14.8 C
Los Angeles
May 18, 2024
Sanjhi Khabar
Barnala

ਹੁਣ ਕਾਂਗਰਸ ਦੀ ਰੈਲੀ ਹੋਵੇਗੀ ਸ਼ਹਿਣਾ, ਸਿਆਸੀ ਲੀਡਰਾਂ ਦੀ ਆਪਸੀ ਖਿੱਚੋਤਾਨ ਵਿਗਾੜ ਰਹੀ ਪਾਰਟੀ ਦੀ ਇੱਕਸੁਰਤਾ

ਬਰਨਾਲਾ/ਧਨੌਲਾ, 01 ਜਨਵਰੀ (ਸੰਦੀਪ ਸਿੰਘ/ਕੁਲਦੀਪ ਸਿੰਘ) :

ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਅੰਦਰ ਹੋਣ ਵਾਲੀ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰੈਲੀ ਵੀ ਕਸਰ ਹੋਈ ਵਿਅਕਤੀ ਦੇ ਸਿਰ ਵਾਂਗ ਫ਼ਿਲਹਾਲ ਘੁੰਮ ਹੀ ਰਹੀ ਹੈ। ਭਾਵੇਂ ਇਹ ਰੈਲੀ 3 ਜਨਵਰੀ ਨੂੰ ਵਿਧਾਨ ਸਭਾ ਹਲਕਾ ਭਦੌੜ ’ਚ ਤਾਂ ਜ਼ਰੂਰ ਹੋਵੇਗੀ ਪਰ ਇਸ ਲਈ ਨਿਸਚਿਤ ਥਾਂ ਲਈ ਸਿਆਸੀ ਲੀਡਰਾਂ ਦੀ ਆਪਸੀ ਖਿੱਚੋਤਾਨ ਵੀ ਪਾਰਟੀ ਦੀ ਇੱਕਸੁਰਤਾ ਨੂੰ ਵਿਗਾੜ ਰਹੀ ਹੈ। ਇਸ ਰੈਲੀ ਦਾ ਸਭ ਤੋਂ ਪਹਿਲਾਂ ਖੁਲਾਸਾ ਉੱਘੇ ਟਰਾਂਸਪੋਰਟਰ ਤੇ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪਣੀ ਕੋਠੀ ਵਿਖੇ ਅਲਵਿਦਾ ਆਖ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਧੌਲਾ ਵਲੋਂ ਕਾਨਫ਼ਰੰਸ ਕਰਕੇ ਇਹ ਰੈਲੀ ਹੰਡਿਆਇਆ ਦੀ ਅਨਾਜ ਮੰਡੀ ’ਚ ਹੋਣ ਦਾ ਖੁਲਾਸਾ ਕਰ ਸ਼ੋਸਲ ਮੀਡੀਆ ’ਤੇ ਪੋਸਟਾਂ ਪਾਉਣ ਉਪਰੰਤ ਫਲੈਕਸ, ਹੋਲਡਿੰਗਾਂ ਦੀ ਦੌੜ ਸ਼ੁਰੂ ਹੋ ਗਈ ਸੀ। ਪਰ ਅਗਲੇ ਹੀ ਦਿਨ ਇਸ ਰੈਲੀ ਨੂੰ ਰੱਦ ਦੀਆਂ ਅਫ਼ਵਾਹਾਂ ਵੀ ਯਕੀਨ ’ਚ ਤਬਦੀਲ ਹੋ ਗਈਆਂ ਤੇ ਇਸੇ ਹਲਕੇ ਤੋਂ ਹੀ ਇੱਕ ਮਹਿਲਾ ਆਗੂ ਨੇ ਇਸ ਰੈਲੀ ਨੂੰ ਭਦੌੜ ਦੇ ਬਾਜ਼ਾਰ ’ਚ ਕਰਵਾਉਣ ਤਹਿਤ ਬਿਆਨਬਾਜੀ ਕਰਦਿਆਂ ਸ਼ੋਸਲ ਮੀਡੀਆ ’ਤੇ ਪੋਸਟਾਂ ਦੀ ਹਨ੍ਹੇਰੀ ਉਠਾ ਦਿੱਤੀ ਸੀ। ਫ਼ਿਰ ਅਗਲੇ ਹੀ ਦਿਨ ਇਸ ’ਚ ਇੱਕ ਨਵਾਂ ਮੋੜ ਆਇਆ ਕਿ ਇਹ ਰੈਲੀ ਆਪ ਤੋਂ ਬਾਗੀ ਹੋਏ ਕਾਂਗਰਸ ’ਚ ਰਲੇ ਆਪ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਤੇ ਸ਼ਹਿਣਾ ਤੋਂ ਇੱਕ ਮਹਿਲਾ ਆਗੂ ਸਣੇ ਜ਼ਿਲ੍ਹਾ ਕਾਂਗਰਸ ਦੀ ਨਵੀਂ ਜਥੇਬੰਦੀ ਦੇ ਬਣੇ ਆਗੂਆਂ ਵਲੋਂ ਨਵਾਂ ਸਾਲ ਚੜ੍ਹਦਿਆਂ ਹੀ ਸ਼ਹਿਣਾ ਦੇ ਸਟੇਡੀਅਮ ਦਾ ਦੌਰਾ ਕਰ ਸ਼ੋਸਲ ਮੀਡੀਆ ’ਤੇ ਪੋਸਟਾਂ ਪਾ ਇਸ ਰੈਲੀ ਨੂੰ ਸ਼ਹਿਣਾ ਵਿਖੇ ਹੋਣ ਦਾ ਹਵਾਲਾ ਦਿੱਤਾ ਗਿਆ। ਜਦਕਿ ਕਾਗਰਸੀ ਵਰਕਰ ਫ਼ਿਲਹਾਲ ਵੀ ਘੁੰਮਘੇਰੀ ’ਚ ਉਲਝੇ ਹੋਏ ਹਨ ਕਿ ਇਹ ਰੈਲੀ ਪਿਰਮਲ ਖਾਲਸਾ ਦੀ ਕਾਨਫ਼ਰੰਸ ਵਾਲੀ ਜਗ੍ਹਾ, ਜਾਂ ਬੀਬੀ ਸੁਰਿੰਦਰ ਕੌਰ ਬਾਲੀਆ ਵਲੋਂ ਭਦੌੜ ਬਾਜ਼ਾਰ ’ਚ ਤੈਅ ਕੀਤੀ ਜਗ੍ਹਾ ਜਾਂ ਕਿਸੇ ਹੋਰ ਆਗੂ ਵਲੋਂ ਦਬਾਅ ਹੇਠ ਸ਼ਹਿਣਾ ਦੇ ਸਟੇਡੀਅਮ ’ਚ ਰੱਖੀ ਜਗ੍ਹਾ ਨੂੰ ਫ਼ਾਇਨਲ ਮੰਨਿਆ ਜਾਵੇ। ਜਦਕਿ ਰੈਲੀ ’ਚ ਕਰੀਬ ਇੱਕ ਦਿਨ ਦਾ ਸਮਾਂ ਬਾਕੀ ਹੈ ਤੇ ਟਿਕਟ ਲੈਣ ਦੇ ਚਾਹਵਾਨ ਉਮੀਦਵਾਰਾਂ ਦੀ ਦੌੜ ਨੇ ਇਸ ਰੈਲੀ ਨੂੰ ਸਫ਼ਲ ਕਰਨ ਦੀ ਥਾਂ ਆਪਣੇ ਸਿਰ ਸੇਹਰਾ ਲੈਣ ਲਈ ਇਸ ਰੈਲੀ ਦਾ ਪਲ-ਪਲ ’ਤੇ ਥਾਂ ਬਦਲਣ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ। ਕਾਂਗਰਸ ਪਾਰਟੀ ਦੇ ਜੇਕਰ ਸੂਤਰਾਂ ਦੀ ਗੱਲ ਕਰੀਏ ਤਾਂ ਇਸ ਰੈਲੀ ’ਤੇ ਹੋਣ ਵਾਲੇ ਖ਼ਰਚੇ ਤੋਂ ਵੀ ਨੇਤਾ ਲੋਕ ਕੰਨੀ ਕਤਰਾ ਰਹੇ ਹਨ। ਜਦੋ ਇਸ ਸਬੰਧੀ ਆਪ ਦੇ ਵਿਧਾਇਕ ਰਹੇ ਤੇ ਕਾਂਗਰਸ ਪਾਰਟੀ ਦੇ ਆਗੂ ਪਿਰਮਲ ਸਿੰਘ ਖਾਲਸਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਰੈਲੀ ਪਹਿਲਾਂ ਦੋ ਵਿਧਾਨ ਸਭਾ ਹਲਕਿਆਂ ਦੀ ਹੰਡਿਆਇਆ ਵਿਖੇ ਰੱਖੀ ਗਈ ਸੀ ਪਰ ਪਾਰਟੀ ਪ੍ਰਧਾਨ ਦੇ ਹੁਕਮਾਂ ’ਤੇ ਹੁਣ ਇਹ ਰੈਲੀਆਂ ਦੋਵੇਂ ਵੱਖ-ਵੱਖ ਹਲਕਿਆਂ ’ਚ ਹੋ ਰਹੀਆਂ ਹਨ। ਭਦੌੜ ਹਲਕੇ ’ਚ ਹੋਣ ਵਾਲੀ ਰੈਲੀ 3 ਜਨਵਰੀ ਨੂੰ ਸਵੇਰੇ 11:00 ਵਜੇ ਸ਼ਹਿਣਾ ਦੇ ਸਟੇਡੀਅਮ ’ਚ ਹੋ ਰਹੀ ਹੈ। ਜਿਸ ’ਚ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਸਨਮੁੱਖ ਹੋਣਗੇ। ਜਦ ਇਸ ਸਬੰਧੀ ਮਹਿਲਾ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਰੈਲੀ ਕਿਸੇ ਆਗੂ ਦੀ ਅਗਵਾਈ ’ਚ ਨਹੀਂ ਹੋ ਰਹੀ ਬਲਕਿ ਕਾਗਰਸ ਪਾਰਟੀ ਦੀ ਅਗਵਾਈ ’ਚ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਨਗੇ।

 

Related posts

‘ਜਾਂ ਤਾਂ ਮੌਜੂਦਾ ਸਿਸਟਮ ਨਹੀਂ ਰਹੇਗਾ ਜਾਂ ਸਿੱਧੂ ਨਹੀਂ ਰਹੇਗਾ‘, ਆਪਣੀ ਦੀ ਸਰਕਾਰ ‘ਤੇ ਵਰੇ ਨਵਜੋਤ ਸਿੱਧੂ

Sanjhi Khabar

ਮੰਤਰੀਆਂ ਤੇ ਵਿਧਾਇਕਾਂ ‘ਚ ਸੱਤਾ ਵਿਰੋਧੀ ਲਹਿਰ ਦਾ ਡਰ, ਵਿਧਾਨ ਸਭਾ ਹਲਕੇ ਬਦਲਣ ਦਾ ਇਰਾਦਾ

Sanjhi Khabar

ਡੇਰੇ ਦਾ ਪੈਂਤੜਾ: ਸੀ ਆਈ ਡੀ ਨੇ ਪਾਈ ‘ਸਿਆਸੀ ਪਾਣੀ’ ‘ਚ ਮਧਾਣੀ

Sanjhi Khabar

Leave a Comment