19.4 C
Los Angeles
April 28, 2024
Sanjhi Khabar
Chandigarh New Delhi Politics

ਯੂਪੀ ’ਚ ਪ੍ਰਿਯੰਕਾ ਗਾਂਧੀ ਦੀ ਅਗਵਾਈ ਹੇਠ ਚੋਣਾਂ ਲੜੇਗੀ ਕਾਂਗਰਸ, ਸਪਾ ਤੇ ਬਸਪਾ ਨਾਲ ਗਠਜੋੜ ਨਹੀਂ

Agency
News Delhi : ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਭਰੋਸਾ ਪ੍ਰਗਟ ਕੀਤਾ ਹੈ ਕਿ ਪਾਰਟੀ ਵਿਚ ਸਪਾ ਜਾਂ ਬਸਪਾ ਨਾਲ ਗਠਜੋੜ ਕੀਤੇ ਬਗ਼ੈਰ ਵਿਧਾਨ ਸਭਾ ਚੋਣਾਂ ਵਿੱਚ ਲੜਨ ਦੀ ਸਮਰਥਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਪ੍ਰਿਯੰਕਾ ਗਾਂਧੀ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ।
ਉਨ੍ਹਾਂ ਦਾਅਵਾ ਕੀਤਾ ਕਿ ਰਾਜ ਵਿੱਚ ਭਾਜਪਾ ਨੂੰ ਚੁਣੌਤੀ ਦੇਣ ਵਾਲੀ ਮੁੱਖ ਪਾਰਟੀ ਕਾਂਗਰਸ ਹੈ, ਜਦ ਕਿ ਸਪਾ ਤੇ ਬਸਪਾ ਨੇਤਾ ਨਿਰਾਸ਼ ਹਨ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਖਾਰਜ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ, ਉੱਤਰ ਪ੍ਰਦੇਸ਼ ਸਰਕਾਰ ਨੂੰ ਮੁੱਖ ਚੁਣੌਤੀ ਦੇਣ ਵਾਲੀ ਪਾਰਟੀ ਦੇ ਤੌਰ ਉਤੇ ਉੱਭਰੀ ਹੈ ਅਤੇ ਦਾਅਵਾ ਕੀਤਾ ਹੈ ਕਿ 403 ਮੈਂਬਰੀ ਵਿਧਾਨ ਸਭਾ ਵਿੱਚ ਸਿਰਫ ਪੰਜ ਵਿਧਾਇਕਾਂ ਨਾਲ, ਉਨ੍ਹਾਂ ਦੀ ਪਾਰਟੀ 49 ਵਿਧਾਇਕਾਂ ਵਾਲੀ ਸਪਾ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਵਿਰੋਧੀ ਧਿਰ ਸਾਬਤ ਹੋਈ ਹੈ।
ਰਾਜ ਵਿੱਚ ਵਗ ਰਹੀ “ਤਬਦੀਲੀ ਦੀ ਹਵਾ” ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਤਬਦੀਲੀ ਦਾ ਇੱਕ ਤੂਫਾਨ ਆਇਆ ਹੈ ਜਿਸਦਾ ਨਾਮ ਪ੍ਰਿਯੰਕਾ ਗਾਂਧੀ ਹੈ।”

Related posts

5 ਟ੍ਰਿਲੀਅਨ ਦੀ ਆਰਥਿਕਤਾ ਦਾ ਸੁਪਨਾ ਦਿਖਾਉਣ ਵਾਲੀ ਮੋਦੀ ਸਰਕਾਰ ਦੇ ਰਾਜ ‘ਚ ਹੀ ਹੋਈ 5 ਟ੍ਰਿਲੀਅਨ ਦੀ ਠੱਗੀ : ਕਾਂਗਰਸ

Sanjhi Khabar

ਯੂਥ ਅਕਾਲੀ ਦਲ ਦੀ ਰੈਲੀ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਕੈਪਟਨ ਤੋਂ ਵਾਅਦਿਆਂ ਦਾ ਹਿਸਾਬ ਮੰਗਣ ਦਾ ਦਿੱਤਾ ਸੱਦਾ

Sanjhi Khabar

ਕੈਪਟਨ ਵੱਲੋਂ ਕੋਰੋਨਾ ਕਾਲ ‘ਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਕੋਰੋਨਾ ਯੋਧਿਆਂ ਦਾ ਦਰਜ ਦੇਣ ਦਾ ਐਲਾਨ

Sanjhi Khabar

Leave a Comment