14.7 C
Los Angeles
May 14, 2024
Sanjhi Khabar
Chandigarh Politics ਪੰਜਾਬ

ਫਿਰੋਜ਼ਪੁਰ ਰੈਲੀ ‘ਚ 70,000 ਕੁਰਸੀਆਂ ਲਾਈਆਂ, ਪਰ ਸਿਰਫ 700 ਲੋਕ ਹੀ ਆਏ: CM ਚੰਨੀ

Agency

ਚੰਡੀਗੜ੍ਹ : ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੇ ਰੱਦ ਹੋਣ ਦਾ ਸਾਰਾ ਭਾਂਡਾ ਪੰਜਾਬ ਸਰਕਾਰ ਸਿਰ ਭੰਨ ਰਿਹਾ ਹੈ। ਮੰਤਰਾਲੇ ਨੇ ਰੈਲੀ ਦੇ ਰੱਦ ਹੋਣ ਦਾ ਕਾਰਨ ਪੰਜਾਬ ਪੀਐੱਮ ਦੀ ਸੁਰੱਖਿਆ ਵਿੱਚ ਕੁਤਾਹੀ ਦੱਸੀ ਜਾ ਰਹੀ ਹੈ। ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ (CM Channi) ਨੇ ਗ੍ਰਹਿ ਮੰਤਰਾਲੇ ਦੇ ਕਾਰਨਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਨੇ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਅਸਲ ਵਿੱਚ ਫਿਰੋਜ਼ਪੁਰ ਰੈਲੀ ਲਈ 70,000 ਕੁਰਸੀਆਂ ਲਾਈਆਂ ਸਨ ਪਰ ਸਿਰਫ 700 ਲੋਕ ਹੀ ਆਏ ਸਨ। ਪਰ ਮੀਂਹ ਜਾਂ ਕੋਈ ਹੋਰ ਬਹਾਨਾ ਬਣਾ ਕੇ ਰੈਲੀ ਰੱਦ ਹੋ ਗਈ।”

ਸੀਐਮ ਚੰਨੀ ਨੇ ਨਿਊਜ਼ 18 ਪੰਜਾਬ ਨੂੰ ਕਿਹਾ: “ਬੀਤੀ ਰਾਤ 3 ਵਜੇ ਤੱਕ, ਮੈਂ ਗੱਲਬਾਤ ਤੋਂ ਬਾਅਦ ਸਾਰੀਆਂ ਸੜਕਾਂ ਨੂੰ ਸਾਫ਼ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਬਠਿੰਡਾ ਤੋਂ ਫਿਰੋਜ਼ਪੁਰ ਹਵਾਈ ਜਹਾਜ਼ ਰਾਹੀਂ ਆਉਣਾ ਸੀ। ਸੜਕ ਰਾਹੀਂ ਕੋਈ ਪ੍ਰੋਗਰਾਮ ਨਹੀਂ ਸੀ। ਆਖਰੀ ਸਮੇਂ ਜਦੋਂ ਬਠਿੰਡਾ ਵਿੱਚ ਉਨ੍ਹਾਂ ਦਾ ਪ੍ਰੋਗਰਾਮ ਬਦਲ ਦਿਤਾ ਤੇ ਸੜਕੀ ਰਸਤੇ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਨੂੰ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਤੇ ਅਸੀਂ ਬਦਲਵੇਂ ਪ੍ਰਬੰਧ ਕਰ ਸਕਦੇ ਸੀ ਕਿਉਂਕਿ ਵੀ.ਆਈ.ਪੀ. ਮੂਵਮੈਂਟ ਲਈ ਬਦਲਵੇਂ ਰਸਤੇ ਤਿਆਰ ਕੀਤੇ ਜਾਂਦੇ ਹਨ ਪਰ ਉਹ ਬਿਨਾਂ ਕਿਸੇ ਪ੍ਰੋਗਰਾਮ ਦੇ ਸੜਕੀ ਰਸਤੇ ਚੱਲ ਪਏ ਅਤੇ ਕਈਆਂ ਨੇ ਮੌਕਾ ਸਾਂਭ ਲਿਆ ਤੇ ਰਸਤਾ ਜਾਮ ਕਰ ਦਿੱਤਾ। ਇਹ ਤਾਂ ਸੁਭਾਵਿਕ ਹੀ ਸੀ…ਕੋਈ ਕੁਤਾਹੀ ਨਹੀਂ ਹੋਈ । ਬਾਕੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਬਹੁਤ ਵੱਡੀ ਰੈਲੀ ਰੱਖੀ ਸੀ, ਇਹ ਭਾਜਪਾ ਦੀ ਰੈਲੀ ਸੀ । ਉਹਨਾਂ ਨੇ 70,000 ਕੁਰਸੀਆਂ ਲਾਈਆਂ ਸਨ ਪਰ ਸਿਰਫ 700 ਲੋਕ ਹੀ ਆਏ ਸਨ। ਮੀਂਹ ਜਾਂ ਕੋਈ ਹੋਰ ਬਹਾਨਾ ਅਤੇ ਰੈਲੀ ਰੱਦ ਹੋ ਗਈ।”

ਗ੍ਰਹਿ ਮੰਤਰਾਲੇ (Ministry of Home Affairs ) ਸੁਰੱਖਿਆ ਵਿੱਚ ਢਿੱਲ (security lapses) ਕਾਰਨ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਰੱਦ ਹੋਈ ਹੈ। ਮੰਤਰਾਲੇ ਮੁਤਾਬਿਕ ਕੁਝ ਪ੍ਰਦਰਸ਼ਨਕਾਰੀਆਂ ਨੇ PM ਮੋਦੀ ਦੇ ਕਾਫਲੇ ਨੂੰ ਰੋਕਿਆ ਹੈ। ਜਿਸ ਕਾਰਨ ਪੀਐਮ ਦਾ ਕਾਫਲਾ ਫਲਾਈਓਵਰ ‘ਤੇ 15-20 ਮਿੰਟ ਤੱਕ ਫਸਿਆ ਰਿਹਾ ਹੈ। ਮੰਤਰਾਲੇ ਮੁਤਾਬਿਕ ਪੀਐਮ ਦੇ ਪ੍ਰੋਗਰਾਮ ਬਾਰੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਦੱਸ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੂੰ ਯੋਜਨਾ-ਬੀ ਤਿਆਰ ਰੱਖਣੀ ਚਾਹੀਦੀ ਸੀ।

ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਣਾ ਚਾਹੀਦਾ ਹੈ : ਕੈਪਟਨ ਅਮਰਿੰਦਰ ਸਿੰਘ

ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਰੱਖਿਆ ਵਿੱਚ ਕਮੀਆਂ ਕਾਰਨ ਪੰਜਾਬ ਦੇ ਫਿਰੋਜ਼ਪੁਰ ਵਿੱਚ ਰੈਲੀ ਨੂੰ ਛੱਡ ਗਏ ਹਨ। “ਹੁਸੈਨੀਵਾਲਾ ਵਿੱਚ ਰਾਸ਼ਟਰੀ ਸ਼ਹੀਦ ਸਮਾਰਕ ਤੋਂ ਲਗਭਗ 30 ਕਿਲੋਮੀਟਰ ਦੂਰ, ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਇੱਕ ਫਲਾਈਓਵਰ ਉੱਤੇ ਪਹੁੰਚਿਆ, ਤਾਂ ਪਤਾ ਲੱਗਿਆ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ ਨੂੰ ਜਾਮ ਕਰ ਦਿੱਤਾ ਸੀ। ਪ੍ਰਧਾਨ ਮੰਤਰੀ 15-20 ਮਿੰਟ ਤੱਕ ਫਲਾਈਓਵਰ ‘ਤੇ ਫਸੇ ਰਹੇ। ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਇੱਕ ਵੱਡੀ ਕਮੀ ਸੀ, ”ਬਿਆਨ ਵਿੱਚ ਲਿਖਿਆ ਗਿਆ ਹੈ।

PM Modi in Punjab: ਫਿਰੋਜ਼ਪੁਰ ਰੈਲੀ ‘ਚ ਨਹੀਂ ਗਏ PM ਮੋਦੀ, ਵਾਪਸ ਦਿੱਲੀ ਪਰਤੇ, ਦੱਸੀ ਇਹ ਵਜ੍ਹਾ..

ਮੰਤਰਾਲੇ ਮਤਾਬਿਕ ਡੀਜੀਪੀ ਨੇ ਸੜਕ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ। ਸੜਕ ‘ਤੇ ਕੋਈ ਵਾਧੂ ਸੁਰੱਖਿਆ ਤਾਇਨਾਤ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਗੰਭੀਰ ਕਮੀ ਹੈ। ਗ੍ਰਹਿ ਮੰਤਰਾਲੇ ਨੇ ਸੁਰੱਖਿਆ ਵਿੱਚ ਕਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ।

Related posts

ਕੇਜਰੀਵਾਲ ਤੇ ਮਾਨ ਭਾਜਪਾ ਨਾਲ ਰਲੇ ਤੇ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਸਹਿਮਤੀ ਨਾਲ ਜ਼ਰੂਰੀ ਵਸਤਾਂ ਐਕਟ ਵਿਚ ਸੋਧ ਲਈ ਸਹਿਮਤੀ ਦਿੱਤੀ : ਅਕਾਲੀ ਦਲ

Sanjhi Khabar

ਰਾਹੁਲ ਗਾਂਧੀ ਦਾ ਪੰਜਾਬ ਦੌਰਾ ਰੱਦ, ਇਟਲੀ ਹੋਏ ਰਵਾਨਾ

Sanjhi Khabar

ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਤਾਂ ਨਹੀਂ ਮਰਨੇ ਸਨ ਤਿੰਨ ਸੌ ਕਿਸਾਨ, ਨਾ ਲੱਗਦਾ ਮੋਰਚਾ: ਹਰਸਿਮਰਤ ਬਾਦਲ

Sanjhi Khabar

Leave a Comment