21.3 C
Los Angeles
May 1, 2024
Sanjhi Khabar
Chandigarh Crime News Dera Bassi Mohali Punjab Zirakpur ਪੰਜਾਬ

ਸਰਕਾਰੀ ਡਾਕਟਰ ਨੇ ਪਤਨੀ ਨੂੰ ਫਸਾਇਆ ਅਤੇ ਜਾਂਚ ਵਿੱਚ ਝੂਠਾ ਪਾਇਆ ਗਿਆ, ਕੇਸ ਦਰਜ਼

ਪਤਨੀ ਨੇ 2019 ਵਿੱਚ ਕਰਾਇਆ ਸੀ ਦਹੇਜ਼ ਦਾ ਮਾਮਲਾ, ਇਸੇ ਰੰਜਿਸ਼ ਵਿੱਚ ਪਤੀ ਨੇ ਕਰਾਇਆ ਸੀ ਝੂਠਾ ਕੇਸ ਦਰਜ਼
ਐਸਏਐਸ ਨਗਰ 4 ਮਈ (ਸਾਂਝੀ ਖਬਰ ਬਿਊਰੋ) : ਅਬੋਹਰ ਦੇ ਰਹਿਣ ਵਾਲੇ ਡਾ: ਰਾਕੇਸ਼ ਡਾਬਰ ਦੁਆਰਾ 2021 ਵਿੱਚ ਆਪਣੀ ਪਤਨੀ ਮਨੀ ਡਾਬਰ ਉਤੇ ਉਸਦੀ ਲੜਕੀ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਟਾਰਚਰ ਕਰਨ ਦਾ ਕੇਸ ਪੁਲੀਸ ਜਾਂਚ ਵਿੱਚ ਝੂਠਾ ਪਾਇਆ ਗਿਆ ਹੈ। ਜਿਸਦੇ ਚਲਦਿਆਂ ਅਬੋਹਰ ਪੁਲੀਸ ਨੇ ਉੁਕਤ ਮਾਮਲਾ ਖਾਰਜ ਕਰਨ ਉਪਰੰੰਤ ਡਾਕਟਰ ਦੇ ਖਿਲਾਫ ਵੱੱਖ ਵੱਖ ਧਾਰਾਂਵਾਂ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਜਿਸਦੇ ਚਲਦਿਆਂ ਅਬੋਹਰ ਦੀ ਮਾਨਯੋਗ ਅਦਾਲਤ ਨੇ ਡਾਕਟਰ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਹਨ।
ਜਿਕਰਯੋਗ ਹੈ ਕਿ 2019 ਵਿੱਚ ਮਨੀ ਡਾਬਰ ਦੁਆਰਾ ਡਾਕਟਰ ਰਾਕੇਸ਼ ਡਾਬਰ ਦੇ ਖਿਲਾਫ ਉਸਨੂੰ ਦਹੇਜ ਦੇ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਟਾਰਚਰ ਕਰਨ ਦੇ ਲਈ ਆਪਣੇ ਪਤੀ ਦੁਆਰਾਂ ਦੂਜਾ ਵਿਆਹ ਕਰਵਾਕੇ ਬੱਚਾ ਪੈਦਾ ਕਰਨ ਦਾ ਕੇਸ ਦਰਜ਼ ਕਰਾਇਆ ਗਿਆ ਸੀ। ਜਿਸਦੇ ਚਲਦਿਆਂ ਡਾ: ਰਾਕੇਸ ਡਾਬਰ ਵਲੋ ਆਪਣੀ ਪਤਨੀ ਨੂੰ ਫਸਾਉਣ ਦੇ ਲਈ ਆਪਣੀ ਬੇਟੀ ਨੂੰ ਮੋਹਰਾ ਬਣਾਕੇ ਬੇਟੀ ਨੂੰ ਟਾਰਚਰ ਕਰਨ ਦੇ ਦੋਸ਼ ਲਾਏ ਗਏ ਸਨ। ਪੁਲੀਸ ਅਨੁਸਾਰ ਡਾ: ਡਾਵਰ ਦੇ ਦੁਆਰਾ 4 ਜੁਲਾਈ 2021 ਨੂੰ ਪਤਨੀ ਮਨੀ ਡਾਬਰ ਦੇ ਖਿਲਾਫ ਬੇਟੀ ਤਨਿਸ਼ਕਾ ਟਾਰਚਰ ਕਰਨ ਦਾ ਮਾਮਲਾ ਥਾਣਾ ਖਰੜ ਵਿੱਚ ਦਰਜ਼ ਕਰਇਆ ਗਿਆ ਸੀ। ਜਿਸਦੀ ਜਾਂਚ ਥਾਣਾ ਸਿਟੀ ਵਨ ਅਬੋਹਰ ਨੂੰ ਸੌਪੀ ਗਈ ਸੀ। ਥਾਣਾ ਸਿਟੀ ਵਨ ਦੇ ਜਾਂਚ ਅਧਿਕਾਰੀ ਸਰਬਜੀਤ ਸਿੰਘ ਦੁਆਰਾ ਕੀਤੀ ਗਈ ਜਾਂਚ ਵਿੱਚ ਮਨੀ ਡਾਬਰ ਖਿਲਾਫ ਦਰਜ ਮਾਮਲਾ ਅਤੇ ਦੋਸ਼ ਗਲਤ ਪਾਏ ਗਏ ਸਨ।
ਜਿਸਦੇ ਚਲਦਿਆ ਮਾਨਯੋਗ ਅਦਾਲਤ ਨੇ ਡਾ: ਰਾਕੇਸ ਡਾਬਰ ਦੇ ਖਿਲਾਫ ਧਾਰਾ 182, 193, 196 ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿਕਰਯੋਗ ਹੈ ਕਿ ਡਾ: ਰਾਕੇਸ਼ ਡਾਬਰ ਡੇਰਾਬੱਸੀ ਸਰਕਾਰੀ ਹਸਪਤਾਲ ਵਿੱਚ ਤੈਨਾਤ ਹੈ ਅਤੇ ਖਰੜ ਵਿੱਚ ਰਹਿ ਰਿਹਾ ਹੈ। ਇਥੇ ਇਹ ਦੱਸਣਾ ਬਣਦਾ ਹੈ ਕਿ 2019 ਵਿੱਚ ਮਨੀ ਡਾਬਰ ਨੇ ਆਪਣੇ ਸਹੁਰਾ ਪ੍ਰੀਵਾਰ ਖਿਲਾਫ ਦਹੇਜ਼ ਅਤੇ ਦੂਜੀ ਔਰਤ ਵਲੋ ਨਾਜਾਇਜ਼ ਬੱਚਾ ਪੈਦਾ ਕਰਨ ਲਈ ਦੋਨਾਂ ਪੀ੍ਰਵਾਰਾਂ ਦੇ 10 ਲੋਕਾਂ ਖਿਲਾਫ ਕੇਸ਼ ਦਰਜ ਕਰਾਇਆ ਸੀ।

 

Related posts

ਵਿਦਾਈ ਵੇਲੇ ਇੰਨਾ ਰੋਈ ਲਾੜੀ ਕਿ ਪੈ ਗਿਆ ਦਿਲ ਦਾ ਦੌਰਾ, ਮੌਕੇ ਉਤੇ ਹੋਈ ਮੌਤ

Sanjhi Khabar

ਕਰੋਨਾਂ ਪੀੜਤ ਪਰਿਵਾਰਾਂ ਦੀ ਜਿੰਦਗੀ ਲਈ ਨਾਇਕ ਬਣੀ ਬਠਿੰਡਾ ਪੁਲਿਸ

Sanjhi Khabar

IAS ਸੰਜੇ ਪੋਪਲੀ ਦੇ ਘਰੋਂ 12.50 ਕਿਲੋ ਸੋਨੇ ਸਮੇਤ ਚਾਂਦੀ ਤੇ ਨਕਦੀ ਬਰਾਮਦ

Sanjhi Khabar

Leave a Comment