14.7 C
Los Angeles
May 15, 2024
Sanjhi Khabar
Chandigarh Crime News

ਭਾਰਤ ਪਾਕਿਸਤਾਨ ਬਾਰਡਰ ਉੱਤੇ ਤਸਕਰਾਂ ਨਾਲ ਮੁਕਾਬਲੇ ਵਿੱਚ ਬੀਐਸਐਫ ਦਾ ਜਵਾਨ ਜ਼ਖ਼ਮੀ

PS Mitha
ਚੰਡੀਗੜ੍ਹ, 28 ਜਨਵਰੀ । ਭਾਰਤ ਪਾਕਿਸਤਾਨ ਬਾਰਡਰ ਉੱਤੇ ਸ਼ੁੱਕਰਵਾਰ ਨੂੰ ਸਵੇਰੇ ਤੜਕੇ ਪਾਕਿਸਤਾਨੀ ਤਸਕਰਾਂ ਤੇ ਬੀਐਸਐਫ ਦੇ ਵਿਚਕਾਰ ਮੁੱਠਭੇੜ ਦੌਰਾਨ ਇੱਕ ਜਵਾਨ ਜ਼ਖ਼ਮੀ ਹੋ ਗਿਆ। ਬੀ ਐਸ ਐਫ ਨੇ ਸਰਚ ਆਪਰੇਸ਼ਨ ਦੌਰਾਨ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਤੜਕੇ ਸਵੇਰੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਖੇਤਰ ਅਧੀਨ ਆਉਂਦੀ ਚੰਦੂ ਵਡਾਲਾ ਪੋਸਟ ਉੱਤੇ ਸੈਨਾ ਦੇ ਜਵਾਨਾਂ ਨੇ ਹਲਚਲ ਦੇਖ ਕੇ ਅਲਰਟ ਹੁੰਦਿਆਂ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ।

ਇਸ ਦੌਰਾਨ ਜਦੋਂ ਬੀਐਸਐਫ ਦੇ ਜਵਾਨਾਂ ਨੇ ਭਾਰਤੀ ਸੀਮਾ ਦੇ ਅੰਦਰ ਆ ਰਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਤਸਕਰਾਂ ਵੱਲੋਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਜਿਸ ਦੇ ਜਵਾਬ ਵਿੱਚ ਭਾਰਤੀ ਸੈਨਾ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਦੋਨਾਂ ਪਾਸਿਓਂ ਕਾਫ਼ੀ ਦੇਰ ਫਾਇਰਿੰਗ ਹੋਣ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਕਰੀਬ 47 ਕਿੱਲੋ ਹੈਰੋਇਨ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ। ਮੁੱਢਲੀ ਜਾਂਚ ਵਿੱਚ ਬੀਐੱਸਐੱਫ ਉੱਤੇ ਫਾਇਰਿੰਗ ਕਰਨ ਵਾਲੇ ਨਸ਼ਾ ਤਸਕਰ ਲੱਗ ਰਹੇ ਸਨ ਹਾਲਾਂਕਿ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਬੀ ਐਸ ਐਫ ਦੇ ਨਾਲ ਮੁਕਾਬਲਾ ਕਰਨ ਵਾਲੇ ਨਸ਼ਾ ਤਸਕਰ ਹੀ ਸਨ ਜਾਂ ਕੋਈ ਹੋਰ।ਫਿਲਹਾਲ ਬੀ ਐੱਸ ਐੱਫ ਅਤੇ ਪੁਲਸ ਨੇ ਘਟਨਾ ਤੋਂ ਬਾਅਦ ਆਸਪਾਸ ਦੇ ਪਿੰਡਾਂ ਵਿੱਚ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

Related posts

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਹੋਈ ਝੜਪ ਦੌਰਾਨ ਗੈਂਗਸਟਰ ਲਖਵਿੰਦਰ ਸਿੰਘ ਬਾਬਾ ਦੀ ਹੋਈ ਮੌਤ

Sanjhi Khabar

ਪ੍ਰਧਾਨਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, ਐਨਆਈਏ ਕਰ ਰਹੀ ਹੈ ਜਾਂਚ

Sanjhi Khabar

ਅਕਾਲੀ ਜਥੇਦਾਰ ਕੋਲਿਆਂਵਾਲੀ ਨਹੀਂ ਰਹੇ ….

Sanjhi Khabar

Leave a Comment