18.6 C
Los Angeles
May 19, 2024
Sanjhi Khabar
Chandigarh Mohali

ਵਿਧਾਨਸਭਾ ਚੋਣਾ ਲਈ ਹਲਕਾ ਡੇਰਾਬਸੀ ਤੋਂ ਐਨ ਕੇ ਸ਼ਰਮਾ ਹੋਣਗੇ ਅਕਾਲੀਦਲ ਦੇ ਉਮੀਦਵਾਰ-ਸੁਖਬੀਰ ਬਾਦਲ

Ravi Zirakpur
ਮੁਹਾਲੀ/ਜੀਰਕਪੁਰ 4 ਅਪ੍ਰੈਲ -ਹਲਕਾ ਡੇਰਾਬਸੀ ਵਿੱਚ ਦੇਸ਼ ਦੇ ਹਰ ਕੋਨੇ ਦੇ ਲੋਕ ਵਸੇ ਹੋਏ ਹਨ ਜਿਨ੍ਹਾਂ ਵਿੱਚ ਹਰ ਧਰਮ ਦੇ ਲੋਕ ਸ਼ਾਮਿਲ ਹਨ। ਵਿਧਾਇਕ ਐਨ ਕੇ ਸ਼ਰਮਾ ਇਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ ਦਾ ਹਲਕੇ ਵਿੱਚ ਐਨ ਕੇ ਸ਼ਰਮਾ ਦਾ ਰਸੂਖ ਵੇਖ ਕੇ ਹਰ ਵਾਰ ਮਨ ਗਦਗਦ ਕਰ ਉੱਠਦਾ ਹੈ। ਪੰਜਾਬ ਮੰਗਦਾ ਜੁਆਬ ਤਹਿਤ ਰੱਖੀ ਰੈਲੀ ਵਿੱਚ ਅੱਜ ਹਜਾਰਾਂ ਦੇ ਠਾਠਾ ਮਾਰਦੇ ਇੱਕਠ ਨੂੰ ਵੇਖ ਕੇ ਲਗਦਾ ਹੈ ਕਿ ਜਿਵੇਂ ਸਾਰੇ ਭਾਰਤ ਦੇ ਲੋਕ ਹੀ ਇੱਥੇ ਪੁੱਜ ਗਏ ਹੋਣ।ਰੈਲੀ ਦੇ ਭਾਰੀ ਇਕੱਠ ਨੇ ਵਿਧਾਨਸਭਾ ਚੋਣਾਂ ਵਿੱਚ ਐਨ ਕੇ ਸ਼ਰਮਾ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ। ਐਨ ਕੇ ਸ਼ਰਮਾ ਨੂੰ ਵਿਧਾਨਸਭਾ ਅਸੈਂਬਲੀ ਤੱਕ ਪੁੱਜਦਾ ਕਰਨਾ ਤੁਹਾਣਾ ਕੰਮ ਹੈ ਪਰ ਉਸ ਨੂੰ ਵਜਾਰਤ ਵਿੱਚ ਲੈ ਕੇ ਵੱਡੀ ਝੰਡੀ ਵਾਲੀ ਕਾਰ ਵਿੱਚ ਬਿਠਾਉਣਾ ਮੇਰਾ ਕੰਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਜੀਰਕਪੁਰ ਦੇ ਸ਼ਰਮਾ ਫਾਰਮ ਵਿਖੇ ਪੰਜਾਬ ਮੰਗਦਾ ਜੁਆਬ ਤਹਿਤ ਰੱਖੀ ਅਕਾਲੀਦਲ ਦੀ ਰੈਲੀ ਦੌਰਾਨ ਸ਼ਰੋਮਣੀ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਡੇਰਾਬਸੀ ਤੋਂ ਮੌਜੂਦਾ ਵਿਧਾਇਕ ਐਨ ਕੇ ਸ਼ਰਮਾ ਨੂੰ ਅਕਾਲੀਦਲ ਦਾ ਉਮੀਦਵਾਰ ਐਲਾਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਅੇਨ ਕੇ ਸ਼ਰਮਾ ਦੀ ਮਿਹਨਤ ਅਤੇ ਲਗਨ ਸਦਕਾ ਹੀ ਜੀਰਕਪੁਰ ਸਮੇਤ ਸਮੁੱਚਾ ਡੇਰਾਬਸੀ ਹਲਕਾ ਅੱਜ ਸੰਸਾਰ ਦੇ ਨਕਸ਼ੇ ਤੇ ਧਰੂੰ ਤਾਰੇ ਦੀ ਤਰਾਂ ਚਮਕ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਾਲ 2017 ਵਿੱਚ ਲੋਕਾਂ ਨਾਲ ਝੂਠ ਬੋਲ ਕੇ­ ਗੁਟਕਾ ਸਾਹਿਬ ਦੀਆ ਸੁੰਹਾਂ ਖਾ ਕੇ ਵਜਾਰਤ ਵਿੱਚ ਆਈ ਕਾਂਗਰਸ ਦੀ ਸਰਕਾਰ ਅੱਜ ਤੱਕ ਕੋਈ ਅਜਿਹਾ ਵਿਕਾਸ ਦਾ ਕੰਮ ਨਹੀ ਕਰਵਾ ਸਕੀ ਹੈ ਜਿਸ ਨੂੰ ਉੰਗਲਾਂ ਤੇ ਗਿਣਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦਾ ਵਿਕਾਸ ਉਦੋਂ ਤੱਕ ਨਹੀ ਹੁੰਦਾ ਜਦੋਂ ਤੱਕ ਉਸ ਸੂਬੇ ਦੀ ਵਿਦੇਸ਼ਾ ਤੱਕ ਸਿੱਧੀ ਪਹੁੰਚ ਨਹੀ ਹੁੰਦੀ ਉਨ੍ਹਾਂ ਕਿਹਾ ਕਿ ਇਸੇ ਮਕਸਦ ਨਾਲ ਸ. ਪ੍ਰਕਾਸ ਸਿੰਘ ਬਾਦਲ ਨੇ ਮੁਹਾਲੀ ਅਤੇ ਅਮ੍ਰਿਤਸਰ ਵਿਖੇ ਅੰਤਰਰਾਸਟਰੀ ਹਵਾਈ ਅੱਡੇ ਸਥਾਪਿਤ ਕੀਤੇ­ ਉਨ੍ਹਾਂ ਦੀ ਸਰਕਾਰ ਸਮੇ ਸੜਕਾਂ ਦੇ ਇੰਨੇ ਜਾਲ ਵਿਛਾਏ ਗਏ ਕਿ ਅੱਜ ਜੀਰਕਪੁਰ ਤੋਂ ਬਠਿੰਡਾ ਦੀ ਦੂਰੀ ਢਾਈ ਘੰਟੇ ਵਿੱਚ ਤਹਿ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਿਜਲੀ ਉਤਪਾਦਨ ਲਈ ਥਰਮਲ ਪਲਾਂਟ ਦੇ ਨਿਰਮਾਣ ਬਾਦਲ ਸਰਕਾਰ ਸਮੇ ਹੀ ਹੋਏ ਹਨ ਇਸ ਤੋਂ ਇਲਾਵਾ ਸੂਬੇ ਵਿੱਚ ਜਿੰਨੀਆ ਵੀ ਮਲਟੀ ਨੈਸ਼ਨਲ ਕੰਪਨੀਆ ਆਈਆਂ ਹਨ ਉਹ ਪਿਛਲੀ ਅਕਾਲੀ ਸਰਕਾਰ ਸਮੇ ਹੀ ਆਈਆਂ ਹਨ।ਉਨ੍ਹਾਂ ਕੈਪਟਨ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਇਸ ਸਰਕਾਰ ਦੇ ਸਮੇ ਰੇਤ ਮਾਫੀਆਂ­ ਸ਼ਰਾਬ ਮਾਫੀਆਂ ਸਮੇਤ ਹੋਰ ਕਈ ਨਜਾਇਜ ਕੰਮਾ ਨੇ ਪੈਰ ਪਸਾਰੇ ਹਨ ਜਿਸ ਨਾਲ ਸਰਕਾਰ ਨੂੰ ਹਜਾਰਾਂ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਇਹ ਪੈਸਾ ਕੈਪਟਨ ਸਰਕਾਰ ਦੇ ਮੰਤਰੀਆਂ ੳਤੇ ਵਿਧਾਇਕਾਂ ਦੀਆਂ ਜੇਬਾਂ ਵਿੱਚ ਪੈ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸੂਬੇ ਵਿੱਚ ਅਕਾਲੀਦਲ ਦੀ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਬਿਜਲੀ ਦੇ ਰੇਟ ਅੱਧੇ ਕੀਤੇ ਜਾਣਗੇ­ ਕੈਪਟਨ ਸਰਕਾਰ ਵਲੋਂ ਬੰਦ ਕੀਤੀ ਚਾਰ ਲੱਖ ਐਸ ਸੀ ਬਚਿਆ ਦੀ ਸਕਾਲਰਸ਼ਿੱਪ ਚਾਲੂ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਚੰਗੀ ਪੜਾਈ ਸੁਵਿਧਾ ਮੁਹਈਆ ਕਰਵਾਈ ਜਾਵੇਗੀ ਅਤੇ ਬੇਰੁਜਗਾਰ ਨੌਜਵਾਨਾਂ ਨੂੰ ਅਪਣੇ ਰੁਜਗਾਰ ਖੋਲਣ ਲਈ ਸਹਿਕਾਰੀ ਬੈਂਕਾਂ ਤੋਂ 10 ਲੱਖ ਰੁਪਏ ਤੱਕ ਦੇ ਬਿਆਜ ਮੁਕਤ ਲੋਨ ਮੁਹਈਆ ਕਰਵਾਏ ਜਾਣਗੇ। ਉਨ੍ਹਾਂ ਤੋਂ ਪਹਿਲਾਂ ਸਾਬਕਾ ਕੈਬੀਨਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਲਕਾ ਡੇਰਾਬਸੀ ਦੇ ਲੋਕ ਖੁਸਕਿਸਮਤ ਹਨ ਜਿਨ੍ਹਾਂ ਨੂੰ ਐਨ ਕੇ ਸ਼ਰਮਾ ਵਰਗਾ ਮਿਹਨਤੀ ਵਿਧਾਇਕ ਮਿਲਿਆ ਹੋਇਆ ਹੈ ਜਿਸ ਨੂੰ ਹਰ ਸਮੇ ਅਪਣੇ ਹਲਕੇ ਦੇ ਵਿਕਾਸ ਦੀ ਹੀ ਚਿੰਤਾ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਹਲਕਾ ਡੇਰਾਬਸੀ ਦੀ ਪੁਆਧੀ ਬੋਲੀ ਦਿਲ ਨੂੰ ਛੂਹਣ ਵਾਲੀ ਬੋਲੀ ਹੈ। ਉਨ੍ਹਾਂ ਮੌਜੂਦਾ ਸਰਕਾਰ ਦੀਆ ਨਿਕੰਮੀਆ ਯੋਜਨਾਵਾਂ ਦਾ ਜਿਕਰ ਕਰਦਿਆ ਅਪਣੇ ਅਖਤਿਆਰੀ ਕੋਟੇ ਵਿੱਚੋਂ ਹਲਕਾ ਡੇਰਾਬਸੀ ਦੀਆਂ ਮਹਿਲਾ ਯੋਜਨਾਵਾਂ ਲਈ 25 ਲੱਖ ਰੁਪਏ ਦੇਣ ਦਾ ਅੇਲਾਨ ਵੀ ਕੀਤਾ। ਉਨ੍ਹਾਂ ਤੋਂ ਪਹਿਲਾਂ ਬੋਲਦਿਆਂ ਵਿਧਾਇਕ ਐਨ ਕੇ ਸ਼ਰਮਾ ਨੇ ਪੁਅਧੀ ਭਾਸ਼ਾ ਵਿੱਚ ਅਪਣੇ ਹਲਕੇ ਵਿੱਚ ਅਕਾਲੀਦਲ ਦੀ ਸਰਕਾਰ ਸਮੇ ਹੋਈਆਂ ਪ੍ਰਾਪਤੀਆ ਗਿਣਵਾਉਣ ਦੇ ਨਾਲ ਨਾਲ ਹਲਕੇ ਦੇ ਲੋਕਾਂ ਨੂੰ ਦਰਪੇਸ਼ ਸਮਸਿਆਵਾਂ ਦਾ ਵੀ ਵਿਸਥਾਰ ਨਾਲ ਜਿਕਰ ਕਰਦਿਆਂ ਹਲਕਾ ਡੇਰਾਬਸੀ ਵਿੱਚੋਂ ਨਿਕਲਣ ਵਾਲੇ ਐਕਸਪ੍ਰੈਸ ਵੇਅ ਲਈ ਅਕਵਾਇਰ ਹੋਣ ਵਾਲੀ ਜਮੀਨ ਦੀ ਸਹੀ ਕੀਮਤ ਦੇਣ ਦੀ ਮੰਗ ਕੀਤੀ। ਰੈਲੀ ਨੂੰ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਡਾ. ਦਲਜੀਤ ਸਿੰਘ ਚੀਮਾ­ਬੀਬੀ ਪਰਮਜੀਤ ਕੌਰ ਲਾਂਡਰਾਂ­ ਕ੍ਰਿਸ਼ਨਪਾਲ ਸ਼ਰਮਾ ਸਮੇਤ ਹੋਰ ਆਗੂਆ ਨੇ ਵੀ ਸੰਬੋਧਨ ਕੀਤਾ। ਪ੍ਰਬੰਧਕਾਂ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਿਕੰਦਰ ਸਿੰਘ ਮਲੂਕਾ­ ਹਲਕਾ ਖਰੜ ਤੋਂ ਰਣਜੀਤ ਸਿੰਘ ਗਿੱਲ­ ਹਲਕਾ ਨਾਭਾ ਤੋਂ ਇੰਚਾਰਜ ਕਬੀਰ ਦਾਸ­ ਜੀਰਕਪੁਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਸੋਹੀ­ ਯੂਥ ਅਕਾਲੀਦਲ ਦੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਮਲਕਪੁਰ­ ਹਰਜਿੰਦਰ ਸਿੰਘ ਰੰਗੀ­ ਬੱਲੂ ਸਿੰਘ ਰਾਣਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।

 

 

 

Related posts

ਐਸ.ਸੀ. ਪੋਸਟ ਮੈਟਿ੍ਰਕ ਵਜ਼ੀਫਾ ਸਕੀਮ ਤਹਿਤ ਨਿੱਜੀ ਸੰਸਥਾਵਾਂ ਦੇ 40 ਫੀਸਦੀ ਬਕਾਏ ਦੀ ਅਦਾਇਗੀ ਪੰਜਾਬ ਸਰਕਾਰ ਕਰੇਗੀ

Sanjhi Khabar

ਹੋਲੀ ਨੂੰ ਲੈ ਕੇ ਚੰਡੀਗੜ੍ਹ ਪ੍ਰਸਾਸ਼ਨ ਨੇ ਲਿਆ ਵੱਡਾ ਫ਼ੈਸਲਾ

Sanjhi Khabar

ਪਰਚੇ ਤੋਂ ਅਕਾਲੀ ਦਲ ਇੰਨਾ ਪ੍ਰੇਸ਼ਾਨ ਕਿਉਂ?  ਕੀਤੇ ਚੋਣਾਂ ‘ਚ ਪੈਸੇ ਵੰਡਣ ਦੀ ਉਨ੍ਹਾਂ ਦੀ ਕੋਈ ਯੋਜਨਾ ਤਾਂ ਨਹੀਂ ਸੀ- ਰਾਘਵ ਚੱਢਾ

Sanjhi Khabar

Leave a Comment