂ ਕਰੋੜ ਦੀ ਠੱਗੀ ਮਾਰੀ ਅਤੇ ਫਰਾਰ ਹੋ ਗਈਆਂ ਜਿਸਦੇ ਚਲਦਿਆਂ ਲੋਕਾਂ ਨੂੰ ਥਾਣਿਆ ਅਤੇ ਅਦਾਲਤਾਂ ਦਾ ਸਾਮਣਾ ਕਰਨਾ ਪਿਆ ਹੈ। ਇਨਾਂ ਠੱਗੀਆਂ ਤੋ ਦੁੱਖੀ ਸੰਗਰੂਰ ਜਿਲੇ ਦੇ ਕਈ ਕਿਸਾਨਾਂ ਨੇ ਖੁਦਕਸ਼ੀਆਂ ਵੀ ਕੀਤੀਆ ਸਨ। ਹੁਣ ਲੋਕਾਂ ਨੂੰ ਲੂੱਟਣ ਦੇ ਲਈ ਦੇਸ਼ ਦੇ ਕਈ ਰਾਜਾਂ ਵਿੱਚੋ ਕਰੋੜਾ ਰੁਪਏ ਇਕੱਠੇ ਕਰਨ ਵਾਲੀ ਕ੍ਰਿਪਟੋ ਕਰੰਸੀ ਚਿੱਟਫੰਡ ਕੰਪਨੀ ਯੈਸਵਰਲਡ ਨੇ ਲੋਕਾਂ ਦੇ ਪੈਸੇ ਦੁਗਣੇ ਕਰਨ ਦੇ ਨਾਮ ਤੇ ਪੈਸੇ ਇੱਕਠੇ ਕਰਨੇ ਸੁਰੂ ਕਰ ਰੱਖੇ ਹਨ। ਇਸ ਕੰਪਨੀ ਦਾ ਮੁੱਖ ਸਰਗਨਾ ਸੰਦੀਪ ਚੌਧਰੀ ਹੈ ਇਸਦੇ ਮੁੱਖ ਪ੍ਰੋਮੋਟਰ ਸਾਥੀ ਅੱਲਗ ਅੱਲਗ ਰਾਜਾਂ ਵਿੱਚੋ ਗੁਜਰਾਤ, ਪੰਜਾਬ, ਰਾਜਸਥਾਨ, ਮੁੰਬਈ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ ਅਤੇ ਹਰਿਆਣਾ ਤੋ ਧਰਮਵੀਰ, ਨਿਸਾਰ ਜੈਪੁਰ, ਰਾਮੇਸ ਕੁਮਾਰ, ਮਨੌਜ ਵਸਿਸਟ ਅਤੇ ਦੀਪਕ ਠਾਕੁਰ ਹਨ। ਇਸ ਕੰਪਨੀ ਵਲੋ ਦੇਸ਼ ਭਰ ਵਿੱਚ ਨੈਟਵਰਕ ਚਲਾਇਆ ਜਾ ਰਿਹਾ ਹੈ। ਕੰਪਨੀ ਦਾ ਮੁੱਖ ਪ੍ਰੋਮੋਟਰ ਧਰਮਵੀਰ ਹਰਿਆਣਾ ਹੈ ਜੋ ਕਿ ਜੀਰਕਪੁਰ ਵਿੱਚ ਆਪਣਾ ਸਾਨਦਾਰ ਦਫਤਰ ਬਣਾਕੇ ਇਹ ਗੌਰਖਧੰਦਾ ਚਲਾ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਇਸ ਸਾਰੇ ਗੌਰਖਧੰਦੇ ਵਿੱਚ ਹਰਿਆਣਾ ਦੇ ਕਈ ਆਈਏਐਸ ਅਧਿਕਾਰੀ ਵੀ ਸਾਮਿਲ ਹਨ ਜਿਸਦਾ ਖੁਲਾਸਾ ਜਲਦੀ ਕੀਤਾ ਜਾਵੇਗਾ ਕਿ ਕਿਸ ਜਗਾ ਤੇ ਤੈਨਾਤ ਹੈ ਜੋ ਕਿ ਲੋਕਾਂ ਦਾ ਦੋ ਨੰਬਰ ਦਾ ਕਰੋੜਾਂ ਰੁਪਇਆ ਇਸ ਕੰਪਨੀ ਵਿੱਚ ਧਰਮਵੀਰ ਦੇ ਰਾਂਹੀ ਲਗਾ ਰਿਹਾ ਹੈ । ਜਿਸਦਾ ਖੁਲਾਸਾ ਕੰਪਨੀ ਦੇ ਦਫਤਰ ਵਿੱਚ ਧਰਮਵੀਰ ਨੇ ਕੀਤਾ ਹੈ,। ਜਿਸਦੇ ਵਿੱਚ ਧਰਮਵੀਰ ਨੇ ਮੰਨਿਆ ਹੈ ਕਿ ਇਹ ਸਾਰਾ ਗੌਰਖਧੰਦਾ ਸੰਦੀਪ ਚੌਧਰੀ ਦੇ ਇਸ਼ਾਰੇ ਤੇ ਚਲ ਰਿਹਾ ਹੈ ਜੋਕਿ ਆਪਣੇ ਆਪਨੂੰ ਕਈ ਮੰਤਰੀਆਂ ਅਤੇ ਬਾਬਿਆ ਦਾ ਨਜਦੀਕੀ ਦੱਸਦਾ ਹੈ। ਜਿਸਦਾ ਖੁਲਾਸਾ ਵੀ ਜਲਦੀ ਕੀਤਾ ਜਾਵੇਗਾ। ਕੰਪਨੀ ਦੇ ਮੁੱਖ ਪ੍ਰੋਮਟਰ ਨੇ ਮੰਨਿਆ ਕਿ ਉਸਦੇ ਕੋਲੋ ਰੋਜਾਨਾ ਲੱਖਾਂ ਰੁਪਏ ਦਾ ਲੈਣਦੇਣ ਹੁੰਦਾ ਹੈ ਜਿਸਦੇ ਲਈ ਦਫਤਰ ਵਿੱਚ ਪੈਸੇ ਗਿਣਨ ਦੇ ਲਈ ਮਸ਼ੀਨਾਂ ਰੱਖੀਆ ਹੋਈਆਂ ਹਨ।
ਕੰਪਨੀ ਦੇ ਪ੍ਰੋਮਟਰ ਧਰਮਵੀਰ ਨੇ ਮੰਨਿਆ ਕਿ ਉਨਾਂ ਵਲੋ ਪੰਜਾਬ ਤੋ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿਲੀ , ਕਰਨਾਟਕਾ, ਬਿਹਾਰ, ਮੁੰਬਂਈ, ਬੈਗਲੌਰ, ਉਤਰਾਖੰਡ, ਲਖਨਊ ਅਤੇ ਕਲਕੱਤਾ ਤੋ ਹਜਾਰਾਂ ਕਰੋੜ ਰੁਪਏ ਇਕੱਠੇ ਕੀਤੇ ਗਏ ਹਨ। ਇਹ ਪੈਸੇ ਲੋਕਾਂ ਦੇ ਦੁਗਣੇ ਕਰਨ ਦਾ ਨਾਮ ਤੇ ਇੱਕਠੇ ਕੀਤੇ ਗਏ ਹਨ ਅਤੇ ਲੋਕਾਂ ਨੂੰ ਬੇਫਕੂਫ ਬਣਾਇਆ ਜਾ ਰਿਹਾ ਹੈ।
ਕੰਪਨੀ ਦੇ ਪ੍ਰੋਮੋਟਰ ਧਰਮਵੀਰ ਦਾ ਦਾਅਵਾ
ਧਰਮਵੀਰ ਨੇ ਦਾਅਵਾ ਕੀਤਾ ਕਿ ਕੰਪਨੀ ਦਾ ਨਾਸਾ ਦੇ ਨਾਲ ਇਕ ਸਮਝੋਤਾ ਹੋਇਆ ਹੈ ਕਿ ਜਿਸਦੇ ਬਦਲੇ ਨਾਸਾ ਕੰਪਨੀ ਨੂੰ ਇਕ ਅਜਿਹਾ ਪਰੋਡਕਟ ਸਪਲਾੲਂੀ ਕਰ ਰਿਹਾ ਹੈ ਜੋ ਕਿ ਸੂਰਜ਼ ਦੀ ਗਰਮੀ ਨੂੰ ਘਟਾਕੇ ਲੋਕਾਂ ਦੀ ਗਰਮੀ ਵਿੱਚ ਮੱਦਦ ਕਰੇਗਾ। ਇਸ ਪ੍ਰੋਡੈਕਟ ਵਿੱਚ ਸਾਡੀ ਹੀ ਮਨੋਪਲੀ ਹੋਵੇਗੀ। ਜਿਸਤੋ ਕੰਪਨੀ ਨੂੰ ਕਰੋੜਾਂ ਦੇ ਰੁੂਪ ਵਿੱਚ ਆਮਦਨ ਹੋਵੇਗੀ ਜਿਸ ਰਾਂਹੀ ਲੋਕਾਂ ਦੇ ਪੈਸ ਵਾਪਸ ਕੀਤੇ ਜਾਣਗੇ। ਲੋਕਾਂ ਤੋ ਪੈਸੇ ਇਕੱਠੇ ਕਰਨ ਦੇ ਲਈ ਕੰਪਨੀ ਸਰਗਨਾ ਵਲੋ ਸੋਸ਼ਲ ਮੀਡੀਆਂ ਤੇ ਆਪਣੀਆਂ ਮੰਤਰੀਆਂ ਅਤੇ ਬਾਬਿਆ ਦੇ ਨਾਲ ਫੋਟੋਜ਼ ਅਤੇ ਵੀਡਿਊਜ਼ ਬਣਾਕੇ ਵਾਇਰਲ ਕੀਤੀਆਂ ਗਈਆ ਹਨ ਅਤੇ ਕਈ ਯੂਟਿਊਬ ਚੈਨਲਾ ਤੇ ਲੱਖਾਂ ਰੁਪਏ ਦੇਕੇ ਆਪਣੀ ਪ੍ਰੋੋਮੋੋਸ਼ਨ ਕਰਵਾਈ ਗਈ ਹੈ ਤਾਂ ਜੋ ਵੱੱਧ ਤੋ ਵੱਧ ਲੋਕ ਲੁੱਟ ਦਾ ਸਿਕਾਰ ਹੋ ਸਕਣ।
ਕੰਪਨੀ ਵਲੋ ਆਪਣੀ ਹੀ ਵੈਬਸਾਈਟ ਬਣਾਕੇ ਸਾਫਟਵੇਅਰ ਰਾਂਹੀ ਲੋਕਾਂ ਤੋ ਆਈਡੀ ਲਗਾਊਣ ਦੇ ਨਾਮ ਤੇ ਕਰੋੜਾਂ ਰੁਪਏ ਇਕੱਠੇ ਕੀਤੇ ਗਏ ਹਨ ਅਤੋ ਲੋਕਾਂ ਨੂੰ ਆਪਣੇ ਪੈਸੇ ਸਟੇਕ ਦੇ ਲਗਾਉਣ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਕੰਪਨੀ ਵਲੋ ਲੋਕਾਂ ਦੇ ਹੱਕ ਕਮਾਈ ਲੈਕੇ ਭਜਿਆ ਜਾ ਸਕੇ। ਕੰਪਨੀ ਵਲੋ ਜਾਰੀ ਕੀਤੇ ਗਏ ਟੌਕਨ ਦਾ ਰੇਟ ਵੀ ਕੰਪਨੀ ਵਲੋ ਘਟਾਇਆ ਜਾ ਰਿਹਾ ਹੈ ਜਿਸਕਾਰਨ ਨਿਵੇਸ਼ਕਾਂ ਵਿੱਚ ਹਲਚਲ ਮੱਚੀ ਹੋਈ ਹੈ।
ਦੂਜੇ ਪਾਸੇ ਕੰਪਨੀ ਦੇ ਮੁੱਖੀ ਸੰਦੀਪ ਚੌਧਰੀ ਵਲੋ ਲੋਕਾਂ ਜੂਮ ਮੀਟਿੰਗਾਂ ਕਰਕੇ ਕਿਹਾ ਜਾ ਰਿਹਾ ਹੈ ਜਲਦੀ ਹੀ ਕੰਪਨੀ ਦਾ ਬਲਾਕਚੈਣ ਅਤੇ ਕੋਆਇਨ ਲਾਂਚ ਕੀਤਾ ਜਾਵੇਗਾ। ਦੂਜੇ ਪਾਸੇ ਕੰਪਨੀ ਦੇ ਅੰਦਰਲੇ ਸੂਤਰਾਂ ਨੇ ਦੱਸਿਅ ਕਿ ਕੰਪਨੀ ਦੇ ਟੋਕਨ ਦਾ ਰੇਟ ਦਿਨਬਦਿਨ ਘੱਟ ਰਿਹਾ ਹੈ। ਕੰਪਨੀ ਵਲੋ ਆਪਣੇ ਪ੍ਰੋਮੋਟਰਾਂ ਅਤੇ ਕੰਮ ਵਾਲਿਆਂ ਨੂੰ ਮਨੋਰੰਜਨ ਕਰਵਾਉਣ ਲਈ ਹਿਮਾਚਲ ਵਿੱਚ ਵੀ ਇਕ ਪ੍ਰੋਗਰਾਮ ਕਰਨ ਦੀ ਯੋਜਨਾ ਬਣਾਈ ਗਈ ਤਾਂ ਜੋ ਲੋਕਾਂ ਤੋ ਵੱਧ ਤੋ ਵੱਧ ਪੈਸੇ ਇਕੱਠੇ ਕੀਤੇ ਜਾ ਸਕਣ। ਅਜਿਹੇ ਲੋਕਾਂ ਵਲੋ ਜਿਥੇ ਲੋਕਾਂ ਦੇ ਨਾਲ ਕਰੋੜਾਂ ਦੀ ਠੱਗੀ ਕੀਤੀ ਜਾਂਦੀ ਹੈ ਉਥੇ ਸਰਕਾਰ ਨੂੰ ਵੀ ਟੈਕਸ ਦਾ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾਂਦਾ ਹੈ। ਦੇਸ ਦਾ ਪੈਸਾ ਹਵਾਲਾ ਰਾਹੀ ਵਿਦੇਸ਼ ਵਿੱਚ ਭੇਜਿਆ ਜਾਂਦਾ ਹੈ।
ਕੀ ਕਹਿਣਾ ਹੈ ਚਿੱਟਫੰਡ ਵਿਰੋਧੀ ਸੰਗਠਨ ਦਾ
ਚਿੱਟਫੰਡ ਵਿਰੋਧੀ ਸੰਗਠਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੈਰਮਪੁਰ ਨੇ ਕਿਹਾ ਕਿ ਅਜਿਹੀਆਂ ਕੰਪਨੀਆਂ ਦਾ ਕੰਮ ਲੋਕਾਂ ਬੇਵਕੂਫ ਲੋਕਾਂ ਨੂੰ ਲੁੱਟਣਾ ਹੁੰਦਾ ਹੈ, ਇਸ ਤੋ ਪਹਿਲਾ ਵੀ ਦੇਸ ਭਰ ਵਿਚੋ ਕਰੋੜਾਂ ਰੁਪਏ ਇਕੱਠੇ ਕਰਕੇ ਕੰਪਨੀਆ ਭੱਜ ਚੁੱਕੀਆਂ ਹਨ, ਲੋਕਾਂ ਨੂੰ ਥਾਣਿਆ ਅਤੇ ਕਚਿਹਰੀਆਂ ਦੇ ਚੱਕਰ ਲਗਾਉਣ ਤੋ ਇਲਾਵਾ ਆਤਮਹੱਤਿਆ ਕਰਨ ਲਈ ਮਜਬੂਰ ਹੋਣਾ ਪੈਦਾ ਹੈ। ਉਨਾਂ ਦੇਸ ਵਿੱਤ ਮੰਤਰੀ, ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਤੋ ਇਲਾਵਾ ਇਨਫੋਰਸਮੈਟ ਡਾਇਰੈਕਟਰ ਦਿੱਲੀ ਤੋ ਮੰਗ ਕੀਤੀ ਹੈ ਕਿ ਅਜਿਹੀਆ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਜੇਲਾਂ ਅੰਦਰ ਬੰਦ ਕੀਤਾ ਜਾਵੇ।

Related posts

ਯੂਨੀਵਰਸਿਟੀਆਂ ਖੋਲ੍ਹਣ ਸਬੰਧੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ

Sanjhi Khabar

ਸੁਖਬੀਰ ਬਾਦਲ ਨੇ ਸਰਕਾਰ ਤੋਂ ਜਾਇਦਾਦ ਟੈਕਸ ਮੁਆਫ ਕਰਨ ਅਤੇ ਵਪਾਰ ਅਤੇ ਉਦਯੋਗ ‘ਤੇ ਇਕ ਸਾਲ ਲਈ ਨਿਰਧਾਰਤ ਬਿਜਲੀ ਚਾਰਜਿਸ ਦੀ ਕੀਤੀ ਮੰਗ

Sanjhi Khabar

ਕੇਂਦਰ ਦੀ ਭਾਜਪਾ ਸਰਕਾਰ ਕੋਵਿਡ-19 ਦੇ ਅਧਰਾਧਿਕ ਕੁਪ੍ਰਬੰਧਨ ਦੀ ਦੋਸ਼ੀ : ਸੁਨੀਲ ਜਾਖੜ

Sanjhi Khabar

Leave a Comment