21.1 C
Los Angeles
May 12, 2024
Sanjhi Khabar
Crime News Punjab Zirakpur ਪੰਜਾਬ

ਕੰਸਟਰਕਸ਼ਨ ਸਾਈਟ ਤੋਂ ਲੋਹੇ ਦੀਆਂ ਸਟਰਿੰਗ ਪਲੇਟਾਂ ਚੋਰੀ, ਮਾਮਲਾ ਦਰਜ

JS Klair
ਜ਼ੀਰਕਪੁਰ, 2 ਅਗਸਤ (ਜੇ ਐੱਸ ਕਲੇਰ) ਜ਼ੀਰਕਪੁਰ ਪੁਲਿਸ ਨੇ ਪਿੰਡ ਛੱਤ ਵਿਚ ਉਸਾਰੀ ਅਧੀਨ ਇਕ ਸੁਸਾਇਟੀ ਦੀ ਕੰਸਟਰਕਸ਼ਨ ਸਾਈਟ ਤੋਂ ਲੋਹੇ ਦੀਆਂ ਸਟਰਿੰਗ ਪਲੇਟਾਂ ਚੋਰੀ ਕਰਨ ਦੀ ਸ਼ਿਕਾਇਤ ‘ਤੇ ਆਟੋ ਦੇ ਨੰਬਰ ਦੇ ਅਧਾਰ ਤੇ ਦੋ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗਗਨ ਸਿੰਘ ਪੂਤਰ ਹੁਕਮ ਸਿੰਘ ਵਾਸੀ ਪਿੰਡ ਭਗਵਾਈ ਚਲੇਰਾ ਜਿਲ੍ਹਾ ਚੰਭਾ ਨੇ ਦੱਸਿਆ ਕਿ ਉਹ ਹਰੀਸ ਗੋਇਲ ਦੇ ਕੋਲ ਨੌਕਰੀ ਕਰਦਾ ਹੈ। ਹਰੀਸ ਪਿੰਡ ਛੱਤ ਵਿਖੇ ਹਾਈਟੈਕ ਸਿਟੀ ਕਾਲੋਨੀ ਬਣਾਕੇ ਪਲਾਟ ਵੇਚ ਰਿਹਾ ਹੈ ਜਿੱਥੇ ਸਾਰਾ ਕੰਮ ਉਸਦੀ ਸੁਪਰਵਿਜਨ ਵਿੱਚ ਹੋ ਰਿਹਾ ਹੈ। ਅਤੇ ਸੁਸਾਇਟੀ ਦੀ ਬਾਊਡਰੀ ਵਾਲ ਬਣਾਈ ਜਾ ਰਹੀ ਹੈ ਜਿੱਥੇ ਲੋਹੇ ਦੀਆ ਸਟਰਿੰਗ ਦੀਆ ਪਲੇਟਾ ਅਤੇ ਹੋਰ ਕਾਫੀ ਸਟਰਿੰਗ ਦਾ ਸਮਾਨ ਪਿਆ ਹੈ। ਸੁਸਾਇਟੀ ਵਿੱਚੋ ਕਾਫੀ ਦਿਨਾ ਤੋ ਸਮਾਨ ਚੋਰੀ ਹੋ ਰਿਹਾ ਸੀ। ਹੁਣ ਉਸਨੂੰ ਪਤਾ ਲੱਗਾ ਕਿ ਸੁਸਾਇਟੀ ਵਿੱਚੋਂ ਲੋਹੇ ਦੀਆਂ ਸਟਰਿੰਗ ਦੀਆ ਪਲੇਟਾ ਚੋਰੀ ਹੋ ਗਈਆ ਹਨ। ਉਸਨੇ ਚੋਰੀ ਹੋਏ ਸਮਾਨ ਦੀ ਆਪਣੇ ਤੌਰ ਤੇ ਭਾਲ ਕੀਤੀ ਤਾਂ ਉਸਨੂੰ ਪਤਾ ਲੱਗਾ ਕਿ ਉਸਦੀ ਸੁਸਾਇਟੀ ਵਿੱਚੋ ਆਟੋ ਜਿਸਨੂੰ ਇੱਕ ਮੋਨਾ ਵਿਅਕਤੀ ਚਲਾ ਰਿਹਾ ਸੀ ਤੇ ਇੱਕ ਔਰਤ ਜਿਸਨੇ ਪੀਲੇ ਰੰਗ ਦਾ ਸੂਟ ਪਾਇਆ  ਸੀ ਲੋਡ ਕਰਕੇ ਲੈ ਗਏ। ਉਸਨੇ ਆਪਣੇ ਲੋਹੇ ਦੀਆ ਪਲੇਟਾ ਦੀ ਚੈਕਿੰਗ ਕੀਤੀ ਤਾਂ 11 ਪਲੇਟਾ ਘਟ ਸਨ ਜੋ ਉਕਤ ਦੋਸੀਆਨ ਚੋਰੀ ਕਰਕੇ ਲੈ ਗਏ ਹਨ। ਪੜਤਾਲੀਆ ਅਫਸਰ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ‘ਤੇ ਆਟੋ ਦੇ ਨੰਬਰ ਦੇ ਅਧਾਰ ‘ਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇਦੋਸ਼ੀਆਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Related posts

ਮਹਾਤਮਾ ਗਾਂਧੀ ਦੀ ਪੜਪੋਤਰੀ ਨੂੰ ਧੋਖਾਧੜੀ ਮਾਮਲੇ ਵਿੱਚ ਸੱਤ ਸਾਲ ਦੀ ਸਜ਼ਾ, ਡਰਬਨ ਕੋਰਟ ਦਾ ਫੈਸਲਾ

Sanjhi Khabar

ਪਟਿਆਲਾ ਜੇਲ੍ਹ ਸੁਪਰਡੈਂਟ ਦੇ ਤਬਾਦਲੇ ‘ਤੇ ਫਸੇ ਜੇਲ੍ਹ ਮੰਤਰੀ

Sanjhi Khabar

ਪੰਜਾਬ ਪੁਲਿਸ ਨੇ ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਗ੍ਰਿਫ਼ਤਾਰ,ਕਸ਼ਮੀਰ ਵਿੱਚ ਕਰਨੀ ਸੀ ਵੱਡੀ ਵਾਰਦਾਤ

Sanjhi Khabar

Leave a Comment