14.1 C
Los Angeles
May 21, 2024
Sanjhi Khabar
Chandigarh Politics

ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਤੋਂ ਖੁਸ਼ ਕਾਂਗਰਸ ਹਾਈਕਮਾਨ ਨਵਜੋਤ ਸਿੰਘ ਸਿੱਧੂ ਦੇ ਵਤੀਰੇ ਤੋਂ ਹੋਇਆ ਖ਼ਫਾ

Ravinder Kumar
ਚੰਡੀਗੜ੍ਹ, 5ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕੀਤੀਆਂ ਗਈਆਂ ਸਰਗਰਮੀਆਂ ਤੋਂ ਜਿਥੇ ਸਮੁੱਚੇ ਪੰਜਾਬੀਆਂ ਵਲੋਂ , ਇਥੋਂ ਤੱਕ ਕੀ ਵਿਰੋਧੀਆਂ ਵਲੋਂ ਕੀਤੀ ਜਾ ਰਹੀ ਸ਼ਲਾਘਾ ਤੋਂ ਕਾਂਗਰਸ ਹਾਈ ਕਮਾਂਡ ਵੀ ਪੂਰੀ ਖੁਸ਼ ਨਜ਼ਰ ਆ ਰਹੀ ਹੈ, ਪਰ ਇਸ ਦੌਰਾਨ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੋਈ ਨਾ ਕੋਈ ਬਹਾਨਾ ਲੈ ਕੇ ਚੰਨੀ ਸਰਕਾਰ ਦੀ ਕੀਤੀ ਜਾ ਰਹੀ ਨੁਕਤਾਚੀਨੀ ਅਤੇ ਕਾਂਗਰਸ ਪ੍ਰਧਾਨ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦੇ ਵਤੀਰੇ ਤੋਂ ਕਾਂਗਰਸ ਹਾਈਕਮਾਨ ਕਾਫ਼ੀ ਖ਼ਫਾ ਨਜ਼ਰ ਆ ਰਹੀ ਹੈ।

ਹਾਈਕਮਾਨ ਨੇ ਪਿਛਲੇ ਦਿਨੀਂ ਚੰਨੀ ਅਤੇ ਸਿੱਧੂ ਵਿਚਕਾਰ ਮਿਲਣਈ ਵੀ ਕਰਵਾਈ ਪਰ ਸਿੱਧੂ ਦੇ ਵਤੀਰੇ ਵਿੱਚ ਕੋਈ ਫਰਕ ਨਾ ਆਉਂਦਾ ਦੇਖ ਕੇ ਹਾਈ ਕਮਾਂਡ ਹੁਣ ਕੋਈ ਸਖ਼ਤ ਫੈਸਲਾ ਲੈਣ ਦੇ ਰੋਹ ਵਿੱਚ ਹੈ। ਭਾਵੇਂ ਕਿ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਖੜ੍ਹੇ ਰਹਿਣ ਦੀ ਗੱਲ ਕੀਤੀ ਹੈ, ਪਰ ਉਹਨਾਂ ਨੇ ਦਿੱਤਾ ਅਸਤੀਫ਼ਾ ਵਾਪਸ ਲੈਣ ਬਾਰੇ ਅੱਜ ਤੱਕ ਹਾਈਕਮਾਨ ਦੇ ਇਰਾਦਿਆਂ ਦੀ ਪਰੋੜਤਾ ਨਹੀਂ ਕੀਤੀ।

ਕਾਂਗਰਸ ਹਾਈਕਮਾਨ ਦੇ ਰਵੱਈਏ ਬਾਰੇ ਉਸ ਵੇਲੇ ਚਰਚਾ ਸ਼ੁਰੂ ਹੋ ਗਈ ਜਦੋਂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਜਾਣਾ ਸੀ ਅਤੇ ਉਹ ਆਪਣੇ ਸਰਕਾਰੀ ਹੈਲੀਕਾਪਟਰ ਰਾਂਹੀ ਦੁਪਹਿਰੋਂ ਬਾਅਦ ਰਵਾਨਾ ਵੀ ਹੋਏ ਪਰ ਉਹਨਾਂ ਦਾ ਹੈਲੀਕਾਪਟਰ ਉਹਨਾਂ ਦੀ ਰਿਹਾਇਸ਼ ਤੋਂ ਉਡ ਕੇ ਮੋਹਾਲੀ ਵਾਲੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੀ ਉਤਰ ਗਿਆ। ਉਥੇ ਪਹਿਲਾਂ ਹੀ ਇਕ ਤਿਆਰ ਖੜ੍ਹੇ ਚਾਰਟਰ ਜੈੱਟ ਰਾਂਹੀ ਦਿੱਲੀ ਨੂੰ ਰਵਾਨਾ ਹੋਏ। ਇਸ ਜਹਾਜ ਵਿੱਚ ਉਹਨਾਂ ਦੇ ਨਾਲ ਇਥੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਉਹਨਾਂ ਦੇ ਨਾਲ ਹੀ ਦਿੱਲੀ ਰਵਾਨਾ ਹੋਏ। ਚਰਚਾ ਹੈ ਕਿ ਕਾਂਗਰਸ ਹਾਈ ਕਮਾਨ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਪ੍ਰਵਾਨ ਕਰ ਸਕਦੀ ਹੈ ਅਤੇ ਇਹਨਾਂ ਦੋਨੇਂ ਨਾਲ ਗਏ ਲੀਡਰਾਂ ਵਿੱਚੋਂ ਇੱਕ ਨੂੰ ਸਿੱਧੂ ਦੀ ਜਗ੍ਹਾ ਪੰਜਾਬ ਕਾਂਗਰਸ ਦੀ ਕਮਾਨ ਸੰਭਾਲ ਸਕਦੀ ਹੈ। ਅੱਜ ਸ਼ਾਮ ਤੱਕ ਪੰਜਾਬ ਲਈ ਕੋਈ ਅਹਿਮ ਫੈਸਲਾ ਕਾਂਗਰਸ ਹਾਈਕਮਾਨ ਵੱਲੋਂ ਲਏ ਜਾਣ ਦੇ ਕਿਆਸੇ ਲਾਏ ਜਾ ਰਹੇ ਹਨ।

Related posts

ਬਰਗਾੜੀ ਬੇਅਦਬੀ ‘ਚ ਡੇਰਾ ਸੱਚਾ ਸੌਦਾ ਮੁਖੀ ਮੁੱਖ ਦੋਸ਼ੀ ਨਾਮਜ਼ਦ

Sanjhi Khabar

ਕੌਮਾਂਤਰੀ ਸਰਹੱਦ ਨੇੜਿਓਂ 295 ਕਰੋੜ ਦੀ ਹੈਰੋਇਨ ਬਰਾਮਦ ,ਇਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ, ਇਕ ਗ੍ਰਿਫ਼ਤਾਰ

Sanjhi Khabar

ਗੁਰੂ ਕੀ ਨਗਰੀ ’ਚ 16ਵਾਂ ਪਾਈਟੈਕਸ ਅੱਜ ਤੋ… ਪੰਜਾਬ ’ਚ ਪੂੰਜੀ ਨਿਵੇਸ਼ ਦੇ ਮੌਕਿਆਂ ਬਾਰੇ ਚਰਚਾ ਕੀਤੀ ਜਾਵੇਗੀ

Sanjhi Khabar

Leave a Comment