15.8 C
Los Angeles
May 16, 2024
Sanjhi Khabar
Uncategorized

ਆਪ’ਦੇ ਸੰਸਦ ਮੈਂਬਰਾਂ ਦਾ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ

Agency

ਨਵੀਂ ਦਿੱਲੀ, 17 ਮਾਰਚ (ਹਿ.ਸ.)। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਅੱਜ ਲਗਾਤਾਰ ਦੂਜੇ ਦਿਨ ਸੰਸਦ ਕੰਪਲੈਕਸ ਵਿੱਚ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ‘ਆਪ’ ਦੇ ਸੰਸਦ ਮੈਂਬਰ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਦੇ ਕਥਿਤ ਤੌਰ ‘ਤੇ ਘੱਟ ਕਰਨ ਦਾ ਵਿਰੋਧ ਕਰ ਰਹੇ ਹਨ। ਸੰਸਦ ਮੈਂਬਰ ਸੰਜੇ ਸਿੰਘ, ਐਨ ਡੀ ਗੁਪਤਾ ਅਤੇ ਸੁਸ਼ੀਲ ਗੁਪਤਾ ਨੇ ਸੰਸਦ ਕੰਪਲੈਕਸ ਵਿਚ ਗਾਂਧੀ ਦੇ ਬੁੱਤ ਦੇ ਸਾਹਮਣੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ।

ਧਿਆਨ ਯੋਗ ਹੈ ਕਿ ਆਮ ਆਦਮੀ ਪਾਰਟੀ ਦਿੱਲੀ-ਜੀਐਨਸੀਟੀ ਐਕਟ ਵਿਚ ਸੋਧ ਕਰਨ ਵਾਲੇ ਬਿੱਲ ਦਾ ਵਿਰੋਧ ਕਰ ਰਹੀ ਹੈ, ਜੋ ਕਿ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਘਟਾਉਣ ਨਾਲ ਜੁੜਿਆ ਹੋਇਆ ਹੈ। ‘ਆਪ’ ਦੇ ਤਿੰਨੇ ਰਾਜ ਸਭਾ ਸੰਸਦ ਮੈਂਬਰ ਨਾਅਰੇ ਲਿਖੇ ਪਲੇ ਕਾਰਡ ਲੈ ਕੇ ਸੰਸਦ ਭਵਨ ਪਹੁੰਚੇ। ਤਿੰਨਾਂ ਸੰਸਦ ਮੈਂਬਰਾਂ ਨੇ ਸੰਸਦ ਵਿਚ ਦਾਖਲ ਹੋਣ ਤੋਂ ਪਹਿਲਾਂ ਗਾਂਧੀ ਦੇ ਬੁੱਤ ਦੇ ਹੇਠਾਂ ਖੜ੍ਹੇ ਹੋ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੇ ਹੱਥਾਂ ਵਿਚ ਫੜੇ ਪਲੇਕਾਰਡ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ)’ ਤੇ ਤਿੱਖੇ ਹਮਲਿਆਂ ਦੀਆਂ ਲਾਈਨਾਂ ਲਿੱਖੀਆਂ ਹੋਈਆਂ ਸਨ।

ਦਿੱਲੀ-ਜੀਐਨਸੀਟੀ ਐਕਟ ਵਿਚ ਸੋਧ ਕਰਨ ਦਾ ਬਿੱਲ ਸੋਮਵਾਰ ਨੂੰ ਲੋਕ ਸਭਾ ਵਿਚ ਪੇਸ਼ ਕੀਤਾ ਗਿਆ। ਦਿੱਲੀ ਸਰਕਾਰ ਨੇ ਇਸ ਦਾ ਵਿਰੋਧ ਕੀਤਾ। ਸੀਐਮ ਕੇਜਰੀਵਾਲ ਨੇ ਇਸ ਬਾਰੇ ਕਈ ਟਵੀਟ ਕੀਤੇ ਸਨ। ਇਸ ਦੇ ਨਾਲ ਹੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਇਹ ਲੋਕਤੰਤਰ ਅਤੇ ਸੰਵਿਧਾਨ ਦੇ ਵਿਰੁੱਧ ਹੈ। ਸਿਸੋਦੀਆ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਵੀ ਦਿੱਤਾ ਸੀ।

Related posts

ਐਸਐਸਪੀ ਦਫਤਰ ਅੱਗੇ ਰਾਜਾ ਵੜਿੰਗ ਦੇ ਪੀਏ ਖਿਲਾਫ ਰੋਸ ਪ੍ਰਦਰਸ਼ਨ

Sanjhi Khabar

ਮਹਾਰਾਸ਼ਟਰ ਵਿੱਚ ਮਹਿਲਾ ਪੁਲਿਸ ਮੁਲਾਜਮ ਹੁਣ ਸਿਰਫ 8 ਘੰਟੇ ਦੀ ਕਰਨਗੀਆਂ ਡਿਉਟੀ : ਡੀਜੀਪੀ

Sanjhi Khabar

ਪੰਜਾਬ ਸਰਕਾਰ ਨੇ ਹਾਈ ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਲਗਵਾਉਣ ਦੀ ਸਮਾਂ ਸੀਮਾ ਵਧਾਈ : ਰਜ਼ੀਆ ਸੁਲਤਾਨਾ

Sanjhi Khabar

Leave a Comment