21.9 C
Los Angeles
April 29, 2024
Sanjhi Khabar
Chandigarh Crime News Ludhiana

ਲੁਧਿਆਣਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਫ਼ੋਨ ‘ਤੇ ਮਿਲੀਆਂ ਧਮਕੀਆਂ

JASVIR MANKU
ਲੁਧਿਆਣਾ, 30 ਅਕਤੂਬਰ । ਕੇਂਦਰੀ ਜੇਲ੍ਹ ’ਚ ਬੰਦ ਨਸ਼ਾ ਤਸਕਰ ਨੂੰ ਹਾਈ ਸਕਿਊਰਿਟੀ ਜ਼ੋਨ ਤੋਂ ਬਾਹਰ ਕਰਵਾਉਣ ਲਈ ਉਸ ਦੇ ਸਾਥੀ ਨੇ ਜੇਲ੍ਹ ਸੁਪਰਡੈਂਟ ਨੂੰ ਫੋਨ ਕਰ ਕੇ ਧਮਕੀਆਂ ਦਿੱਤੀਆਂ। ਮੁਲਜ਼ਮ ਪਹਿਲਾਂ ਖ਼ੁਦ ਨੂੰ ਸੁਪਰੀਮ ਕੋਰਟ ਦਾ ਚੀਫ਼ ਜਸਟਿਸ ਦੱਸਦਾ ਰਿਹਾ। ਬਾਅਦ ’ਚ ਕਹਿਣ ਲੱਗੇ ਕਿ ਉਹ ਕਾਂਗਰਸ ਦਾ ਸੂਬਾ ਪ੍ਰਧਾਨ ਹੈ। ਹੁਣ ਤਾਜਪੁਰ ਚੌਕੀ ਥਾਣਾ ਡਿਵੀਜ਼ਨ ਨੰ. 7 ਦੀ ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਏ. ਐਸ. ਆਈ. ਸਤਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ’ਤੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਭੇਜੀ ਸ਼ਿਕਾਇਤ ’ਚ ਉਨ੍ਹਾਂ ਦੱਸਿਆ ਕਿ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਦੇ ਮੋਬਾਈਲ ਨੰਬਰ 95018-83971 ਤੋਂ ਫੋਨ ’ਤੇ ਕਾਲ ਆਈ ਸੀ। ਦੂਜੇ ਪਾਸੇ ਤੋਂ ਗੱਲ ਕਰਦੇ ਵਿਅਕਤੀ ਨੇ ਆਪਣੇ ਆਪ ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਗੁਰਵਿੰਦਰ ਸਿੰਘ ਦੱਸਦਿਆਂ ਕਿਹਾ ਕਿ ਕੇਂਦਰੀ ਜੇਲ੍ਹ ਦੇ ਉੱਚ ਸੁਰੱਖਿਆ ਜ਼ੋਨ ‘ਚ ਬੰਦ ਹਵਾਲਾਤੀ ਵਰਿੰਦਰ ਠਾਕੁਰ ਉਰਫ਼ ਵਾਕੀ ਨੂੰ ਉੱਥੋਂ ਬਾਹਰ ਕੱਢਿਆ ਜਾਵੇ।

ਉਸ ਸਮੇਂ ਜੇਲ੍ਹ ਵਿੱਚ ਹਾਈਕੋਰਟ ਦੇ ਜੱਜ ਦੀ ਫੇਰੀ ਕਾਰਨ ਇਹ ਗੱਲ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਦੇ ਦਿਮਾਗ ‘ਚੋਂ ਨਿਕਲ ਗਈ ਸੀ ਪਰ ਦੋ ਦਿਨ ਬਾਅਦ ਉਸ ਨੇ ਦੁਬਾਰਾ ਫੋਨ ਕੀਤਾ। ਆਪਣੇ ਆਪ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਦੱਸਦਿਆਂ ਮੁਲਜ਼ਮ ਨੇ ਕਿਹਾ ਕਿ ਜੇਕਰ ਵਿੱਕੀ ਨੂੰ ਉਥੋਂ ਨਾ ਕੱਢਿਆ ਗਿਆ ਤਾਂ ਉਹ ਮਾਮਲੇ ਦੀ ਸ਼ਿਕਾਇਤ ਐਸਸੀ ਕਮਿਸ਼ਨ ਕੋਲ ਕਰਨਗੇ ਜਿਸ ‘ਤੇ ਰਿਪੋਰਟ ਬਣਾ ਕੇ ਉਸ ਖਿਲਾਫ ਮਾਮਲਾ ਦਰਜ ਕਰਨ ਲਈ ਪੁਲਿਸ ਨੂੰ ਭੇਜ ਦਿੱਤਾ ਗਿਆ।

Related posts

ਰਾਹੁਲ ਗਾਂਧੀ ਦਾ ਵਾਰ, ਕਿਹਾ- ‘PM ਮੋਦੀ ਤੇ ਉਨ੍ਹਾਂ ਦੇ ‘ਚਾਪਲੂਸਾਂ’ ਨੇ ਚੀਨ ਨੂੰ ਸੌਂਪ ਦਿੱਤੀ ਹਜ਼ਾਰਾਂ ਕਿਲੋਮੀਟਰ ਭਾਰਤੀ ਜ਼ਮੀਨ

Sanjhi Khabar

ਰਵਨੀਤ ਬਿੱਟੂ ਨੂੰ ਮਿਲੀ ਲੋਕ ਸਭਾ ‘ਚ ਕਾਂਗਰਸ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ

Sanjhi Khabar

ਪੰਜਾਬ ਵਿੱਚ ਅੱਜ ਕੋਰੋਨਾ ਕਾਰਣ 18 ਮੌਤਾਂ , ਸੱਤਵੇਂ ਜ਼ਿਲ੍ਹੇ ਵਿੱਚ ਵੀ ਰਾਤ ਦਾ ਕਰਫਿਊ ਲਾਗੂ ….

Sanjhi Khabar

Leave a Comment