15.3 C
Los Angeles
May 17, 2024
Sanjhi Khabar
Amritsar Crime News

ਜੇਲ੍ਹ ਤੋਂ ਜ਼ਮਾਨਤ ‘ਤੇ ਆਏ ਮੁਲਜ਼ਮ ਨੇ ਮਹਿਲਾ ਵਕੀਲ ਤੇ ਤੇਜ਼ਾਬ ਸੁੱਟਿਆ

Agency
ਅੰਮ੍ਰਿਤਸਰ, 13 ਮਾਰਚ । ਅੰਮ੍ਰਿਤਸਰ ਵਿੱਚ ਸ਼ਨਿੱਚਰਵਾਰ ਦੇਰ ਸ਼ਾਮ ਜਮਾਨ ਤੇ ਬਾਹਰ ਆਏ ਇੱਕ ਮੁਲਜਮ ਨੇ ਮਹਿਲਾ ਵਕੀਲ ਨੂੰ ਰੋਕ ਕੇ ਉਸ ਉੱਤੇ ਤੇਜ਼ਾਬ ਸੁੱਟ ਦਿੱਤਾ। ਘਟਨਾ ਮਜੀਠਾ ਰੋਡ ਦੀ ਹੈ। ਤੇਜ਼ਾਬ ਮਹਿਲਾ ਵਕੀਲ ਚਿਹਰੇ ਉੱਤੇ ਡਿੱਗਣ ਦੀ ਬਜਾਏ ਜੈਕੇਟ ਉੱਤੇ ਡਿੱਗਿਆ। ਜਿਸ ਨਾਲ ਉਸ ਦਾ ਚੇਹਰਾ ਬੱਚ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੇ ਸਾਥੀ ਦੇ ਨਾਲ ਉੱਥੋਂ ਫ਼ਰਾਰ ਹੋ ਗਿਆ।

ਘਟਨਾ ਦੀ ਜਾਣਕਾਰੀ ਦੇਂਦਿਆਂ ਏਐਸਆਈ ਦਲਜੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਪੀੜਤਾ ਦੀ ਸ਼ਿਕਾਇਤ ਉੱਤੇ ਮਜੀਠਾ ਥਾਣੇ ਦੀ ਪੁਲਸ ਨੇ ਫਤਿਹਗਡ਼੍ਹ ਚੂਡ਼ੀਆਂ ਦੇ ਪਿੰਡ ਬਾਗਾਂ ਵਾਲੀ ਗਲੀ ਵਾਸੀ ਕਰਣ ਅਤੇ ਇਸ ਦੇ ਇੱਕ ਹੋਰ ਸਾਥੀ ਉਤੇ ਮਾਮਲਾ ਦਰਜ ਕਰ ਲਿਆ ਹੈ।

ਪੀੜਤਾ ਨੇ ਦੋਸ਼ ਲਗਾਇਆ ਕਿ ਕਰਨ ਉਸਨੂੰ ਕਈ ਵਾਰ ਪ੍ਰੇਸ਼ਾਨ ਕਰ ਚੁੱਕਾ ਹੈ। ਪੀੜਤਾ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਉਹ ਆਪਣੇ ਭਰਾ ਨਾਲ ਮੋਟਰਸਾਈਕਲ ਉੱਤੇ ਸਵਾਰ ਰੋਕੇ ਮਹੰਦੀਪੁਰ ਪਿੰਡ ਤੋਂ ਘਰ ਪਰਤ ਰਹੀ ਸੀ। ਰਸਤੇ ਵਿੱਚ ਕਰਣ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਪਰ ਉਸ ਨੂੰ ਇਸਦੀ ਜਾਣਕਾਰੀ ਨਹੀਂ ਸੀ। ਮੌਕਾ ਮਿਲਦੇ ਹੀ ਉਸ ਨੂੰ ਮੁਲਜ਼ਮ ਨੇ ਉਸਦਾ ਨਾਂ ਲੈ ਕੇ ਆਵਾਜ਼ ਮਾਰੀ ਅਤੇ ਜਿਵੇਂ ਹੀ ਉਸ ਨੇ ਮੁਲਜ਼ਮ ਵੱਲ ਵੇਖਿਆ, ਕਰਨ ਨੇ ਉਸ ਦੇ ਚਿਹਰੇ ਉੱਤੇ ਬੋਤਲ ਵਿਚ ਰੱਖਿਆ ਤੇਜ਼ਾਬ ਸੁੱਟ ਦਿੱਤਾ।

Related posts

ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਰਾਜੋਆਣਾ ਦੀ ਰਿਹਾਈ ਦੀ ਕੀਤੀ ਮੰਗ

Sanjhi Khabar

ਜਲੰਧਰ ਪੁਲਿਸ ਦੀ ਵੱਡੀ ਕਾਰਵਾਈ-ਪਿੰਦਾ ਗੈਂਗ ਦੇ 13 ਸ਼ੂਟਰਾਂ ਸਮੇਤ 19 ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

Sanjhi Khabar

ਵਿਵਾਦਤ ਟਿੱਪਣੀ ਮਾਮਲੇ ਵਿੱਚ ਜਲੰਧਰ ਦੀ ਅਦਾਲਤ ਵੱਲੋਂ ਗੁਰਦਾਸ ਮਾਨ ਦੀ ਜ਼ਮਾਨਤ ਅਰਜ਼ੀ ਰੱਦ

Sanjhi Khabar

Leave a Comment