21.1 C
Los Angeles
May 12, 2024
Sanjhi Khabar
Chandigarh Crime News Real Estate Zirakpur ਪੰਜਾਬ ਵਪਾਰ

ਕੁੱਝ ਬਲੈਕਮੇਲਰਾਂ ਨੇ ਪੀ ਆਰ 7 ਮਾਰਗ ਨੂੰ ਕਿਉ ਕੀਤਾ ਬਦਨਾਮ :ਅਧਿਕਾਰੀਆਂ ਨੇ ਕਿਹਾ ਕਿ ਪ੍ਰੋਜੈਕਟ ਠੀਕ ਬਣ ਰਹੇ ਹਨ

ਪੀਐਸ ਮਿੱਠਾ
ਜੀਰਕਪੁਰ 16 ਅਕਤੂਬਰ : ਪ੍ਰੋਪਰਟੀ ਦੇ ਕਾਰੋਬਾਰ ਲਈ ਦੇਸ ਵਿਦੇਸ ਵਿਚ ਆਪਣੀ ਅਲਗ ਸਥਾਨ ਬਣਾ ਚੁੱਕੇ ਜੀਰਕਪੁਰ ਸਹਿਰ ਅੱਜ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ, ਇਹ ਸਹਿਰ ਚੰਡੀਗੜ੍ਹ ਦੀ ਹੱਦ ਦੇ ਇਕਦਮ ਨਾਲ ਲਗਦੇ ਹੋਏ ਹੋਣ ਕਾਰਨ ਅਤੇ ਇਥੇ ਦੀ ਜਾਇਦਾਦ ਹਰੇਕ ਦੇ ਬਜਟ ਵਿਚ ਹੋਣ ਕਾਰਨ ਇਹ ਸਹਿਰ ਹਰੇਕ ਵਰਗ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਥੇ ਕਈ ਵਪਾਰੀ ਰਾਤੋ ਰਾਤ ਕਰੋੜਪਤੀ ਵੀ ਬਣੇ ਹਨ, ਪਰ ਇਸ ਦੇ ਨਾਲ ਹੀ ਇਸ ਸਹਿਰ ਵਿਚ ਕੁੱਝ ਮਾੜੇ ਅਨਸਰਾਂ ਦੀ ਵੀ ਆਮਦ ਹੋਈ ਜਿਨ੍ਹਾਂ ਨੇ ਬਿਲਡਰਾਂ ਨੂੰ ਰੱਜ ਕੇ ਬਲੈਕਮੇਲ ਕੀਤਾ ਅਤੇ ਕਰੋੜਾਂ ਦੀ ਜਾਇਦਾਦ ਇਕੱਠਾ ਕੀਤੀ ਹੈ। ਜਿਸ ਦੀ ਅਸੀ ਅੱਜ ਗੱਲ ਕਰਦੇ ਹਾਂ ਜੀਰਕਪੁਰ ਦੀ ਪੀ ਆਰ 7 ਮਾਰਗ ਦੀ ਜਿਸਨੂੰ ਐਰੋਸਿਟੀ ਰੋਡ ਵੀ ਕਿਹਾ ਜਾਂਦਾ ਹੈ । ਇਸ ਮਾਰਗ ਤੇ ਬਣ ਰਹੇ ਪ੍ਰੋਜੈਕਟਾਂ ਨੂੰ ਬਦਨਾਮ ਕਰਨ ਲਈ ਕਈ ਬਲੈਕਮੇਲਰਾਂ ਨੇ ਰਾਤ ਦਿਨ ਇਕ ਕੀਤਾ ਹੋਇਆ ਹੈ। ਜਿਸ ਕਾਰਨ ਇਹ ਸਾਰਾ ਮਾਰਗ ਹੀ ਬਦਨਾਮ ਹੋ ਰਿਹਾ ਹੈ ਅਤੇ ਬਿਲਡਰਾਂ ਦੀ ਸੇਲ ਪ੍ਰਭਾਵਿਤ ਹੋ ਰਹੀ ਹੈ ਅਤੇ ਬਲੈਕਮੇਲਰ ਆਪਣੇ ਮਿਥੇ ਟਾਰਗੇਟ ਪੂਰੇ ਕਰ ਰਹੇ ਹਨ।
ਕਿਉ ਹੁੰਦੇ ਹਨ ਬਿਲਡਰ ਬਲੈਕਮੇਲਰਾਂ ਦਾ ਸਿਕਾਰ
ਅਸਲ ਵਿਚ ਜੀਬੀਪੀ ਦੇ ਪ੍ਰਬੰਧਕ ਜਦੋ ਦੇ ਨਿਵੇਸਕਾਂ ਦੇ ਕਰੋੜਾਂ ਰੁਪਏ ਲੈਕੇ ਫਰਾਰ ਹੋਏ ਹਨ ਉਸ ਤੋ ਬਾਅਦ ਆਮ ਆਦਮੀ ਦਾ ਬਿਲਡਰਾਂ ਤੋ ਵਿਸਵਾਸ ਉੱਠ ਗਿਆ ਹੈ ਲੋਕ ਇਕ ਫਲੈਟ ਲੈਣ ਲਈ ਕਈ ਤਰ੍ਹਾਂ ਦੀ ਤਫਤੀਸ ਕਰਦੇ ਹਨ ਜਿਸਦਾ ਲਾਹਾ ਬਲੈਕਮੇਲਰ ਉਠਾਉਦੇ ਹਨ। ਕੁਝ ਬਲੈਕਮੇਲਰ ਸੋਸਲ ਮੀਡੀਆਂ ਰਾਹੀ ਬਿਲਡਰਾਂ ਦੇ ਖਿਲਾਫ ਕੂੜ ਪ੍ਰਚਾਰ ਕਰਦੇ ਹਨ। ਜਿਸ ਕਾਰਨ ਨਿਵੇਸਕਾਂ ਜਾ ਖਰੀਦਦਾਰਾਂ ਉਸ ਪ੍ਰੋਜੈਕਟ ਵੱਲ ਜਾਣਾ ਪਸੰਦ ਨਹੀ ਕਰਦੇ ਹਨ ਜਦੋ ਕਿ ਕੀਤਾ ਗਿਆ ਸਾਰਾ ਪ੍ਰਚਾਰ ਝੂਠ ਦਾ ਪੁੰਲਦਾ ਹੁੰਦਾ ਹੈ ਪਰ ਬਿਲਡਰ ਦੇ ਗ੍ਰਾਹਕ ਖਰਾਬ ਹੋਣੇ ਸੁਰੂ ਹੋ ਜਾਂਦੇ ਹਨ। ਜਿਸ ਤੋ ਡਰਦੇ ਬਲੈਕਮੇਲਰ ਨਾਲ ਸੈਟਿੰਗ ਕਰਨੀ ਸੁਰੂ ਕਰ ਦਿੰਦੇ ਹਨ । ਜਿਸ ਬਿਲਡਰ ਨਾਲ ਸੈਟਿੰਗ ਹੋ ਜਾਂਦੀ ਹੈ ਉਸ ਖਿਲਾਫ ਕੂੜ ਪ੍ਰਚਾਰ ਬੰਦ ਕਰਕੇ ਬਲੈਕਮੇਲਰ ਅਗਲਾ ਸਿਕਾਰ ਲੱਭ ਕੇ ਆਪਣਾ ਜਾਲ ਵਿਛਾਉਣਾ ਸੁਰੂ ਕਰ ਦਿੰਦਾ ਹੈ। ਸਿਰਫ ਸੋਸਲ ਮੀਡੀਆ ਤੇ ਹੋ ਰਹੀ ਬਦਨਾਮੀ ਤੋ ਡਰਦੇ ਬਿਲਡਰ ਇਨ੍ਹਾਂ ਬਲੈਕਮੇਲਰਾਂ ਦਾ ਸਿਕਾਰ ਬਣ ਰਹੇ ਹਨ ਅਜਿਹੇ ਕਈ ਸਬੂਤ ਹਨ, ਜਿਨ੍ਹਾਂ ਖਿਲਾਫ ਬਲੈਕਮੇਲਰਾਂ ਨੇ ਸੋਸਲ ਮੀਡੀਆਂ ਤੇ ਰੱਜਕੇ ਕੂੱੜ ਪ੍ਰਚਾਰ ਕੀਤਾ ਅਤੇ ਬਾਅਦ ਵਿਚ ਉਸੇ ਹੀ ਪ੍ਰੋਜੈਕਟ ਨੂੰ ਲੁੱਟ ਕੇ ਆਪ ਉਸੇ ਪ੍ਰੋਜੈਕਟ ਵਿਚ ਨਿਵੇਸ਼ ਵੀ ਕੀਤਾ ਜਿਸ ਬਿਲਡਰ ਨੇ ਪੈਸੇ ਜਾਂ ਸਸਤੇ ਫਲੈਟ ਦੇਣ ਤੋ ਇਨਕਾਰ ਦਿੱਤਾ ਜਾਂਦਾ ਹੈ। ਉਸਦੇ ਖਿਲਾਫ ਬਲੈਕਮੈਲਰਾਂ ਨੇ ਆਪਣੀਆਂ ਹੱਦਾਂ ਪਾਰ ਕਰਕੇ ਵੀ ਕੂੱੜ ਪ੍ਰਚਾਰ ਕੀਤਾ ਹੋਇਆ ਹੈ।
ਕੀ ਹੈ ਪਰਲ ਕੰਪਨੀ ਦੀ ਜਮੀਨ ਦਾ ਮਾਮਲਾ
ਨਿਰਮਲ ਭੰਗੂ ਦੀ ਪੀਏਸੀਐਲ ਨੂੰ ਪਰਲ ਗਰੁੱਪ ਵਜੋ ਜਾਣਿਆ ਜਾਦਾ ਹੈ ਇਸ ਕੰਪਨੀ ਨੇ ਖੇਤੀ ਅਤੇ ਰੀਅਲ ਅਸਟੇਟ ਦੇ ਵਿਚ ਪੈਸੇ ਨਿਵੇਸ ਕਰਨ ਦੇ ਨਾਮ ਤੇ ਕਰੀਬ 5 ਕਰੋੜ ਲੋਕਾਂ ਤੋ 60 ਹਜਾਰ ਕਰੋੜ ਰੁਪਏ ਇਕਠੇ ਕੀਤੇ ਅਤੇ ਜਦੋ ਇਹ ਪੈਸੇ ਵਾਪਿਸ ਕਰਨ ਦਾ ਸਮਾਂ ਆਇਆ ਤਾਂ ਕੰਪਨੀ ਨੇ ਪਿੱਛੇ ਹਟਣਾ ਸੁਰੂ ਕਰ ਦਿੱਤਾ। ਫਿਰ ਸੇਬੀ ਨੇ ਇਸ ਮਾਮਲੇ ਵਿਚ ਦਖਲ ਅਤੇ ਇਹ ਮਾਮਲਾ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚਾਇਆ , ਇਸ ਕੰਪਨੀ ਸਬੰਧੀ ਸੁਪਰੀਮ ਕੋਰਟ ਵਲੋਂ ਸਾਲ 2016 ਵਿਚ ਲੋਢਾ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਲੋ ਪਰਲ ਗਰੁੱਪ ਦੀ ਸਾਰੀ ਜਾਇਦਾਦ ਦੀ ਸਨਾਖਤ ਕਰਕੇ ਵੇਚਣ ਅਤੇ ਨਿਵੇਸਕਾਂ ਦੇ ਪੈਸੇ ਵਾਪਿਸ ਕੀਤੇ ਜਾਣੇ ਹਨ।
ਪਰਲ ਗਰੁੱਪ ਦਾ ਜੀਰਕਪੁਰ ਨਾਲ ਕੀ ਹੈ ਸਬੰਧ
ਇਥੇ ਦਸਣਯੋਗ ਹੈ ਕਿ ਜੀਰਕਪੁਰ ਅੰਦਰ ਵੀ ਪਰਲ ਗਰੁੱਪ ਦੀ ਕਾਫੀ ਜਮੀਨ ਹੈ੍ਟ ਜਿਸ ਵਿਚੋ ਜੇਕਰ ਅਸੀ ਪੀ ਆਰ 7 ਮਾਰਗ ਦੀ ਗੱਲ ਕਰੀਏ ਤਾਂ ਹਲਕਾ ਪਟਵਾਰੀ ਅਨੁਸਾਰ ਇਸ ਮਾਰਗ ਤੇ ਪਿੰਡ ਛੱਤ ਵਿਚ ਪਰਲ ਗਰੁੱਪ ਦੀ ਕਰੀਬ 77 ਕਿੱਲੇ ਅਤੇ ਪਿੰਡ ਭੁੱਡਾ ਸਾਹਿਰ ਵਿਚ ਕਰੀਬ 2 ਏਕੜ ਜਮੀਨ ਹੈ। ਇਸ ਸਾਰੀ ਜਮੀਨ ਤੇ ਰੈਵਨਿਊ ਰਿਕਾਰਡ ਅਨੁਸਾਰ ਸਟੇਅ ਲਗਾ ਹੋਇਆ ਹੈ । ਇਸ ਜਮੀਨ ਨੂੰ ਵੇਚਿਆ ਜਾ ਖਰੀਦਿਆ ਨਹੀ ਜਾ ਸਕਦਾ ਹੈ । ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਰੀਬ 2 ਮਹੀਨੇ ਪਹਿਲਾ ਪਰਲ ਗਰੁੱਪ ਦੀ ਸਾਰੀ ਜਮੀਨ ਉੱਪਰ ਚੇਤਾਵਨੀ ਬੋਰਡ ਵੀ ਲਗਾਏ ਗਏ ਹਨ।
ਪੀਆਰ 7 ਮਾਰਗ ਤੇ ਬਣ ਰਹੇ ਪ੍ਰੋਜੈਕਟਾਂ ਤੇ ਨਹੀ ਹੈ ਕੋਈ ਸਟੇਅ
ਦੱਸ ਦਈਏ ਕੀ ਪੀ ਆਰ 7 ਮਾਰਗ ਤੇ ਐਸਕੋਨ ਪ੍ਰਾਈਮੀਰਾ, ਸੁਸਮਾ, ਲੋਟਸ ਗਰੀਨ, ਸਮੇਤ ਕਈ ਪ੍ਰੋਜੈਕਟ ਉਸਾਰੀ ਅਧੀਨ ਹਨ। ਜਿਸ ਸਬੰਧੀ ਕਈ ਬਲੈਕਮੇਲਰ ਕੂੜ ਪ੍ਰਚਾਰ ਕਰ ਰਹੇ ਹਨ ਕਿ ਇਨ੍ਹਾਂ ਪ੍ਰੋਜੈਕਟਾਂ ਤੇ ਪਰਲ ਗਰੁੱਪ ਸਬੰਧੀ ਜਾਂ ਲੋਢਾ ਕਮੇਟੀ ਵਲੋਂ ਸਟੇਅ ਲਗੀ ਹੋਈ ਹੈ ਅਤੇ ਗ੍ਰਾਹਕਾਂ ਨੂੰ ਗੰੁਮਰਾਹ ਕਰਨ ਲਈ ਸ਼ੋਸਲ ਮੀਡੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ । ਇਸ ਸਬੰਧੀ ਜੇਕਰ ਰੈਵਨਿਊ ਰਿਕਾਰਡ ਦੀ ਗੱਲ ਕਰੀਏ ਤਾਂ ਇਕ ਵੀ ਪ੍ਰੋਜੈਕਟ ਤੇ ਪਰਲ ਗਰੁੱਪ ਦੀ ਜਮੀਨ ਸਬੰਧੀ ਕੋਈ ਸਟੇਅ ਨਹੀ ਹੈ। ਇਹ ਮਾਮਲਾ ਲੋਢਾ ਕਮੇਟੀ ਦੇ ਵਿਚਾਰ ਅਧੀਨ ਹੈ ਇਸ ਕੰਪਨੀ ਦੀ ਇਕ ਇਕ ਇੰਚ ਜਮੀਨ ਤੇ ਲੋਢਾ ਕਮੇਟੀ ਜਾ ਵਿਜੀਲੈਸ ਦੀ ਟੀਮ ਦੀ ਨਜਰ ਹੈ।
ਕੀ ਹੈ ਜਮੀਨ ਤਕਸੀਮ ਦਾ ਮਾਮਲਾ
ਇਥੇ ਕਈ ਲੋਕਾਂ ਨੇ ਕੂੜ ਪ੍ਰਚਾਰ ਕੀਤਾ ਕਿ ਪਰਲ ਗਰੂਪ ਦੀ ਜਮੀਨ ਦੀ ਤਕਸੀਮ ਗਲਤ ਕਰਵਾਈ ਗਈ ਹੈ। ਇਸ ਸਬੰਧੀ ਕਈ ਉੱਚ ਅਧਿਕਾਰੀਆਂ ਅਤੇ ਤਰਕੀਬਨ ਹਰੇਕ ਵਿਭਾਗ ਨੂੰ ਪਿੱਛਲੇ ਕਰੀਬ 4 ਸਾਲਾਂ ਤੋ ਲਗਾਤਾਰ ਸਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਪਰ ਜਮੀਨੀ ਪੱਧਰ ਤੇ ਅੱਜ ਤੱਕ ਕੋਈ ਇਕ ਵੀ ਅਜਿਹੀ ਗੱਲ ਸਾਹਮਣੇ ਨਹੀ ਆਈ ਹੈ ਕੀ ਜਮੀਨ ਦੀ ਤਕਸੀਮ ਗਲਤ ਹੋਈ ਹੈ ਇਥੇ ਦਸਣਯੋਗ ਹੈ ਕਿ ਜਿਥੇ ਸਾਝੀਆਂ ਖੇਵਟਾਂ ਵਿਚ ਇਸ ਕੰਪਨੀ ਦੀ ਜਮੀਨ ਹੈ ਉਸਨੂੰ ਤਕਸੀਮ ਕਰਵਾਉਣ ਲਈ ਸਬੰਧਤ ਤਹਿਸੀਲਦਾਰਾਂ ਵਲੋਂ ਪਰਲ ਗਰੁੱਪ ਦੇ ਰਜਿਸ਼ਟਰਡ ਦਫਤਰ ਨੋਟਿਸ਼ ਭੇਜੇ ਗਏ ੳਸਤੋ ਬਾਦ ਦੋ ਵਾਰੀ ਮੁਨਿਆਦੀ ਕਰਵਾਈ ਗਈ ਅਤੇ ਖੇਵਟ ਵਿੱਚ ਸ਼ਾਮਿਲ ਸਾਰੇ ਕਿਸਾਨਾਂ ਦੀ ਵਿੱਚ ਤਕਸ਼ੀਮਾਂ ਸਾਲ 2019 ਵਿੱਚ ਕੀਤੀਆਂ ਗਈਆਂ ਸਨ। ਜਿਸਤੋ ਬਾਦ ਪਰਲ ਦੇ ਕਿਸੇ ਵੀ ਵਾਰਿਸ, ਕਿਸੇ ਵਿਆਕਤੀ ਵਲੋ ਕੋਈ ਇਤਰਾਜ ਦਾਖਿਲ ਕੀਤਾ ਗਿਆ ਅਤੇ ਨਾਹੀ ਮਾਨਯੋਗ ਅਦਾਲਤ ਵਿੱਚ ਕੋਈ ਅਪੀਲ ਕੀਤੀ ਗਈ ਹੈ।
ਕੁਝ ਸਰਾਰਤੀ ਅਨਸ਼ਰਾਂ ਵਲੋ ਸਰਕਾਰੀ ਏਜੰਸੀ ਦੀ ਰਿਪੋਰਟਾਂ ਦੇ ਦਾਅਵੇ ਨਾਲ ਕਿਹਾ ਜਾ ਰਿਹਾ ਹੈ ਕਿ ਪੀਆਰ 7 ਦੇ ਪ੍ਰੋਜੈਕਟਾਂ ਦਾ ਸੱਚ ਕੁਝ ਹੋਰ ਹੈ ਜਦਕਿ ਅਜਿਹੇ ਪੱਤਰਾਂ ਦੀ ਜਾਂਚ ਹੋਣੀ ਵੀ ਜਰੂਰੀ ਹੈ ਕਿ ਕਿਸਤਰਾਂ ਅਜਿਹੇ ਖੂਫੀਆਂ ਪੱਤਰ ਉਨਾਂ ਦੇ ਹੱਥ ਕਿਵੇ ਲੱਗੇ ਹਨ ਇਸਦੇ ਲਈ ਕੋਣ ਜਿੰਮੇਵਾਰ ਹਨ।
ਕੀ ਕਹਿਣਾ ਹੈ ਕਾਰਜਸਾਧਕ ਅਧਿਕਾਰੀ ਜੀਰਕਪੁਰ ਦਾ
ਜੀਰਕਪੁਰ ਦੇ ਕਾਰਜਸਾਧਕ ਅਫਸਰ ਰਵਨੀਤ ਸਿੰਘ ਦਾ ਕਹਿਣਾ ਹੈ ਪੀਆਰ 7 ਉਪਰ ਬਣੇ ਕਿਸੇ ਵੀ ਪ੍ਰੋਜੈਕਟ ਤੇ ਪਰਲ ਗਰੁਪ ਦੀ ਜਮੀਨ ਨੂੰ ਲੈਕੇ ਕੋਈ ਵੀ ਸਟੇਅ ਨਹੀ ਹੈ। ਇਸ ਏਰੀਏ ਦੇ ਪਟਵਾਰੀ ਦਾ ਵੀ ਇਹ ਕਹਿਣਾ ਹੈ ਕਿ ਕਿਸੇ ਵੀ ਪ੍ਰੋਜੈਕਟ ਤੇ ਸਟੇਅ ਹੋਣ ਦੇ ਕੋਈ ਆਰਡਰ ਨਹੀ ਹੈ। ਜਦਕਿ ਪਰਲ ਗਰੁਪ ਦੀ ਸਾਰੀ ਜਮੀਨ ਤੇ ਸਟੇਅ ਲੱਗੀ ਹੋਈ ਹੈ ਜਿਸਨੂੰ ਵੇਚਿਆ ਨਹੀ ਜਾ ਸਕਦਾ।
ਕੀ ਕਹਿਣ ਹੈ ਗਰੀਨ ਲੋਟਸ਼ ਦੀ ਏਜੀਐਮ ਰਿਸ਼ਾ ਦਾ
ਪੀਆਰ 7 ਤੇ ਬਣ ਰਹੇ ਪ੍ਰੋਜੈਕਟ ਗਰੀਨ ਲੋਟਸ ਦੀ ਏਜੀਐਮ ਰਿਸ਼ਾ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਅਤੇ ਬਲੈਕਮੇਲਰ ਅਨਸ਼ਰ ਇਸ ਰੋਡ ਤੇ ਬਣ ਰਹੇ ਪ੍ਰੋਜੈਕਟਾਂ ਨੂੰ ਬਦਨਾਮ ਕਰ ਰਹੇ ਹਨ। ਜਦਕਿ ਲੋਕਾਂ ਨੂੰ ਪ੍ਰੋਜੈਕਟਾਂ ਦੇ ਸੱਚ ਅਤੇ ਬਲੈਕਮੈਲਰਾਂ ਦੀ ਪੂਰੀ ਜਾਣਕਾਰੀ ਹੈ। ਲੋਕਾਂ ਵਿੱਚ ਇਨਾਂ ਪ੍ਰੋਜੈਕਟਾਂ ਦਾ ਪੂਰਾ ਵਿਸ਼ਵਾਸ ਹੈ ਅਤੇ ਲੋਕਾਂ ਉਮੀਦ ਤੇ ਖਰੇ ਉਤਰਨ ਵਾਲੇ ਬਿਲਡਰ ਹਨ।

Related posts

ਸੁਖਪਾਲ ਖਹਿਰਾ ਸਮੇਤ ਤਿੰਨ ਵਿਧਾਇਕ ਕਾਂਗਰਸ ਪਾਰਟੀ ‘ਚ ਸ਼ਾਮਿਲ, ਕੈਪਟਨ ਅਮਰਿੰਦਰ ਨੇ ਕੀਤਾ ਸਵਾਗਤ

Sanjhi Khabar

ਭੋਲੇ ਭਾਲੇ ਲੋਕਾਂ ਨੂੰ ਲੁੱਟਣ ਲਈ ਕ੍ਰਿਪਟੋ ਮਾਫੀਆ ਸਰਗਰਮ

Sanjhi Khabar

ਹਸਪਤਾਲ ‘ਚ ਦਾਖਲ ਹੋਏ ਸਚਿਨ ਤੇਂਦੁਲਕਰ, ਡਾਕਟਰਾਂ ਨੇ ਕਿਹਾ – ਚਿੰਤਾ ਦੀ ਗੱਲ ਨਹੀਂ

Sanjhi Khabar

Leave a Comment