14.5 C
Los Angeles
May 13, 2024
Sanjhi Khabar
Chandigarh Crime News

ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਦਿੱਤੀ ਗਾਇਕ ਮਨਕੀਰਤ ਔਲਖ ਨੂੰ ਧਮਕੀ

PS Mitha
ਚੰਡੀਗੜ੍ਹ, 25 ਮਾਰਚ । ਪੰਜਾਬ ਦਾ ਇਕ ਹੋਰ ਪੰਜਾਬੀ ਗਾਇਕ ਗੈਗਸਟਰਾਂ ਵਿਚਕਾਰ ਉਲਝ ਗਿਆ ਹੈ। ਗੈਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਗਾਇਕ ਮਨਕੀਰਤ ਔਲਖ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਔਲਖ ਨੇ ਪੰਜਾਬ ਪੁਲਿਸ ਨੂੰ ਸਿ਼ਕਾਇਤ ਦੇ ਕੇ ਸੁਰੱਖਿਆ ਦੀ ਮੰਗ ਕੀਤੀ ਹੈ।

ਪੰਜਾਬ ਵਿਚ ਇਸਤੋਂ ਪਹਿਲਾਂ ਵੀ ਕਈ ਕਲਾਕਾਰ ਗੈਂਗਸਟਰਾਂ ਦੇ ਨਾਲ ਵਿਵਾਦ ਵਿਚ ਉਲਝ ਚੁੱਕੇ ਹਨ। ਗਾਇਕ ਮਨਕੀਰਤ ਔਲਖ ਮੂਪ ਰੂਪ ਵਿਚ ਹਰਿਆਣਾ ਦੇ ਫਤਿਹਾਬਾਦ ਦਾ ਰਹਿਣ ਵਾਲਾ ਹੈ। ਇਸ ਸਮੇਂ ਉਹ ਆਪਣੇ ਗਰੁੱਪ ਦੇ ਨਾਲ ਮੁਹਾਲੀ ਵਿਚ ਰਹਿ ਰਿਹਾ ਹੈ।

ਸ਼ੁੱਕਰਵਾਰ ਨੂੰ ਔਲਖ ਨੂੰ ਕਿਸੇ ਨੇ ਫੋਨ ’ਤੇ ਧਮਕੀ ਦਿੱਤੀ। ਜਿਸਨੇ ਉਸਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਵਿਚਕਾਰ ਗੈਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਇਕ ਪੋਸਟ ਪਾ ਕੇ ਇਸ ਘਟਨਾ ਦੀ ਜਿੰਮੇਵਾਰੀ ਲਈ ਹੈ। ਦਵਿੰਦਰ ਬੰਬੀਹਾ ਗਰੁੱਪ ਨੇ ਕਿਹਾ ਕਿ ਮਨਕੀਰਤ ਔਲਖ ਪੰਜਾਬ ਵਿਚ ਅਮੀਰ ਅਤੇ ਨਾਮੀ ਗਾਇਕਾਂ ਬਾਰੇ ਸੂਚਨਾਵਾਂ ਲਾਰੇਂਸ ਬਿਸ਼ਨੋਈ ਗੈਂਗ ਨੂੰ ਦਿੰਦਾ ਹੈ। ਲਾਰੇਂਸ ਦੇ ਨਾਲ ਸਬੰਧਾਂ ਦੇ ਚਲਦਿਆਂ ਉਹ ਇੰਡਸਟਰੀ ਵਿਚ ਆਪਣਾ ਦਬਦਬਾ ਬਣਾਉਦਾ ਹੈ।

ਧਮਕੀ ਵਿਚ ਕਿਹਾ ਗਿਆ ਹੈ ਕਿ ਗੀਤਾਂ ਜਰੀਏ ਹਥਿਆਰਾਂ ਨੂੰ ਪ੍ਰਮੋਟ ਕਰਨਾ ਸਹੀ ਨਹੀਂ ਹੈ। ਪਹਿਲਾਂ ਵੀ ਚਿਤਾਵਨੀ ਦਿੱਤੀ ਗਈ ਹੈ ਪਰ ਔਲਖ ਬਾਜ ਨਹੀਂ ਆਇਆ। ਉਸਨੂੰ ਚੁਣੌਤੀ ਦਿੰਦਿਆਂ ਗੈਗਸਟਰ ਨੇ ਕਿਹਾ ਹੈ ਕਿ ਹੁਣ ਕਰਵਾ ਕੇ ਦੇਖੋ ਜੇਲ੍ਹਾ ’ਚੋਂ ਫੋਨ। ਹੁਣ ਤੱਕ ਕਦੋ ਦਾ ਸਵਰਗ ਸਿਧਾਰ ਜਾਂਦਾ। ਬਚਦਾ ਰਿਹਾ ਹੈ ਪਰ ਬਚੇਗਾ ਹੁਣ ਵੀ ਨਹੀਂ। ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਮਨਕੀਰਤ ਔਲਖ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

ਜੰਮੂ ਕਸ਼ਮੀਰ ‘ਤੇ ਪੀਐਮ ਮੋਦੀ ਦੀ ਮੁਲਾਕਾਤ: ਪਾਕਿਸਤਾਨ ‘ਚ ਪਈਆਂ ਭਾਜੜਾਂ

Sanjhi Khabar

ਨਸ਼ਾ ਤਸਕਰੀ ਮਾਮਲੇ ਵਿਚ ਵੱਡੀ ਕਾਰਵਾਈ, PPS ਰਾਜਜੀਤ ਸਿੰਘ ਨੌਕਰੀ ਤੋਂ ਬਰਖਾਸਤ

Sanjhi Khabar

ਸੋਨ ਤਮਗ਼ਾ ਲਿਆਉਣ ‘ਤੇ ਪੰਜਾਬ ਦੇ ਹਰ ਹਾਕੀ ਖਿਡਾਰੀ ਨੂੰ ਮਿਲਣਗੇ 2.25 ਕਰੋੜ ਰੁਪਏ: ਰਾਣਾ ਸੋਢੀ

Sanjhi Khabar

Leave a Comment