14.8 C
Los Angeles
May 21, 2024
Sanjhi Khabar
Chandigarh Politics

ਕਾਂਗਰਸੀਆਂ ਵੱਲੋਂ ਲਗਾਏ ‘ਪੰਜਾਬ ਦੇ ਕੈਪਟਨ’ ਦੀ ਥਾਂ ‘ਘੁਟਾਲਿਆਂ ਦੇ ਕੈਪਟਨ’ ਦੇ ਬੋਰਡ ਲੱਗਣੇ ਚਾਹੀਦੇ ਹਨ-ਹਰਪਾਲ ਚੀਮਾ

Sukhwinder Bunty
ਚੰਡੀਗੜ੍ਹ :  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿੱਧ ਹੋ ਚੁੱਕਾ ਹੈ ਕਿ ਕਾਂਗਰਸ ਭ੍ਰਿਸ਼ਟਾਚਾਰੀਆਂ ਤੇ ਘੋਟਾਲਿਆਂ ਦੀ ਪਾਰਟੀ ਹੈ ਕਿਉਂਕਿ ਪਹਿਲਾਂ ਤਾਂ ਕੇਵਲ ਵਿਰੋਧੀ ਹੀ ਕਹਿੰਦੇ ਸਨ, ਪਰ ਹੁੱਣ ਤਾਂ ਕਾਂਗਰਸ ਪਾਰਟੀ ਦੇ ਵਿਧਾਇਕ ਹੀ ਮੰਨ ਰਹੇ ਹਨ ਕਿ ਕਾਂਗਰਸ ਦੇ ਵਜ਼ੀਰ ਚੋਰ ਤੇ ਰਾਜਾ ਨਿਕੰਮਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਥਾਂ ਥਾਂ ਲੱਗੇ ‘ਪੰਜਾਬ ਦੇ ਕੈਪਟਨ’ ਦੇ ਲੱਗੇ ਬੋਰਡਾਂ ਦੀ ਥਾਂ ‘ਘੁਟਾਲਿਆਂ ਦੇ ਕੈਪਟਨ’ ਦੇ ਬੋਰਡ ਲੱਗਣੇ ਚਾਹੀਦੇ ਹਨ।

ਸੁੱਕਰਵਾਰ ਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਨੇ ਪੰਜਾਬ ਦੀ ਸੱਤਾ ‘ਤੇ ਕਾਬਜ ਹੋ ਕੇ ਪੰਜਾਬ ਦੇ ਖਜਾਨੇ, ਕੁਦਰਤੀ ਸਾਧਨਾਂ ਅਤੇ ਪੰਜਾਬਵਾਸੀਆਂ ਨੂੰ ਲੁੱਟਿਆਂ ਤੇ ਕੁੱਟਿਆ ਹੈ।

ਉਨ੍ਹਾਂ ਕਿਹਾ ਕਾਂਗਰਸੀ ਆਗੂਆਂ ਵੱਲੋਂ ਕੀਤੇ ਘੁਟਾਲਿਆਂ ਦੀ ਸੂਚੀਆਂ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਣਾਈਆਂ ਅਤੇ ਕਾਂਗਰਸ ਹਾਈਕਮਾਂਡ ਅੱਗੇ ਪੇਸ ਕੀਤੀਆਂ, ਪਰ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠ ਕੇ ਅਮਰਿੰਦਰ ਸਿੰਘ ਨੇ ਚੋਰ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਖਲਿਾਫ ਕੋਈ ਕਾਰਵਾਈ ਨਹੀਂ ਕੀਤੀ। ਚੀਮਾ ਨੇ ਦੋਸ ਲਾਇਆ ਕਿ ਅਮਰਿੰਦਰ ਸਿੰਘ ਸਿਰਫ਼ ਕੁਰਸੀ ਬਚਾਉਣ ਲਈ ਚੋਰ ਮੰਤਰੀਆਂ, ਵਿਧਾਇਕਾਂ ਦੀ ਸੂਚੀ ਤਿਆਰ ਕਰ ਸਕਦਾ ਹੈ, ਕਾਰਵਾਈ ਨਹੀਂ ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸਾਬਿਤ ਹੋ ਚੁਕਿਆ ਕਿ ਅਮਰਿੰਦਰ ਸਿੰਘ ਘੋਟਾਲਿਆਂ ਦਾ ਹੀ ਕੈਪਟਨ ਹੈ। ਕਾਂਗਰਸ ਦੇ ਚੋਰ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਸੂਚੀਆਂ ਹੀ ਅਮਰਿੰਦਰ ਸਿੰਘ ਦਾ ਕਬੂਲਨਾਮਾ ਹੈ ਕਿ ਉਹ ਮਾਫੀਆ ਤੇ ਭ੍ਰਿਸ਼ਟਾਚਾਰੀਆਂ ਦੀ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਤਾਂ ਸਿਰਫ ਤੇ ਸਿਰਫ ਮੁੱਖ ਮੰਤਰੀ ਦੀ ਕੁਰਸੀ ਦੀ ਲਾਲਸਾ ਹੈ।

ਕੈਪਟਨ ਅਮਰਿੰਦਰ ਸਿੰਘ ਨੂੰ ਨਾ ਤਾਂ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੋਈ ਦਰਦ ਅਤੇ ਨਾ ਦਲਿਤ ਵਿਦਿਆਰਥੀਆਂ ਦੀ ਪੜ੍ਹਾਈ ਦੀ ਕੋਈ ਚਿੰਤਾ ਹੈ। ਅੱਜ ਵੀ ਰੇਤ ਮਾਫੀਆ, ਸਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਨਸਾ ਮਾਫੀਆ ਅਤੇ ਵੈਕਸੀਨ ਮਾਫੀਆ ਵੱਲੋਂ ਸੂਬੇ ਦੇ ਲੋਕਾਂ ਨੂੰ ਲੁਟਿਆ ਜਾ ਰਿਹਾ ਹੈ।

ਚੀਮਾ ਨੇ ਦੋਸ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਦੇ ਖਜਾਨੇ ਨੂੰ ਲੁੱਟ ਕੇ ਕਾਂਗਰਸ ਹਾਈਕਮਾਂਡ ਦੀ ਤਿਜੌਰੀ ਭਰ ਰਹੀ ਹੈ। ਪੰਜਾਬ ਦੇ ਲੋਕਾਂ ਵੱਲੋਂ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਦੇ ਭ੍ਰਿਸਟਾਚਾਰ ਵਿਰੁੱਧ ਰੋਸ ਪ੍ਰਗਟਾਉਣ ਦੇ ਬਾਵਜੂਦ ਵੀ ਕਾਂਗਰਸ ਹਾਈਕਮਾਂਡ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਹਾਈਕਮਾਂਡ ਨੂੰ ਭ੍ਰਿਸਟਾਚਾਰੀਆਂ ਦੀਆਂ ਸੂਚੀ ਦੇਣ ਦੇ ਬਾਵਜੂਦ ਕਾਂਗਰਸ ਦੀ ਰਾਸਟਰੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਆਪ ਹੀ ਮਾਫੀਆ ਚਲਾ ਰਹੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਕਾਂਗਰਸੀ ਆਗੂਆਂ ਨੂੰ ਬਚਾ ਰਹੀ ਹੈ।

Related posts

ਪ੍ਰਧਾਨ ਮੰਤਰੀ ਨੇ ਕੁੱਲੂ ਸੜਕ ਹਾਦਸੇ ‘ਤੇ ਜਤਾਇਆ ਦੁੱਖ, ਮੁਆਵਜ਼ੇ ਦਾ ਐਲਾਨ

Sanjhi Khabar

ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਦਿੱਤੀ ਗਾਇਕ ਮਨਕੀਰਤ ਔਲਖ ਨੂੰ ਧਮਕੀ

Sanjhi Khabar

ਪੰਜਾਬ ਪੁਲਿਸ ਨੇ ਸੂਬੇ ਭਰ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ‘ਤੇ ਚਲਾਈ ਤਲਾਸ਼ੀ ਮੁਹਿੰਮ

Sanjhi Khabar

Leave a Comment