17.4 C
Los Angeles
May 16, 2024
Sanjhi Khabar
Chandigarh Politics

ਪੰਜਾਬ ‘ਚ ਬਦਲੀਆਂ/ਤਾਇਨਾਤੀਆਂ ‘ਤੇ 20 ਜੂਨ ਤੱਕ ਮੁਕੰਮਲ ਰੋਕ

Parmeet Mitha
ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਬਦਲੀਆਂ/ਤਾਇਨਾਤੀਆਂ ‘ਤੇ 20 ਜੂਨ ਤੱਕ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਸੋਨਲ ਵਿਭਾਗ ਵਲੋਂ 30-04-2021 ਨੂੰ ਪੰਜਾਬ ਰਾਜ ਦੇ ਵਿਭਾਗਾਂ/ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤਾਇਨਾਤੀਆਂ ਦਾ ਸਮਾਂ 31-05-2021 ਤੱਕ ਰੱਖਿਆ ਗਿਆ ਸੀ।

ਉਹਨਾਂ ਅੱਗੇ ਦੱਸਿਆ ਕਿ 27-05-2021 ਨੂੰ ਇਕ ਹੋਰ ਪੱਤਰ ਰਾਹੀਂ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਬਦਲੀਆਂ/ਤਾਇਨਾਤੀਆਂ ‘ਤੇ ਮਿਤੀ 05-06-2021 ਤੱਕ ਰੋਕ ਲਗਾਈ ਗਈ ਸੀ। ਹੁਣ ਸਰਕਾਰ ਵੱਲੋਂ ਇਸ ਮਾਮਲੇ ਨੂੰ ਮੁੜ ਤੋਂ ਵਿਚਾਰਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਕੋਵਿਡ ਦੀ ਮਹਾਮਾਰੀ ਦੇ ਮੱਦੇਨਜ਼ਰ ਬਦਲੀਆਂ/ਤਾਇਨਾਤੀਆਂ ‘ਤੇ 20-06-2021 ਤੱਕ ਮੁਕੰਮਲ ਰੋਕ ਹੋਵੇਗੀ।
ਬੁਲਾਰੇ ਅਨੁਸਾਰ ਜਿਹੜੇ ਪ੍ਰਬੰਧਕੀ ਵਿਭਾਗਾਂ ਵੱਲੋਂ ਬਦਲੀਆਂ/ਤਾਇਨਾਤੀਆਂ ਦੇ ਹੁਕਮ ਕੀਤੇ ਜਾ ਚੁੱਕੇ ਹਨ, ਉਹ ਵੀ 20-06-2021 ਤੱਕ ਰੋਕ ਵਿੱਚ ਰੱਖੀਆਂ ਜਾਣਗੀਆਂ।

Related posts

ਕਿਰਤੀ ਕਿਸਾਨ ਯੂਨੀਅਨ ਵੱਲੋਂ ਚੋਣਾਂ ਨਾ ਲੜਨ ਦਾ ਐਲਾਨ, ਸੰਯੁਕਤ ਸਮਾਜ ਮੋਰਚੇ ਨੂੰ ਵਪਾਸੀ ਦੀ ਅਪੀਲ

Sanjhi Khabar

ਭਰੂਣ ਹੱਤਿਆ ਨੂੰ ਖਤਮ ਕਰਨ ਲਈ ਪੀ.ਸੀ-ਪੀ.ਐਨ.ਡੀ.ਟੀ. ਐਕਟ ਨੂੰ ਸਫਲਤਾਪੂਰਵਕ ਲਾਗੂ ਕਰਨਾ ਜਰੂਰੀ : ਡਾ. ਅੰਦੇਸ ਕੰਗ

Sanjhi Khabar

ਲੁਧਿਆਣਾ ਪੁਲਿਸ ਨੇ ਫੜੀ 13 ਕਰੋੜ ਦੀ ਹੈਰੋਇਨ, ਚਾਰ ਤਸਕਰ ਕਾਬੂ

Sanjhi Khabar

Leave a Comment