14.8 C
Los Angeles
May 18, 2024
Sanjhi Khabar
Chandigarh Politics ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ ਐਲਾਨ: ਹੁਣ 6 ਮਾਰਚ ਕਰਾਂਗੇ ਸੜਕਾਂ ਬੰਦ

Agency
News Delhi ਸੰਯੁਕਤ ਕਿਸਾਨ ਮੋਰਚਾ ਨੇ ਅੱਜ ਸਿੰਘੂ ਬਾਰਡਰ ‘ਤੇ ਆਮ ਮੀਟਿੰਗ ਕੀਤੀ। ਜਿਸ ਵਿਚ ਸੰਘਰਸ਼ ਨੂੰ ਤੇਜ਼ ਕਰਨ ਲਈ ਕਈ ਅਹਿਮ ਫੈਸਲੇ ਲਏ ਗਏ। ਫੈਸਲਿਆਂ ਮੁਤਾਬਕ 6 ਮਾਰਚ 2021 ਨੂੰ ਦਿੱਲੀ ਬਾਰਡਰਾਂ ਉਤੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣਗੇ। ਇਸ ਦਿਨ ਕੇਐਮਪੀ ਐਕਸਪ੍ਰੈਸਵੇਅ ‘ਤੇ 5 ਘੰਟਿਆਂ ਦੀ ਨਾਕਾਬੰਦੀ ਹੋਵੇਗੀ। ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਜਾਮ ਕੀਤਾ ਜਾਵੇਗਾ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ, ਕਿਸਾਨ ਹੁਣ ਮੋਦੀ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਨੂੰ ਹੋਰ ਤੇਜ ਕਰਦੇ ਹੋਏ 6 ਮਾਰਚ ਨੂੰ KMP ਮਾਰਗ 11 ਤੋਂ 4 ਵਜੇ ਤਕ ਬੰਦ ਕਰਨਗੇ। ਰਾਜੇਵਾਲ ਨੇ ਦਾਅਵਾ ਕੀਤਾ ਕਿ, ਉਦੋਂ ਤੱਕ ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨ ਘਰਾਂ ਨੂੰ ਵਾਪਸ ਨਹੀਂ ਜਾਣਗੇ, ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਨਹੀਂ ਕਰ ਦਿੰਦੀ।
ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ 8 ਮਾਰਚ ਨੂੰ ਮਹਿਲਾ ਕਿਸਾਨ ਦਿਵਸ ਵਜੋਂ ਮਨਾਏਗਾ। ਇਸ ਦਿਨ ਮਹਿਲਾਵਾਂ ਹੀ ਮੰਚ ਦਾ ਸੰਚਾਲਨ ਕਰਨਗੀਆਂ। ਟ੍ਰੇਡ ਯੂਨੀਅਨਾਂ ਦੇ ਸੱਦੇ ‘ਤੇ 15 ਮਾਰਚ 2021 ਨੂੰ’ ਨਿੱਜੀਕਰਨ ਵਿਰੋਧੀ ਦਿਵਸ’ ਦੀ ਹਮਾਇਤ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।
ਮੋਰਚਾ ਇਸ ਦਿਨ ਨੂੰ ‘ਕਾਰਪੋਰੇਟ ਵਿਰੋਧੀ’ ਦਿਵਸ ਵਜੋਂ ਦੇਖਦੇ ਹੋਏ ਟਰੇਡ ਯੂਨੀਅਨਾਂ ਦੁਆਰਾ ਇਸ ਸੱਦੇ ਦਾ ਸਮਰਥਨ ਕਰੇਗਾ, ਅਤੇ ਇਕਜੁੱਟ ਹੋ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।
ਜਿਨ੍ਹਾਂ ਰਾਜਾਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ਸੂਬਿਆਂ ਵਿਚ ਲੋਕਾਂ ਨੂੰ ਭਾਜਪਾ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਜਾਵੇਗੀ। ਮੋਰਚੇ ਦੇ ਆਗੂ ਵੀ ਅਜਿਹੇ ਸੂਬਿਆਂ ਦਾ ਦੌਰਾ ਕਰਨਗੇ ਤੇ ਵੱਖ ਵੱਖ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਜਾਵੇਗਾ।
ਕਿਸਾਨ ਮੋਰਚਾ ਪੂਰੇ ਭਾਰਤ ਵਿਚ ਇਕ ‘MSP ਦਿਵਾਓ ਅਭਿਆਨ’ ਸ਼ੁਰੂ ਕਰੇਗਾ। ਮੁਹਿੰਮ ਦੇ ਹਿੱਸੇ ਵਜੋਂ ਵੱਖ-ਵੱਖ ਬਾਜ਼ਾਰਾਂ ਵਿੱਚ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਦੀ ਅਸਲੀਅਤ ਦਰਸਾਈ ਜਾਵੇਗੀ। ਇਹ ਮੁਹਿੰਮ ਦੱਖਣੀ ਭਾਰਤ ਦੇ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਰਾਜਾਂ ਵਿੱਚ ਚਲਾਈ ਜਾਏਗੀ। ਸਾਰੇ ਦੇਸ਼ ਦੇ ਕਿਸਾਨ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣਗੇ।

Related posts

ਪੰਜਾਬ ਸਰਕਾਰ ਦਾ ਕਿਸਾਨ ਵਿਰੋਧੀ ਫੈਸਲਾ, ਕਰਜ ਨਾ ਮੋੜਨ ਤੇ ਹੋਵੇਗੀ ਗਿਰਫਤਾਰੀ

Sanjhi Khabar

ਹੁਣ ਅੱਖਾਂ ਕਰਨਗੀਆਂ ਪਾਸਪੋਰਟ ਦਾ ਕੰਮ, ਦੁਬਈ ਹਵਾਈ ਅੱਡੇ ‘ਤੇ ਸ਼ੁਰੂ ਹੋਇਆ ਇਹ ਕੰਮ..

Sanjhi Khabar

ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਨਿਹੰਗ ਸਿੰਘਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਦੇ ਨਾਲ ਹੀ ਵਿਸਾਖੀ ਮੇਲਾ ਸਮਾਪਤ

Sanjhi Khabar

Leave a Comment