20 C
Los Angeles
May 19, 2024
Sanjhi Khabar
Amritsar Chandigarh Crime News

ਅੰਮ੍ਰਿਤਸਰ ਤੋਂ ਅਬੋਹਰ ਆ ਰਹੀ ਬੱਸ ਦਰੱਖਤ ਨਾਲ ਟਕਰਾਈ, ਇੱਕ ਦੀ ਮੌਤ, ਲੋਕਾਂ ਨੇ ਕੰਡਕਟਰ ਦਾ ਚਾੜ੍ਹਿਆ ਕੁਟਾਪਾ

Sukhwinder Bunty
Amritsar : ਪੰਜਾਬ ਵਿਚ ਸ਼ਨੀਵਾਰ ਸਵੇਰੇ ਕਰੀਬ 10.30 ਵਜੇ ਅੰਮ੍ਰਿਤਸਰ ਤੋਂ ਅਬੋਹਰ ਆ ਰਹੀ ਇਕ ਕੰਪਨੀ ਦੀ ਬੱਸ ਮਲੋਟ ਰੋਡ ‘ਤੇ ਪਿੰਡ ਗੋਬਿੰਦਗੜ ਨੇੜੇ ਦਰੱਖਤ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਅੱਗਿਓਂ ਦੋਫਾੜ ਹੋ ਗਈ। ਹਾਦਸੇ ਵਿਚ ਬੱਸ ‘ਚ ਸਵਾਰ 30 ਯਾਤਰੀਆਂ ਵਿਚੋਂ 10 ਲੋਕ ਜ਼ਖਮੀ ਹੋ ਗਏ ਜਦਕਿ ਇਕ ਨੌਜਵਾਨ ਦੀ ਮੌਤ ਹੋ ਗਈ। ਬੱਸ ਨਾਲ ਟਕਰਾਉਣ ਕਾਰਨ ਬੱਸ ਦੇ ਪਿੱਛੇ ਆ ਰਹੀ ਇੱਕ ਸਕਾਰਪੀਓ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਉਥੇ ਹੀ ਹਾਦਸੇ ਤੋਂ ਬਾਅਦ, ਗੁੱਸੇ ਵਿੱਚ ਆਏ ਲੋਕਾਂ ਨੇ ਬੱਸ ਕੰਡਕਟਰ ਦਾ ਕੁਟਾਪਾ ਚਾੜ੍ਹਿਆ, ਜਿਸ ਕਾਰਨ ਉਸਦੀ ਬਾਂਹ ਟੁੱਟ ਗਈ।

ਮਿਲੀ ਜਾਣਕਾਰੀ ਮੁਤਾਬਕ ਰਾਜ ਟਰਾਂਸਪੋਰਟ ਕੰਪਨੀ ਦੀ ਬੱਸ ਅੰਮ੍ਰਿਤਸਰ ਤੋਂ ਅਬੋਹਰ ਰਾਹੀਂ ਮੁਕਤਸਰ ਆ ਰਹੀ ਸੀ। ਸਵੇਰੇ 10.30 ਵਜੇ ਜਿਵੇਂ ਹੀ ਬੱਸ ਪਿੰਡ ਗੋਬਿੰਦਗੜ-ਕੁੰਡਲ ਕੋਲ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਉਹ ਸੜਕ ਦੇ ਕੰਢੇ ਲੱਗੇ ਦਰੱਖਤ ਨਾਲ ਟਕਰਾ ਗਈ। ਡਰਾਈਵਰ ਛਾਲ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਖੇਤਾਂ ਵਿਚ ਕੰਮ ਕਰ ਰਹੇ ਲੋਕ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਅਤੇ ਪੁਲਿਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਜਦੋਂ ਬੱਸ ਚਾਲਕ ਫਰਾਰ ਹੋ ਗਿਆ, ਲੋਕਾਂ ਨੇ ਬੱਸ ਦੇ ਕੰਡਕਟਰ ਹਰਬੰਸ ਸਿੰਘ ਨੂੰ ਕਾਬੂ ਕਰ ਕੇ ਉਸ ਦਾ ਕੁਟਾਪਾ ਚਾੜ੍ਹਿਆ। ਇਸ ਨਾਲ ਉਸਦੀ ਇਕ ਬਾਂਹ ਟੁੱਟ ਗਈ। ਇਸ ਤੋਂ ਬਾਅਦ ਜ਼ਖਮੀਆਂ ਨੂੰ 108 ਐਂਬੂਲੈਂਸਾਂ ਰਾਹੀਂ ਸਰਕਾਰੀ ਹਸਪਤਾਲ ਅਬੋਹਰ ਲਿਜਾਇਆ ਗਿਆ। ਥਾਣਾ ਸਦਰ ਦੇ ਇੰਚਾਰਜ ਅਤੇ ਡੀਐਸਪੀ ਦਿਹਾਤੀ ਅਵਤਾਰ ਸਿੰਘ ਪੁਲਿਸ ਸਮੇਤ ਮੌਕੇ ‘ਤੇ ਪਹੁੰਚੇ।
ਇਸ ਹਾਦਸੇ ਵਿੱਚ ਹਰਨਾਮ ਸਿੰਘ ਨਿਵਾਸੀ ਮੁਹੱਲਾ ਜ਼ਿਲ੍ਹਾ ਮੁਕਤਸਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 55 ਸਾਲਾ ਜਸਵਿੰਦਰ ਕੌਰ ਪਤਨੀ ਕੇਵਲ ਸਿੰਘ ਵਾਸੀ ਜੀਰਾ, 30 ਸਾਲਾ ਅੰਗਰੇਜ਼ ਸਿੰਘ ਪੁੱਤਰ ਮੱਖਣ ਸਿੰਘ, 22 ਸਾਲਾ ਅਮਨਦੀਪ ਕੌਰ ਪਤਨੀ ਅੰਗਰੇਜ ਸਿੰਘ, ਚਕ ਜਾਨੀਸਰ ਨਿਵਾਸੀ ਲਗਭਗ 28 ਸਾਲਾ ਪਰਮਜੀਤ ਕੌਰ ਪਤਨੀ ਦਰਸ਼ਨ ਸਿੰਘ, ਬਲਾਇਤ ਪੁਰਾ ਨਿਵਾਸੀ 14 ਸਾਲਾ ਹਰਜੋਤ ਕੌਰ ਪੁੱਤਰੀ ਭੁਪਿੰਦਰ ਸਿੰਘ, ਰੱਤਾ ਟਿੱਬਾ ਨਿਵਾਸੀ 50 ਸਾਲਾ ਜਸਪਿੰਦਰ ਕੌਰ ਪਤਨੀ ਤਲਵਿੰਦਰ ਸਿੰਘ, ਪਿੰਡ ਮੋਹਲਾ ਨਿਵਾਸੀ 60 ਸਾਲਾ ਸਤੀਸ਼ ਪੁੱਤਰ ਖਜਾਨ ਚੰਦ, ਅੰਮ੍ਰਿਤਸਰ ਨਿਵਾਸੀ 30 ਸਾਲਾ ਮੀਨੂ ਪਤਨੀ ਗੁਰਪ੍ਰੀਤ ਸਿੰਘ, ਚਕ ਜਾਨੀਸਰ ਨਿਵਾਸੀ ਕਰਨਜੀਤ ਕੌਰ ਪਤਨੀ ਟੇਕ ਸਿੰਘ ਅਤੇ ਚੱਕੀ ਵਿੰਡ ਨਿਵਾਸੀ ਹਰਵੰਸ਼ ਸਿੰਘ ਪੁੱਤਰ ਜਸਵੀਰ ਸਿੰਘ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਸਵਿੰਦਰ ਕੌਰ, ਜਸਪਿੰਦਰ ਕੌਰ, ਸਤੀਸ਼ ਕੁਮਾਰ, ਮੀਨੂ, ਕਰਣਜੀਤ ਕੌਰ ਅਤੇ ਹਰਬੰਸ ਸਿੰਘ ਨੂੰ ਫਰੀਦਕੋਟ ਸਣੇ ਹੋਰ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ। ਉਥੇ ਹੀ ਪਰਮਜੀਤ ਸਿੰਘ ਅਤੇ ਹਰਜੋਤ ਕੌਰ ਛੁੱਟੀ ਲੈ ਕੇ ਘਰ ਚਲੇ ਗਏ। ਅੰਗਰੇਜ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

Related posts

ਕਾਂਗਰਸੀ ਐਮ ਪੀ ਪੰਜਾਬ ਦੀ ਕਾਂਗਰਸ ਸਰਕਾਰ ਨੁੰ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਘਟਾਉਣ ਲਈ ਰਾਜ਼ੀ ਕਰਨ : ਹਰਸਿਮਰਤ ਕੌਰ ਬਾਦਲ

Sanjhi Khabar

ਡਾ. ਦਲਜੀਤ ਚੀਮਾ ਨੇ ਬਿਜਲੀ ਮੁੱਦੇ ਨੂੰ ਲੈ ਕੇ ‘ਕਾਂਗਰਸ’ ਨੂੰ ਲਿਆ ਨਿਸ਼ਾਨੇ ‘ਤੇ, ਗਲਤ ਤੱਥ ਪੇਸ਼ ਕਰਨ ਦਾ ਲਗਾਇਆ ਦੋਸ਼

Sanjhi Khabar

ਸਿਹਤ ਮੰਤਰੀ ਨੇ ਫਰਜ਼ੀ ਮ੍ਰਿਤਕਾਂ ਦੀ ਥਾਂ 6 ਵਾਰਸਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਮਾਮਲੇ ‘ਚ 5 ਮੁਲਾਜ਼ਮਾਂ ਨੂੰ ਕੀਤਾ ਮੁਅੱਤਲ

Sanjhi Khabar

Leave a Comment