14.8 C
Los Angeles
May 21, 2024
Sanjhi Khabar
Chandigarh Dera Bassi

ਕਾਂਗਰਸ ਪਾਰਟੀ ਦੀ ਸਰਕਾਰ ਨੇ ਡੇਰਾਬੱਸੀ ਹਲਕੇ ਨੂੰ ਵਿਕਾਸ ਪੱਖੋ ਰੱਖਿਆ ਵਾਂਝਾ- ਐਡਵੋਕੇਟ ਮਨਪ੍ਰੀਤ ਸਿੰਘ ਭੱਟੀ

ਜਸਵੀਰ ਸਿੰਘ ਜੌਹਲ
ਲਾਲੜੂ, 4 ਫਰਵਰੀ  : ਜੋ ਸੱਚ ਹੈ ਉਹ ਪੰਜਾਬ ਦੀ ਜਨਤਾਂ ਸਾਹਮਣੇ ਹੈ ਤੇ ਪੰਜਾਬ ਦੀ ਜਨਤਾਂ ਸੱਭ ਜਾਣਦੀ ਹੈ ਕਿਓਕੀ ਜੋ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਵਿਕਾਸ ਦਾ ਨਾਅਰਾ ਲਾ ਕੇ ਪੰਜਾਬ ਵਿੱਚ ਸਰਕਾਰ ਬਣਾਈ ਤੇ ਉਸ ਵੇਲੇ ਜੋ ਵਾਅਦੇ ਪੰਜਾਬ ਦੀ ਜਨਤਾਂ ਨਾਲ ਕੀਤੇ ਉਹ ਵਾਅਦੇ ਆਪਣੇ ਪੰਜ ਸਾਲ ਦੇ ਕਾਰਜਕਾਲ ਵਿੱਚ ਪੂਰੇ ਕਰਨ ਵਿੱਚ ਨਕਾਮ ਸਿੱਧ ਹੋਈ ਹੈ, ਇਨਾਂ ਗੱਲਾ ਦਾ ਪ੍ਗਟਾਵਾ ਅੱਜ ਸਰਕਲ ਲਾਲੜੂ ਦੇ ਸਮਾਜਸੇਵੀ ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਨੇ ਸਾਂਝੀ ਖ਼ਬਰ ਦੀ ਟੀਮ ਨਾਲ ਗੱਲਬਾਤ ਕਰਦਿਆ ਸਾਂਝੇ ਕੀਤੇ ਅਤੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਐਸ ਸੀ ,ਬੀ ਸੀ ਭਾਈਚਾਰੇ ਨਾਲ ਕੀਤੇ ਸਨ ਜਿਵੇਂ ਬੇ ਜਮੀਨੇ ਪਰਿਵਾਰਾਂ ਨੂੰ ਪੰਜ ਮਰਲੇ ਦੇ ਪਲਾਟ ਕੱਟ ਕੇ ਦਿੱਤੇ ਜਾਣਗੇ, ਪਰ ਇਹ ਕੀਤੇ  ਵਾਅਦੇ ਹਵਾ ਨਿੱਕਲੇ , ਉਨਾਂ ਕਿਹਾ ਕਿ ਹਲਕੇ ਦਾ ਵਿਕਾਸ ਨਹੀ ਵਿਨਾਸ ਹੋਈਆ ਹੈ ਤੇ ਵਿਕਾਸ ਨੀਂਹ ਪੱਥਰਾਂ ਤੇ ਅਖਬਾਰਾਂ ਦੀਆਂ ਸੁੱਰਖਿਆਂ ਵਿੱਚ ਹੀ ਸਮਾ ਕੇ ਰਹਿ ਗਿਆ ,ਇਨਾਂ ਦੇ ਰਾਜ ਵਿੱਚ ਹਲਕੇ ਦਾ ਚਾਰ ਵਾਰ ਹਾਰੀਆ ਹੋਈਆ ਇੰਚਾਰਜ ਹਲਕੇ ਵਿੱਚ ਇਹ ਦੁਹਾਈ ਪਾਉਦਾਂ ਫਿਰ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਹਲਕੇ ਵਿੱਚ ਬਹੁਤ ਵਿਕਾਸ ਕੀਤਾ ਹੈ , ਪਿੰਡਾਂ ਦੀਆਂ ਲਿੰਕ ਸੜਕਾ ਅੱਜ ਵੀ ਵਿਕਾਸ ਮੰਗ ਰਹੀਆਂ ਹਨ,ਕਿਸਾਨ ਬੇ ਮੋਸਮੀ ਬਰਸਾਤ ਨਾਲ ਬਰਬਾਦ ਹੋਈਆਂ ਫਸਲਾਂ ਦੇ ਮੁਆਵਜੇ ਮੰਗ ਰਹੇ ਹਨ, ਜਿਨਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ,ਲਾਲੜੂ ਦਾ ਬੱਸ ਅੱਡਾ ਅੱਜ ਵੀ ਅਧੂੱਰਾ ਪਿਆ ਹੈ,ਟਿਵਾਣਾ ਨੇੜੇ ਘੱਗਰ ਪੁੱਲ ਅੱਜ ਵੀ ਅਧੁਰਾ ਪਿਆ ਹੈ, ਲਾਲੜੂ ਸਰਕਾਰੀ ਸਕੂਲ ਸਾਹਮਣੇ ਅਜੇ ਤੱਕ ਉਵਰਬਿ੍ਜ ਨਹੀ ਬਣੀਆ, ਜਿਥੇ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਲਾਲੜੂ ਦੁਰਗਾ ਮੰਦਿਰ ਸਾਹਮਣੇ ਗਰਾਉਂਡ ਵਿੱਚ ਖੜਾ ਗੰਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਸ੍ਰੀ ਭੱਟੀ ਨੇ ਹਲਕਾ ਵਾਸੀਆਂ ਨੁੂੰ ਬੇਨਤੀ ਕੀਤੀ ਕਿ ਐਸੇ ਲੋਕਾਂ ਨੂੰ ਕਦੇ ਮੁੰਹ ਨਾਂ ਲਾਓ ਜੋ ਝੁੱਠੇ ਵਾਅਦੇ ਕਰਕੇ ਤੁਹਾਡਾ ਤੇ ਤੁਹਾਡੀਆਂ ਆਉਣ ਵਾਲੀਆ ਨਸਲਾਂ ਦਾ ਭਵਿੱਖ ਖੱਤਰੇ ਵਿੱਚ ਪਾ ਰਹੇ ਹਨ ਤੇ ਹਲਕੇ ਨੂੰ ਵਿਕਾਸ ਤੋ ਵਾਂਝਾ ਰੱਖ ਰਹੇ ਹਨ।

Related posts

ਸੁਖਪਾਲ ਖਹਿਰਾ ਸਮੇਤ ਤਿੰਨ ਵਿਧਾਇਕ ਕਾਂਗਰਸ ਪਾਰਟੀ ‘ਚ ਸ਼ਾਮਿਲ, ਕੈਪਟਨ ਅਮਰਿੰਦਰ ਨੇ ਕੀਤਾ ਸਵਾਗਤ

Sanjhi Khabar

ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਬਣਾਏਗੀ ਮੁੱਖ ਮੰਤਰੀ ਫੇਸ! ਚੋਣਾਂ ਬਾਰੇ ਐਲਾਨ ਤੋਂ ਬਾਅਦ ਹੀ ਹੋਵੇਗਾ ਐਲਾਨ

Sanjhi Khabar

ਭਾਰਤੀ ਖੇਤਰ ‘ਚ ਦੋ ਵਾਰ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, ਬੀ. ਐਸ. ਐਫ. ਵਲੋਂ 82 ਰਾਊਂਡ ਫਾਇਰ

Sanjhi Khabar

Leave a Comment