18.4 C
Los Angeles
April 29, 2024
Sanjhi Khabar
Chandigarh New Delhi Politics Protest

ਪੀਐਮ ਮੋਦੀ ਦਾ ਤੰਜ, ਕਿਹਾ- ‘ਹਰ ਥਾਂ ਖਤਮ ਹੋ ਰਹੀ ਕਾਂਗਰਸ, ਪਰ ਉਸ ਨੂੰ ਖੁਦ ਤੋਂ ਜ਼ਿਆਦਾ ਸਾਡੀ ਚਿੰਤਾ

Sandeep Singh
New Delhi : ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦਾ ਦੂਜਾ ਦਿਨ ਹੈ। ਜਾਸੂਸੀ ਕਾਂਡ ’ਤੇ ਹੰਗਾਮੇ ਤੋਂ ਬਾਅਦ ਲੋਕ ਸਭਾ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਸੰਸਦੀ ਦਲ ਵੱਲੋਂ ਇੱਕ ਮੀਟਿੰਗ ਕੀਤੀ ਗਈ ।
ਇਸ ਮੀਟਿੰਗ ਵਿੱਚ ਪੀਐਮ ਮੋਦੀ ਨੇ ਪਾਰਟੀ ਨੇਤਾਵਾਂ ਨੂੰ ਕਿਹਾ ਕਿ ਉਹ ਸੱਚ ਨੂੰ ਵਾਰ-ਵਾਰ ਜਨਤਾ ਤੱਕ ਪਹੁੰਚਾਉਣ ਅਤੇ ਸਰਕਾਰ ਦੇ ਕੰਮ ਬਾਰੇ ਦੱਸਣ। ਕਾਂਗਰਸ ਸਭ ਜਗ੍ਹਾ ਖਤਮ ਹੋ ਰਹੀ ਹੈ, ਪਰ ਉਨ੍ਹਾਂ ਨੂੰ ਆਪਣੀ ਬਜਾਏ ਸਾਡੀ ਚਿੰਤਾ ਜ਼ਿਆਦਾ ਹੈ।
ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਸਾਡੇ ਲਈ ਰਾਜਨੀਤੀ ਨਹੀਂ, ਮਨੁੱਖਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮਹਾਂਮਾਰੀ ਦੌਰਾਨ ਮਹਾਂਮਾਰੀ ਨਾਲ ਘੱਟ ਅਤੇ ਭੁੱਖ ਨਾਲ ਜ਼ਿਆਦਾ ਲੋਕ ਮਰਦੇ ਸੀ । ਅਸੀਂ ਅਜਿਹਾ ਨਹੀਂ ਹੋਣ ਦਿੱਤਾ।
ਉੱਥੇ ਹੀ ਦੂਜੇ ਪਾਸੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਪਾਰਟੀ ਨੇਤਾਵਾਂ ਨੂੰ ਕਿਹਾ ਕਿ ਵੈਕੀਨੇਸ਼ਨ ਸੈਂਟਰ ’ਤੇ ਜਾਓ, ਪੀਐਮ ਦੇ ‘ਮਨ ਕੀ ਬਾਤ’ ਬੂਥ ’ਤੇ ਜਾ ਕੇ ਲੋਕਾਂ ਨੂੰ ਸੁਣਾਓ । ਗਰੀਬ ਭਲਾਈ ਯੋਜਨਾ ਦੀ ਜਾਣਕਾਰੀ ਸਭ ਤੱਕ ਪਹੁੰਚਾਓ।
ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਤਿੰਨੋ ਖੇਤੀ ਕਾਨੂੰਨ ਸਣੇ ਹੋਰ ਵੱਖ-ਵੱਖ ਮੁੱਦਿਆਂ ‘ਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਸੋਮਵਾਰ ਨੂੰ ਸੈਸ਼ਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਇਥੋਂ ਤੱਕ ਕਿ ਇਸ ਹੰਗਾਮੇ ਕਾਰਨ ਪ੍ਰਧਾਨਮੰਤਰੀ ਮੰਤਰੀ ਮੰਡਲ ਦੇ ਮੈਂਬਰਾਂ ਤੋਂ ਜਾਣੂ ਵੀ ਨਹੀਂ ਕਰਵਾ ਸਕੇ।

Related posts

ਦਸੂਹਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਦੀ ਮੌਤ

Sanjhi Khabar

ਰੰਜਿਸ਼ ‘ਚ ਪੰਜਾਬ ਪੁਲਿਸ ਦੇ ਥਾਣੇਦਾਰ ਦੀ ਵੱਢੀ ਲੱਤ

Sanjhi Khabar

ਮੁਸਲਿਮ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਐਲਾਨ

Sanjhi Khabar

Leave a Comment