15.3 C
Los Angeles
May 17, 2024
Sanjhi Khabar
Amritsar Punjab ਰਾਸ਼ਟਰੀ ਅੰਤਰਰਾਸ਼ਟਰੀ

ਕਿਸਾਨਾਂ ਦੀ ਕਿਸਾਨਾਂ ਨੂੰ ਅਪੀਲ, ਮਿੱਟੀ ਦੀ ਊਪਜਾਊ ਸ਼ਕਤੀ ਵਧਾਉਣ ਵਾਲੀ ਖੇਤੀ ਨੂੰ ਅਪਣਾਉਣ 

PS MITHA
ਅੰਮ੍ਰਿਤਸਰ। ਪੰਜਾਬ ਦੇ ਕਿਸਾਨ ਹੁਣ ਜਾਗਰੂਕ ਹੋ ਕੇ ਨਾ ਕੇਵਲ ਬਦਲਵੀਂ ਖੇਤੀ ਨੂੰ ਅਪਣਾ ਰਹੇ ਹਨ ਸਗੋਂ ਸਾਥੀ ਕਿਸਾਨਾਂ ਨੂੰ ਵੀ ਬਿਨਾਂ ਸਾੜਨ ਵਾਲੀ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਾਲੀ ਖੇਤੀ ਲਈ ਪ੍ਰੇਰਿਤ ਕਰ ਰਹੇ ਹਨ। ਪੰਜਾਬ ਦੇ 12 ਜਿਲ੍ਹਿਆਂ ਵਿੱਚ ਵਾਤਾਵਰਣ ਸੰਭਾਲ ਲਈ ਕੰਮ ਕਰ ਰਹੀ ਦਾ ਨੇਚਰ ਕੰਜਰਵੈਸੀ ਦੇ ਪ੍ਰਾਜੈਕਟ ਪ੍ਰਾਣਾ ਨਾਲ ਜੁੜ ਕੇ ਪਹਿਲੀ ਵਾਰ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜਪੁਰ ਅਤੇ ਤਰਨਤਾਰਨ ਜਿਲ੍ਹੇ ਦੇ ਅਗਾਂਹਵਧੂ ਕਿਸਾਨ ਮੀਡੀਆ ਨਾਲ ਰੂ ਬ ਰੂ ਹੋਏ ਤੇ ਪੁਨਰਉਤਪਤੀ ਵਾਲੀਆਂ ਫਸਲਾਂ ਦੀ ਪੈਦਾਵਾਰ  ਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਦੇ ਤਰੀਕੇ ਅਪਨਾਉਣ ‘ਤੇ ਜੋਰ ਦਿੱਤਾ।
ਵਰਲਡ ਸਾਇਲ ਡੇ ਦੇ ਮੌਕੇ ਅੱਜ ਇਥੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਬਰਾੜ ਪਿੰਡ ਦੇ ਕਿਸਾਨ ਸਰੂਪ ਸਿੰਘ ਨੇ ਦੱਸਿਆ ਕਿ ਉਹ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਬਦਲਵੀਂ ਖੇਤੀ ਨੂੰ ਅਪਣਾ ਰਹੇ ਹਨ। ਪੰਜਾਬ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਜਿਥੇ ਹੌਲੀ ਹੌਲੀ ਘੱਟ ਹੋ ਰਹੀ ਹੈ, ਉਥੇ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਨੀਵਾਂ ਹੋ ਰਿਹਾ ਹੈ। ਬਲਦਵੀ ਖੇਤੀ ਨਾਲ ਨਾ ਕੇਵਲ ਆਮਦਨ ਵੱਧਦੀ ਹੈ ਬਲਕਿ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰਹਿੰਦੀ ਹੈ।
ਪਿੰਡ ਬੇਰੋਵਾਲ ਕੰਗ ਦੇ ਕਿਸਾਨ ਬਲਕਾਰ ਸਿੰਘ ਅਨੁਸਾਰ ਉਨ੍ਹਾਂ ਨੇ ਕਈ ਸਾਲਾਂ ਤੋਂ ਪਰਾਲੀ ਨਹੀਂ ਸਾੜੀ ਤੇ ਪਰਾਲੀ ਦਾ ਇਸਤੇਮਾਲ ਖੇਤ ਵਿਚ ਹੀ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਹੁਣ ਆਉਣ ਵਾਲਾ ਸਮਾਂ ਘੱਟ ਪਾਣੀ ਵਾਲੀਆਂ ਫਸਲਾਂ ਦੀ ਪੈਦਾਵਾਰ ਕਰਦੇ ਹੋਏ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਦਾ ਹੈ।
ਪਿੰਡ ਪਾਦਰੀ ਦੇ ਕਿਸਾਨ ਹਰਪਾਲ ਸਿੰਘ ਅਨੁਸਾਰ ਉਨ੍ਹਾਂ ਦੀ ਜ਼ਿਆਦਾਤਰ ਜਮੀਨ ‘ਤੇ ਕਣਕ ਤੇ ਝੋਨੇ ਦੀ ਖੇਤੀ ਹੁੰਦੀ ਹੈ ਪਰ ਉਹ ਵੀ ਪਰਾਲੀ ਸਾੜਨ ਨੂੰ ਪੂਰੀ ਤਰ੍ਹਾਂ ਤਿਆਗ ਚੁੱਕੇ ਹਨ। ਤਰਨਤਾਰਨ ਜਿਲ੍ਹੇ ਦੇ ਕਿਸਾਨ ਪਿੰਡ ਅਲਗੋ ਖੁਰਦ ਦੇ ਅਗਾਂਹਵਧੂ ਕਿਸਾਨ ਬੋਹੜ ਸਿੰਘ ਅਨੁਸਾਰ ਪੰਜਾਬ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਅਜਿਹੇ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਅਭਿਆਨ ਚਲਾਉਣ ਦੀ ਲੋੜ ਹੈ। ਪਿਛਲੇ ਚਾਰ ਸਾਲ ਤੋਂ ਪਰਾਲੀ ਨਾ ਸਾੜਨ ਵਾਲੇ ਤਰਨਤਾਰਨ ਜਿਲ੍ਹੇ ਦੇ ਪਿੰਡ ਬਾਕੀਪੁਰ ਦੇ ਕਿਸਾਨ ਗੁਰਭੇਜ ਸਿੰਘ ਨੇ ਆਪਣੇ ਤਜਰਬੇ ਸਾਝੇ ਕਰਦਿਆਂ ਕਿਹਾ ਕਿ ਹੁਣ ਧਰਤੀ ਹੇਠਲਾ ਪਾਣੀ ਲਗਾਤਾਰ ਘੱਟ ਰਿਹਾ ਹੈ। ਅਜਿਹੇ ਵਿੱਚ ਉਨ੍ਹਾਂ ਨੇ ਆਲੂ, ਛੋਲੇ, ਸਰੋਂ ਆਦਿ ਦੀ ਖੇਤੀ ‘ਤੇ ਜੋਰ ਦੇਣਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਵਿੱਚ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ’ਤੇ ਜ਼ੋਰ ਦਿੰਦਿਆਂ ਗੁਰਦਾਸਪੁਰ ਦੇ ਪਿੰਡ ਸਲੋਪੁਰ ਦੇ ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਪਰਾਲੀ ਨਹੀਂ ਸਾੜ ਰਹੇ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਮਿੱਟੀ ਅਤੇ ਪਾਣੀ ਨੂੰ ਬਚਾਉਣ ਲਈ ਹੁਣ ਤੋਂ ਹੀ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ।
ਇਸ ਮੌਕੇ ਪਹੁੰਚੇ ਕਿਸਾਨਾਂ ਨੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜਨ ਵਾਲੀ ਖੇਤੀ ਨਾ ਕਰਨ ਅਤੇ ਘੱਟ ਪਾਣੀ ਦੀ ਖਪਤ ਵਾਲੀਆਂ ਫ਼ਸਲਾਂ ਉਗਾਉਣ ਤਾਂ ਜੋ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹੇ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਜ਼ਿਲ੍ਹਾ ਅੰਮਿ੍ਤਸਰ ਦੇ ਸੀਨੀਅਰ ਖੇਤੀਬਾੜੀ ਵਿਗਿਆਨੀ ਡਾ: ਰੰਜਨ ਭੱਟ ਨੇ ਵਿਸ਼ਵ ਮਿੱਟੀ ਦਿਵਸ ਮੌਕੇ ਕਿਸਾਨਾਂ ਨੂੰ ਫ਼ਸਲੀ ਚੱਕਰ ‘ਚੋਂ ਬਾਹਰ ਨਿਕਲਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਆਧੁਨਿਕ ਖੇਤੀ ਅਪਣਾਉਣ ਦਾ ਪ੍ਰਣ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅੱਜ ਮਿੱਟੀ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਨਾ ਕੀਤੀ ਗਈ ਤਾਂ ਇਸ ਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।
ਦੀ ਨੇਚਰ ਕੰਜਰਵੈਸੀ ਇੰਡੀਆ ਵਲੋਂ ਚਲਾਏ ਜਾ ਰਹੇ ਪ੍ਰੋਜੈਕਟ ਪ੍ਰਾਣਾ ਦੇ ਡਾਇਰੈਕਟਰ ਡਾ. ਗੁਰੂ ਕੋਪਾ ਨੇ ਕਿਹਾ ਕਿ ਟਿਕਾਊ, ਲਾਭਕਾਰੀ ਖੇਤੀ ਦੀ ਸਾਨੂੰ ਆਦਤ ਪਾਉਣੀ ਹੋਵੇਗੀ। ਫਸਲੀ ਰਹਿੰਦ ਖੂੰਹਦ ਦਾ ਪ੍ਰਬੰਧਨ ਜਰੂਰੀ ਹੈ ਪਰ ਇਸਨੂੰ ਸਾੜਨਾ ਜਰੂਰੀ ਨਹੀਂ ਹੈ ਸਗੋਂ ਇਸਦੀ ਛੋਟੀ ਤੇ ਲੰਮੀ ਮਿਆਦ ਦੇ ਪ੍ਰਭਾਵ ਬਾਰੇ ਜਾਨਣਾ ਜਰੂਰੀ ਹੈ।
 ਡਾ. ਕੋਪਾ ਨੇ ਕਿਹਾ ਕਿ ਵਾਤਾਵਰਣ ਮਿੱਟੀ ਤੇ ਪਾਣੀ ਦੇ ਅਨੁਕੂਲ ਫਸਲੀ ਰਹਿੰਦ ਖੂੰਹਦ ਪ੍ਰਬੰਧਨ ਕਰਨਾ ਅੱਜ ਦੀ ਖੇਤੀ ਦੀ ਜਰੂਰਤ ਹੈ।
ਨੇਚਰ ਕੰਜ਼ਰਵੈਂਸੀ, ਇੱਕ ਗਲੋਬਲ ਕੰਜ਼ਰਵੇਸ਼ਨ ਸੰਸਥਾ ਹੈ ਜਿਸਨੇ ਪੰਜਾਬ ਵਿੱਚ ਪ੍ਰਾਣਾ (ਪ੍ਰੋਮੋਟਿੰਗ ਰੀਜਨਰੇਟਿਵ ਐਂਡ ਨੋ-ਬਰਨ ਐਗਰੀਕਲਚਰ) ਪ੍ਰੋਜੈਕਟ ਲਾਂਚ ਕੀਤਾ ਹੈ। ਪ੍ਰਾਣਾ  ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਅਤੇ ਕਾਰਬਨ ਦੇ ਨਿਕਾਸ ਨੂੰ ਘਟਾਉਣ ਲਈ ਇੱਕ ਉਤਸ਼ਾਹੀ ਪ੍ਰੋਜੈਕਟ ਹੈ।

Related posts

ਅਗਲੇ ਇੱਕ ਸਾਲ ‘ਚ ਖਤਮ ਹੋ ਜਾਣਗੇ ਸਾਰੇ ਟੋਲ ਪਲਾਜ਼ਾ : ਗਡਕਰੀ

Sanjhi Khabar

ਡਾ. ਭੀਮਰਾਓ ਅੰਬੇਡਕਰ ਦਾ 130 ਵਾਂ ਮਨਾਇਆ ਜਨਮ ਦਿਨ :- ਬਲਵਿੰਦਰ ਗਿੱਲ     

Sanjhi Khabar

ਲੋਕ ਸਭਾ ਚੋਣਾਂ 2024- ਬਹੁਜਨ ਸਮਾਜ ਪਾਰਟੀ ਵੱਲੋਂ ਦੋ ਹੋਰ ਉਮੀਦਵਾਰਾਂ ਦਾ ਐਲਾਨ

Sanjhi Khabar

Leave a Comment