18.4 C
Los Angeles
April 29, 2024
Sanjhi Khabar
Crime News Jalandher

ਐਚ. ਐਲ. ਰੈਸਟੋਰੈਂਟ ‘ਚ ਸ਼ਰਾਬ ਪੀਣ ਤੋਂ ਮਨਾਂ ਕੀਤਾ ਤਾਂ ਨੌਜਵਾਨਾਂ ਨੇ ਕੀਤੀ ਭੰਨ-ਤੋੜ ਤੇ ਚਲਾਈਆਂ ਗੋਲੀਆਂ

ਜਲੰਧਰ, 24 ਸਤੰਬਰ । ਥਾਣਾ ਅਧੀਨ ਆਉਂਦੇ ਅਮਨਦੀਪ ਐਵੀਨਿਊ ਦੇ ਬਾਹਰ ਬਣੇ ਐੱਚਐੱਲ ਰੈਸਟੋਰੈਂਟ ‘ਚ ਦੇਰ ਰਾਤ ਹੰਗਾਮਾ ਹੋ ਗਿਆ। ਇਸ ਸਬੰਧੀ ਰੈਸਟੋਰੈਂਟ ਦੇ ਮੈਨੇਜਰ ਨੇ ਦੱਸਿਆ ਕਿ ਦੇਰ ਰਾਤ ਨੌਜਵਾਨ ਕਾਰ ਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਰੈਸਟੋਰੈਂਟ ’ਚ ਆਏ, ਜਿਨ੍ਹਾਂ ਵਲੋਂ ਰੈਸਟੋਰੈਂਟ ‘ਚ ਆ ਕੇ ਖਾਣੇ ਦਾ ਆਰਡਰ ਦਿੱਤਾ ਗਿਆ। ਜਿਵੇਂ ਹੀ ਉਨ੍ਹਾਂ ਨੂੰ ਖਾਣਾ ਦਿੱਤਾ ਗਿਆ, ਉਨ੍ਹਾਂ ਨੇ ਆਪਣੀ ਨਾਲ ਲਿਆਂਦੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।

ਜਦੋਂ ਮੈਨੇਜਰ ਵਲੋਂ ਰੋਕਿਆ ਗਿਆ ਕਿ ਰੈਸਟੋਰੈਂਟ ’ਚ ਸ਼ਰਾਬ ਪੀਣ ਦੀ ਮਨਾਹੀ ਹੈ ਤਾਂ ਉਨ੍ਹਾਂ ਵਲੋਂ ਜਿੱਦ ਕੀਤੀ ਕਿ ਉਹ ਇੱਥੇ ਬੈਠ ਕੇ ਸ਼ਰਾਬ ਪੀਣਗੇ ਤੇ ਉੱਚੀ ਆਵਾਜ਼ ਵਿਚ ਗਾਣੇ ਲਗਾਉਣ ਲਈ ਕਿਹਾ। ਇਸ ਦੌਰਾਨ ਮਨਾਂ ਕਰਨ ’ਤੇ ਉਨ੍ਹਾਂ ਨੌਜਵਾਨਾਂ ਨੇ ਹੰਗਾਮਾ ਕਰ ਦਿੱਤਾ ਤੇ ਰੈਸਟੋਰੈਂਟ ਦੇ ਕਰਮਚਾਰੀਆਂ ਦੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਨੇਜਰ ਦੇ ਕਾਊਂਟਰ ’ਤੇ ਜਾ ਕੇ ਗੱਲੇ ਵਿੱਚ ਪਈ ਹੋਈ ਤਕਰੀਬਨ 30,000 ਰੁਪਏ ਦੀ ਨਕਦੀ ਲੁੱਟ ਲਈ। ਮੈਨੇਜਰ ਸ਼ੁਭਮ ਦਾ ਕਹਿਣਾ ਹੈ ਕਿ ਨਕਦੀ ਲੁੱਟਣ ਤੋਂ ਬਾਅਦ ਉਨ੍ਹਾਂ ਵਲੋਂ ਰੈਸਟੋਰੈਂਟ ਦੇ ਇੱਕ ਵਿਅਕਤੀ ਦੇ ਗਲ ’ਚ ਪਾਈ ਸੋਨੇ ਦੀ ਚੇਨ ਝਪਟ ਕੇ ਉਹ ਬਾਹਰ ਗਏ ਅਤੇ ਰੈਸਟੋਰੈਂਟ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਅਤੇ ਬਾਹਰ ਪਏ ਗਮਲੇ ਆਦਿ ਨਾਲ ਸ਼ਟਰ ਤੋੜਨਾ ਸ਼ੁਰੂ ਕਰ ਦਿੱਤਾ।

ਜਿਸਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਦੌੜ ਕੇ ਰੈਸਟੋਰੈਂਟ ਅੰਦਰ ਵੜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਉਹ ਨੌਜਵਾਨ ਐਕਸ. ਯੂ. ਵੀ. ਕਾਰ ਜਿਸ ਦਾ ਅਧੂਰਾ ਨੰਬਰ ਪੀਬੀ02 ਸੀ ਜਦਕਿ ਬਾਕੀ ਨੰਬਰ ਨੋਟ ਨਹੀਂ ਹੋਇਆ। ਮੌਕੇ ‘ਤੇ ਪੁੱਜੇ ਥਾਣਾ ਦੇ ਏਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਗੋਲੀ ਚੱਲਣ ਦੀ ਗੱਲ ਸਾਹਮਣੇ ਨਹੀਂ ਆਈ।

Related posts

ਬਠਿੰਡਾ ਪੁਲਿਸ ਵੱਲੋਂ ਠੱਗੀਆਂ ਮਾਰਨ ਵਾਲੀ ਜਾਅਲੀ ਜੱਜ ਪਤੀ ਸਮੇਤ ਗ੍ਰਿਫਤਾਰ

Sanjhi Khabar

ਪੰਜਾਬੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਵਤਨ ਵਾਪਸੀ ਲਈ ਸੁਰੱਖਿਅਤ ਰਸਤਾ ਯਕੀਨੀ ਬਣਾਓ: ਹਰਸਿਮਰਤ ਕੌਰ ਬਾਦਲ

Sanjhi Khabar

“ਖ਼ਾਕੀ,ਖਾੜਕੂ ਤੇ ਕਲਮ” ਕਾਲੇ ਦੌਰ ਦੀ ਦਾਸਤਾਨ ਦਾ ਰਿਲੀਜ਼ ਸਮਾਰੋਹ  18 ਅਪ੍ਰੈਲ    ਨੂੰ

Sanjhi Khabar

Leave a Comment