15.4 C
Los Angeles
May 19, 2024
Sanjhi Khabar
Agriculture Bathinda

ਕਿਸਾਨੀ ਝਟਕਾ: ਡੀ ਸੀ ਨੂੰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਕਰਨੀ ਪਈ ਮੀਟਿੰਗ

Ashok Verma

ਬਠਿੰਡਾ,26ਅਕਤੂਬਰ2021: ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਦੇ ਘਿਰਾਓ ਕਾਰਨ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੁੱਖ ਮੰਤਰੀ ਪੰਜਾਬ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਔਡੀਟੋਰੀਅਮ ’ਚ ਮੀਟਿੰਗ ਕਰਨੀ ਪਈ ਜੋਕਿ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ-2021 ਦੇ ਸਬੰਧ ’ਚ ਰੱਖੀ ਗਈ ਸੀ । ਹਾਲਾਂਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਵਰਚੂਅਲ ਮੀਟਿੰਗਾਂ ਆਦਿ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਪਰਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਸਾਰੇ ਗੇਟਾਂ ਨੂੰ ਘੇਰਾ ਪੋਇਆ ਹੋਇਆ ਹੈ ਜਿਸ ਕਰਕੇ ਨਾਂ ਕੋਈ ਮੁਲਾਜਮ ਤੇ ਨਾਂ ਹੀ ਕੋਈ ਅਧਿਕਾਰੀ ਅੰਦਰ ਦਾਖਲ ਹੋਣ ਦਿੱਤਾ ਜਾ ਰਿਹਾ ਹੈ। ਇਸੇ ਕਾਰਨ ਹੀ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਅਰਵਿੰਦ ਪਾਲ ਸਿੰਘ ਸੰਧੂ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਪੁੱਜੇ ਸਨ। ਪਹਿਲੇ ਦਿਨ ਹੋਏ ਵਰਚੂਅਲ ਪ੍ਰੋਗਰਾਮ ਦੌਰਾਨ ਬਠਿੰਡਾ ਦੇ ਕਰੀਬ 80 ਉਦਯੋਗਪਤੀਆਂ ਨਾਲ ਸ਼ਿਰਕਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਹਰ ਤਰ੍ਹਾਂ ਦੇ ਛੋਟੇ-ਵੱਡੇ ਉਦਯੋਗ ਲਈ ਨਿਵੇਸ਼ ਕਰਨ ਦੇ ਚਾਹਵਾਨਾਂ ਨੂੰ ਹਰੇਕ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਦੇ ਪਹਿਲੇ ਦਿਨ ਹੋਏ ਵਰਚੂਅਲ ਪ੍ਰੋਗਰਾਮ ਦੌਰਾਨ ਸ਼ਾਮਲ ਹੋਏ ਜ਼ਿਲ੍ਹੇ ਦੇ ਉਦਯੋਗਪਤੀਆਂ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਇਸ ਸਬੰਧ ’ਚ ਸਨਅਤਕਾਰਾਂ ਦੀ ਪੂਰੀ ਪੂਰੀ ਸਹਾਇਤਾ ਕਰੇਗਾ। ਡਿਪਟੀ ਕਮਿਸ਼ਨਰ ਨੇ ਪਹਿਲੇ ਦਿਨ ਦੇ ਪਲੈਨਰੀ ਸੈਸ਼ਨ ਦੌਰਾਨ ਛੋਟੇ-ਵੱਡੇ ਉਦਯੋਗ ਲਗਾਉਣ ਦੇ ਚਾਹਵਾਨ ਵਿਕਅਤੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਉਦਯੋਗ ਚਲਾਉਣ ਵਾਲੇ ਵਿਅਕਤੀਆਂ ਨੂੰ ਸੰਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਦੋ ਰੋਜ਼ਾ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਦੇ ਦੂਸਰੇ ਦਿਨ ਲੁਧਿਆਣਾ ਵਿਖੇ ਹੋਣ ਵਾਲੇ ਸਮਾਗਮ ਵਿਚ ਬਠਿੰਡਾ ਦੇ ਤਕਰੀਬਨ 10 ਉਦਯੋਗਪਤੀਆਂ ਵਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਤੋਂ ਪਹਿਲਾ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜ਼ਰ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਮੂਹ ਉਦਯੋਗਪਤੀਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਬਠਿੰਡਾ ਚੈਂਬਰ ਆਫ਼ ਕਮਰਸ ਆਫ਼ ਇੰਨਡਸਟਰੀਜ਼ ਦੇ ਪ੍ਰਧਾਨ ਰਾਮ ਪ੍ਰਕਾਸ਼, ਬਠਿੰਡਾ ਇੰਨਡਸਟਰੀਅਲ ਔਨਰ ਐਸੋਸ਼ੀਏਸ਼ਨ ਦੇ ਪ੍ਰਧਾਨ ਵਰਿੰਦਰ ਮੋਹਨ, ਖਜ਼ਾਨਚੀ ਸੰਦੀਪ ਔਰੀ, ਨਾਰਦਨ ਕੂਲਰ ਐਸੋਸ਼ੀਏਸ਼ਨ ਵਲੋਂ ਬਿਕਰਮ ਗਰਗ, ਇੰਡਸਟਰੀਅਲ ਐਸੋਸ਼ੀਏਸ਼ਨ ਫੋਕਲ ਪੁਆਇੰਟ ਵੱਲੋਂ ਪ੍ਰਧਾਨ ਮੁਕੇਸ਼ ਗਰਗ, ਪੰਜਾਬ ਸਪਿੰਨਟਿਕਸ ਤੋਂ ਸੁਰੇਸ਼ ਗੁਪਤਾ, ਸਪੋਰਟਕਿੰਗ ਤੋਂ ਰਜਿੰਦਰ ਪਾਲ, ਦਰਮੇਸ਼ ਐਗਰੋ ਭਗਤਾ ਤੋਂ ਰਜਿੰਦਰ ਸਿੰਘ, ਕਾਰਗਿੱਲ ਇੰਡਸਟਰੀਜ਼ ਤੋਂ ਕੁਨਾਲ ਕਦਮ, ਗੁਜ਼ਰਾਤ ਅੰਬੂਜ਼ਾ ਤੋਂ ਮਾਨਵ ਮੈਟੀ, ਹੈਰੀਟੇਜ਼ ਇੰਡਸਟਰੀ ਤੋਂ ਆਸ਼ੀਸ਼ ਬਾਂਸਲ, ਕਾਟਨ ਐਸੋਸੀਏਸ਼ਨ ਤੋਂ ਕੈਲਾਸ਼ ਚੰਦਰ, ਸਟੈਲਕੋ ਰਾਮਪੁਰਾ ਤੋਂ ਗੌਰਵ ਜਿੰਦਲ, ਪ੍ਰਤਾਪ ਸਪਿੰਨਟਿਕਸ ਤੋਂ ਵਿਜੈ ਬਾਂਸਲ, ਰਿਫ਼ਾਇਨਰੀ ਤੋਂ ਚਰਨਜੀਤ ਸਿੰਘ ਅਤੇ ਸੰਦੀਪ, ਮਹਾਂਸ਼ਕਤੀ ਕੰਨਡਕਟਰਜ਼ ਲਿਮਟਿਡ ਤੋਂ ਅਸ਼ੋਕ ਕਾਂਸਲ, ਐਸਡੀਐਮ ਬਠਿੰਡਾ ਕੰਵਰਜੀਤ ਸਿੰਘ, ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਇਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ , ਲੀਡ ਬੈਂਕ ਮੈਨੇਜ਼ਰ ਨਰਾਇਣ ਸਿੰਘ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਫੰਕਸ਼ਨਲ ਮੈਨੇਜ਼ਰ ਜਗਵਿੰਦਰ ਸਿੰਘ ਆਦਿ ਅਧਿਕਾਰੀ ਤੇ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।

Related posts

ਸੰਯੁਕਤ ਕਿਸਾਨ ਮੋਰਚੇ ਦੁਆਰਾ 22 ਜੁਲਾਈ ਤੋਂ ਦਿੱਲੀ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਲਈ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਤਿਆਰੀਆਂ ਮੁਕੰਮਲ, ਲਾਮਬੰਦੀਆਂ ‘ਚ ਵਾਧਾ

Sanjhi Khabar

ਬਠਿੰਡਾ : ਕੇਂਦਰੀ ਜੇਲ੍ਹ ‘ਚ ਇੱਕ ਪੁਲੀਸ ਮੁਲਾਜ਼ਮ ਨੇ ਬੰਦੂਕ ਨਾਲ ਖ਼ੁਦ ਨੂੰ ਗੋਲੀ ਮਾਰੀ, ਹੋਈ ਮੌਤ

Sanjhi Khabar

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁੱਤਲਾ

Sanjhi Khabar

Leave a Comment