15.3 C
Los Angeles
May 17, 2024
Sanjhi Khabar
Bathinda Chandigarh Crime News Ludhianan Mansa

ਕ੍ਰਿਪਟੋ ਕਰੰਸੀ ਚਿੱਟਫੰਡ ਕੰਪਨੀ ਬੋਟ ਫੋਲਿਊ ਦਾ ਗੌਰਖਧੰਦਾ

ਪੀਐਸ ਮਿੱਠਾ
ਚੰਡੀਗੜ : ਪੰਜਾਬ ਦੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਲਈ ਕਈ ਚਿੱਟਫੰਡ ਕੰਪਨੀਆਂ ਨੇ ਪੰਜਾਬ ਦੇ ਵਿੱਚ ਡੇਰੇ ਲਗਾ ਲਏ ਹਨ ਇਨਾਂ ਵਲੋ ਲੋਕਾਂ ਨੂੰ ਜਿਆਦਾ ਵਿਆਜ ਦੇਣ ਦਾ ਲਾਲਚ ਦੇਕੇ ਕੰਪਨੀਆਂ ਵਿੱਚ ਫਸਾਇਆ ਜਾ ਰਿਹਾ ਹੈ। ਕ੍ਰਿਪਟੋ ਕਰੰਸੀ ਚਿਟਫੰਡ ਕੰਪਨੀ ਬੋਟ ਫੋਲਿਊ ਵਲੋ ਲੋਕਾਂ ਨੂੰ ਜਿਆਦਾ ਵਿਆਜ਼ ਦੇਣ ਦੇ ਲਾਲਚ ਵਿੱਚ ਪੰਜਾਬ ਦੇ ਜੀਰਕਪੁਰ, ਮੁਹਾਲੀ, ਬਠਿੰਡਾ, ਫਰੀਦਕੋਟ, ਮਾਨਸਾ, ਭੁੱਚੋ ਮੰਡੀ, ਬਰਨਾਲਾ, ਮੋਗਾ ਅਤੇ ਲੁਧਿਆਣਾ ਦੇ ਵਿੱਚ ਮੀÇੱਟੰਗਾਂ ਕਰਕੇ ਲੋਕਾਂ ਨੂੰ ਕਰੋੜਪਤੀ ਬਣਾਉਣ ਦੇ ਸੁਪਨੇ ਦਿਖਾਕੇ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪਤਾ ਚਲਿਆ ਹੈ ਕਿ ਕੰਪਨੀ ਦੇ ਮੁੱਖੀ ਭਾਰਤੀ ਫੌਜ ਦੇ ਵਿੱਚ ਮੁਲਾਜ਼ਮ ਹੈ ਜਿਨਾਂ ਦਾ ਨਾਮ ਵਿਨੈ ਕੁਮਾਰ ਅਤੇ ਦੂਸਰੇ ਦਾ ਨਾਮ ਰਾਹੁਲ ਬੱਤਾ ਹੈ ਜੋਕਿ ਨਾਭਾ ਦਾ ਰਹਿਣ ਵਾਲਾ ਹੈ। ਇਨਾਂ ਵਲੋ ਬਠਿੰਡਾ ਅਤੇ ਜੀਰਕਪੁਰ ਵਿੱਚ ਬੈਠਕੇ ਇਹ ਗੌਰਖਧੰਦਾ ਚਲਾਇਆ ਜਾ ਰਿਹਾ ਹੈ । ਪੰਜਾਬ ਦੇ ਵਿੱਚ ਮੁੱਖ ਪ੍ਰਮੋਟਰ ਲਾਲ ਚੰਦ ਬਠਿੰਡਾ ਹਨ ਜਿਨਾਂ ਨੂੰ ਕੰਪਨੀ ਵਲੋ ਇਕ ਮਹਿੰਗੀ ਗੱਡੀ ਵੀ ਦਿੱਤੀ ਗਈ ਤਾਂ ਜੋ ਲੋਕਾਂ ਨੂੰ ਭਰਮਾਉਣ ਦੇ ਲਈ ਅਤੇ ਵੱਧ ਤੋ ਵੱਧ ਪੈਸੇ ਲਗਾਉਣ ਅਤੇ ਦੂਜੇ ਪ੍ਰਮੋਟਰ ਪੂਰਨ ਸਿੰਘ ਮੋਗਾ ਤੋ ਹਨ ਜਿਨਾਂ ਵਲੋ ਸੈਮੀਨਾਰ ਕਰਕੇ ਲੋਕਾਂ ਨੂੰ ਕੰਪਨੀ ਵਿੱਚ ਪੈਸੇ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਡੁਬਈ ਦੇ ਟੂਰ ਅਤੇ ਵੱਡੀਆਂ ਕਾਰਾਂ ਦੇ ਸੁਪਨੇ ਦਿਖਾਏ ਗਏ। ਕੰਪਨੀ ਦੇ ਮਾਲਕਾਂ ਅਤੇ ਪ੍ਰੋਮੋਟਰਾਂ ਵਲੋ ਲੋਕਾਂ ਨੂੰ ਭਰਮਾਕੇ ਵੱਧ ਤੋ ਵੱਧ ਪੈਸੇ ਕੰਪਨੀ ਵਿੱਚ ਪੈਸੇ ਲਗਾਉਣ ਦੇ ਲਈ ਕਿਹਾ ਜਾ ਰਿਹਾ ਹੈ ਕਿ ਕੰਪਨੀ ਦੁਨੀਆਂ ਦੀ ਨੰਬਰ ਵਨ ਕੰਪਨੀ ਬਣਕੇ ਲੋਕਾਂ ਨੂੰ 10 ਤੋ 30 ਪ੍ਰਤੀਸ਼ਤ ਵਿਆਜ਼ ਦੇਵੇਗੀ। ਕੰਪਨੀ ਵਲੋ ਜਿਆਦਾ ਪੈਸੇ ਲਿਆਊਣ ਵਾਲੇ ਏਜੰਟਾਂ ਅਤੇ ਪ੍ਰੋਮੋਟਰਾਂ ਨੂੰ ਪੰਜ ਸ਼ਿਤਾਰਾ ਹੋਟਲਾਂ ਵਿੱਚ ਰਹਿਣ ਲਈ ਟੂਰ ਅਤੇ ਤੋਹਫੇ ਵੀ ਦਿੱਤੇ ਜਾਂਦੇ ਹਨ।
ਕੰਪਨੀ ਵਲੋ ਆਪਣੇ ਦਫਤਰ ਵਿੱਚ ਲੋਕਾਂ ਨੂੰ ਬੁਲਾਕੇ ਆਪਣਾ ਟੋਕਨ ਲਾਂਚ ਕਰਨ ਅਤੇ ਡੁਬਈ ਵਿੱਚ ਦਫਤਰ ਅਤੇ ਟਰੇਡਿੰਗ ਰਾਂਹੀ ਪੈਸੇ ਕਮਾਉਣ ਦੀਆਂ ਆਪਣੀਆਂ ਸਕੀਮਾਂ ਦੱਸਕੇ ਫਸਾਉਦੇ ਹਨ ਅਤੇ ਲੋਕ ਇਨਾਂ ਦੀਆਂ ਲੂਬੜਚਾਲਾਂ ਵਿੱਚ ਆਕੇ ਆਪਣੇ ਹੱਕ ਦੀ ਕਮਾਈ ਇਸ ਕੰੰਪਨੀ ਵਿੱਚ ਲਗਾ ਰਹੇ ਹਨ। ਅਜਿਹੀਆਂ ਕੰਪਨੀਆਂ ਦਾ ਕੋਈ ਪੱਕਾ ਦਫਤਰ ਨਹੀ ਹੁੰਦਾ ਹੈ ਅਤੇ ਨਾ ਹੀ ਭਾਰਤ ਸਰਕਾਰ ਵਲੋ ਅਜਿਹੀਆਂ ਚਿੱਟਫੰਡ ਕੰਪਨੀਆਂ ਨੂੰ ਕੋਈ ਮਾਨਤਾ ਹੈ। ਇਨਾਂ ਵਲੋ ਜਿਥੇ ਲੋਕਾਂ ਨੂੰ ਲਾਲਚ ਦੇਕੇ ਫਸਾਇਆ ਜਾਂਦਾ ਹੈ ਉਥੇ ਸਰਕਾਰ ਦੇ ਨਾਲ ਕਰੋੜਾਂ ਰੁਪਏ ਦੇ ਟੈਕਸ ਦੀ ਹੇਰਾਫੇਰੀ ਵੀ ਕੀਤੀ ਜਾਂਦੀ ਹੈ। ਇਸ ਤੋ ਇਲਾਵਾ ਦੇਸ ਦਾ ਪੈਸਾ ਹਵਾਲਾ ਦੇ ਰਾਂਹੀ ਵਿਦੇਸਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਮਾਲਕ ਵਿਦੇਸ਼ਾ ਵਿੱਚ ਫਰਾਰ ਹੋ ਜਾਂਦੇ ਹਨ।
ਜਿਕਰਯੋਗ ਹੈ ਇਨਾਂ ਦੋਨਾਂ ਮਾਲਕਾਂ ਵਲੋ ਪਹਿਲਾਂ ਵੀ ਲਿਬਰਾਂ ਅਤੇ ਲਿਬਰਾ ਪ੍ਰੀਮੀਅਮ ਨਾਮ ਦੀ ਕੰਪਨੀ ਬਣਾਈ ਗਈ ਸੀ ਜਿਸਦੇ ਵਿੱਚ ਲੋਕਾਂ ਤੋ ਕਰੋੜਾਂ ਰੁਪਏ ਇਕੱਠੇ ਕੀਤੇ ਗਏ ਸਨ ਅਤੇ ਰਾਹੁਲ ਬੱਤਾ ਦੇ ਖਿਲਾਫ ਪਹਿਲਾਂ ਵੀ ਧੋਖਾਧੜੀ ਦਾ ਮਾਮਲਾ ਵੀ ਦਰਜ਼ ਹੈ ਇਨਾ ਵਲੋ ਲੋਕਾਂ ਤੋ ਕਰੋੜਾਂ ਰੁਪਏ ਲੋਕਾਂ ਨੂੰ ਪਲਾਟ ਦੇਣ ਦੇ ਨਾਮ ਤੇ ਇਕਠੇ ਕੀਤੇ ਗਏ ਹਨ ਜੋ ਕਿ ਨਹੀ ਦਿੱਤੇ ਗਏ। ਕੰਪਨੀ ਦੇ ਅੰਦਰਲੇ ਸੂਤਰਾਂ ਨੇ ਦੱਸਿਆ ਕਿ ਕੰਪਨੀ ਵਲੋ 10 ਤੋ 30 ਪ੍ਰਤੀਸ਼ਤ ਮਹੀਨਾ ਵਿਆਜ਼ ਦਿੱਤਾ ਜਾਂਦਾ ਸੀ ਉਹ ਹੁਣ ਪਿੱਛਲੇ ਇਕ ਮਹੀਨੇ ਤੋ ਨਹੀ ਦਿੱਤਾ ਜਾ ਰਿਹਾ ਅਤੇ ਲੋਕ ਦਫਤਰ ਦੇ ਚੱਕਰ ਲਗਾਕੇ ਜਾ ਰਹੇ ਹਨ। ਕਈ ਲੋਕ ਇਨਾਂ ਦੇ ਖਿਲਾਫ ਪੁਲੀਸ ਕੋਲ ਵੀ ਪਹੁੰਚ ਕਰ ਰਹੇ ਹਨ ਜਿਨਾਂ ਦੇ ਕਰੋੜਾਂ ਰੁਪਏ ਕੰਪਨੀ ਵਿੱਚ ਫਸ ਚੁੱਕੇ ਹਨ।
ਜਿਕਰਯੋਗ ਹੈ ਕਿ ਪੰਜਾਬ ਦੇ ਲੋਕ ਪਹਿਲਾਂ ਵੀ ਚਿੱਟਫੰਡ ਕੰਪਨੀਆਂ ਪਰਲ ਗਰੁਪ, ਗਰੀਨ ਵੈਲੀ, ਕਿੰਮ, ਕਰਾਊਣ ਗਰੁਪ, ਗਰੀਨ ਫਾਰੈਸਟ, ਸਾਰਦਾ ਗਰੁਪ, ਐਲਪੀਐਨਟੀ ਟੋਕਨ, ਗੋਲਡਨ ਫਾਰੈਸਟ ਅਤੇ ਸਹਾਰਾ ਗਰੁੱਪ ਦੇ ਵਿੱਚ ਆਪਣੇ ਹੱਕ ਦੀ ਕਮਾਈ ਫਸਾਕੇ ਲੁੱਟ ਚੁੱਕੇ ਹਨ ਅਤੇ ਸੰਗਰੂਰ ਏਰੀਏ ਦੇ ਕਈ ਲੋਕ ਇਨਾਂ ਕੰਪਨੀਆਂ ਤੋ ਤੰਗ ਆਕੇ ਆਤਮਹੱਤਿਆ ਵੀ ਕਰ ਚੁੱਕੇ ਹਨ। ਹੁਣ ਇਸ ਕੰਪਨੀ ਨੇ ਪੰਜਾਬ ਤੋ ਇਲਾਵਾ ਹਰਿਆਣਾ, ਰਾਜਸਥਾਨ, ਦਿੱਲੀ, ਤਾਮਿਲਨਾਡੁ, ਉਤਰਾਖੰਡ,ਹਿਮਾਚਲ, ਗੁਜਰਾਤ, ਕਰਨਾਟਕਾ ਅਤੇ ਮੁੰਬਈ ਵਿੱਚ ਆਪਣਾ ਮਕੜਜਾਲ ਫੈਲਾ ਕੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਇਸ ਸਬੰਧੀ ਕੰਪਨੀ ਦੇ ਮਾਲਕ ਰਾਹੁਲ ਬੱਤਾ ਨਾਲ ਗੱਲ ਕੀਤੀ ਗਈ ਤਾਂ ਉਸਨੇ ਸਾਫ ਇਨਕਾਰ ਕੀਤਾ ਕੀ ਮੇਰਾ ਕੰਪਨੀ ਨਾਲ ਕੋਈ ਸਬੰਧ ਨਹੀ ਹੈ ਅਤੇ ਬਾਦ ਵਿੱਚ ਧਮਕੀਆਂ ਦੇਣ ਲੱਗਾ ਕਿ ਤੁਸੀ ਫਿਰੋਤੀ ਮੰਗ ਰਹੇ ਹੋ ਅਤੇ ਖਬਰ ਰੋਕਣ ਲਈ ਧਮਕੀਆਂ ਦੇਣ ਲੱਗਾ ਕਿ ਮੈ ਤੁਹਾਡੇ ਖਿਲਾਫ ਪੁਲੀਸ ਕੋਲ ਸ਼ਿਕਾਇਤ ਕਰ ਰਿਹਾ ਹਾਂ। ਆਪਣੀਆਂ ਠੱਗੀ ਦੀਆਂ ਪੜਤਾਂ ਖੁਲਣੀਆਂ ਇਸ ਕੋਲੋ ਬਰਦਾਸਤ ਨਹੀ ਹੋ ਰਹੀਆ।
ਦੂਜੇ ਪਾਸੇ ਭਾਰਤ ਸਰਕਾਰ ਦੀ ਚਿੱਟਫੰਡ ਕੰਪਨੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਸਰਕਾਰੀ ਸੰਸਥਾ ਸੇਬੀ ਦੇ ਰਿਜ਼ਨਲ ਡਾਇਰੈਕਟਰ ਰਾਜੇਸ ਧਨਜੇਟੀ ਦਾ ਕਹਿਣਾ ਹੈ ਕਿ ਕੋਈ ਵੀ ਚਿੱਟਫੰਡ ਕੰਪਨੀ ਦੇਸ਼ ਦੇ ਵਿੱਚ ਲੀਗਲ ਨਹੀ ਹੈ ਅਤੇ ਲੋਕ ਇਨਾਂ ਕੰਪਨੀਆਂ ਦੇ ਵੱਧ ਵਿਆਜ਼ ਦੇ ਲਾਲਚ ਵਿੱਚ ਆਕੇ ਪੈਸੇ ਨਾ ਫਸਾਉਣ ਅਤੇ ਸਰਕਾਰ ਨੇ ਦੇਸ਼ ਦੇ ਅੰਦਰ ਅਜਿਹੀਆਂ ਕੰਪਨੀਆਂ ਦੇ ਖਿਲਾਫ ਮੁਹਿੰਮ ਸੂਰੂ ਕਰ ਰੱਖੀ ਹੈ ਅਤੇ ਭਾਰਤ ਸਰਕਾਰ ਵਲੋ ਅਜਿਹੀਆਂ ਕੰਪਨੀਆਂ ਦੇ ਖਿਲਾਫ ਸ਼ਿਕਜ਼ਾ ਕਸਿਆ ਜਾਵੇਗਾ। ਇਸ ਤੋ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹੀਆਂ ਚਿੱਟਫੰਡ ਕ੍ਰਿਪਟੋ ਕੰਪਨੀਆਂ ਦੇ ਖਿਲਾਫ ਕਾਰਵਾਈ ਕਰਨ ਅਤੇ ਲੋਕਾਂ ਨੂੰ ਅਜਿਹੇ ਠੱਗਾਂ ਤੋ ਬਚਣ ਲਈ ਬਿਆਨ ਦਿੱਤੇ ਜਾਂਦੇ ਹਨ। ਉਨਾਂ ਵਲੋ ਪਰਲ ਗਰੁੱਪ ਦੇ ਖਿਲਾਫ ਕਾਰਵਾਈ ਵੀ ਸੁਰੂ ਕੀਤੀ ਗਈ ਹੈ।
ਚਿੱਟਫੰਡ ਵਿਰੋਧੀ ਸੰਗਠਨ ਪੰਜਾਬ ਦੇ ਸੱਕਤਰ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਕੰਪਨੀ ਦੇ ਖਿਲਾਫ ਪੰਜਾਬ ਸਰਕਾਰ, ਡੀਜੀਪੀ ਪੰਜਾਬ ਪੁਲੀਸ ਅਤੇ ਇਨਫੋਰਮੇਟ ਡਾਇਰੈਕਟਰ ਚੰਡੀਗੜ ਨੂੰ ਲਿਖਤੀ ਸ਼ਿਕਾਇਤ ਭੇਜ ਰਹੇ ਹਨ ਤਾਂ ਇਨਾਂ ਦੇ ਪ੍ਰਮੋਟਰਾਂ ਅਤੇ ਮਾਲਕ ਦੇ ਖਿਲਾਫ ਸਖਤ ਕਾਨੂਨੀ ਕਾਰਵਾਈ ਕੀਤੀ ਜਾਵੇ।

Related posts

Shaping the Future: Predictions and Trends in the Real Estate Industry

Sanjhi Khabar

ਮੋਹਾਲੀ ‘ਚ ਦਿਨ-ਦਿਹਾੜੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਗੋਲੀਆਂ ਮਾਰ ਕੇ ਹੱਤਿਆ

Sanjhi Khabar

ਹਰਸਿਮਰਤ ਬਾਦਲ ਵੱਲੋਂ ਚੋਣ ਨਿਸ਼ਾਨ ਤੱਕੜੀ ਦੀ ਤੁਲਨਾ ਬਾਬੇ ਨਾਨਕ ਦੀ ਤੱਕੜੀ ਨਾਲ ਕਰਨਾ ਘੋਰ ਅਪਰਾਧ : ਕੁਲਤਾਰ ਸੰਧਵਾਂ

Sanjhi Khabar