20 C
Los Angeles
May 15, 2024
Sanjhi Khabar
Chandigarh

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕਾਂ ਦੀਆਂ 2704 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ: ਰਮਨ ਬਹਿਲ

Parmeet  Mitha/ Ravinder Kumar

ਚੰਡੀਗੜ੍ਹ, 23 ਅਕਤੂਬਰ -ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕਾਂ ਦੀਆਂ 2704 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕਰਕੇ ਇਹਨਾਂ ਅਸਾਮੀਆਂ ਨੂੰ ਭਰਨ ਲਈ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਅੱਜ ਬੋਰਡ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਉਹਨਾਂ ਅੱਗੇ ਵਿਸਥਾਰ ਸਹਿਤ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੀਆਂ ਕਲਰਕ ਦੀਆਂ ਇਹਨਾਂ 2704 ਆਸਾਮੀਆਂ ਵਿੱਚ ਕਲਰਕ (ਜਨਰਲ), ਕਲਰਕ ਲੇਖਾ ਅਤੇ ਕਲਰਕ ਆਈ.ਟੀ ਸ਼ਾਮਲ ਹਨ। ਕਲਰਕ (ਜਨਰਲ) ਦੀਆਂ ਅਸਾਮੀਆਂ ਲਈ ਅੱਜ ਮਿਤੀ 23.10.2021 ਤੋਂ 18.11.2021 ਤੱਕ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੀ ਵੈਬਸਾਈਟ ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਕਲਰਕ ਲੇਖਾ ਅਤੇ ਕਲਰਕ ਆਈ.ਟੀ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 15.11.2021 ਰੱਖੀ ਗਈ ਹੈ।

ਬੋਰਡ ਵਲੋਂ ਸਟੈਨੋਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ 423 ਆਸਾਮੀਆਂ ਦਾ ਭਰਤੀ ਪ੍ਰੋਸੈਸ ਸੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹਨਾਂ ਅਸਾਮੀਆਂ ਲਈ ਵੀ ਜਲਦੀ ਹੀ ਇਸ਼ਤਿਹਾਰ ਜਾਰੀ ਕਰਕੇ ਅਰਜੀਆਂ ਦੀ ਮੰਗ ਕੀਤੀ ਜਾਵੇਗੀ।

ਸਮੁੱਚੀ ਜਾਣਕਾਰੀ/ਨੋਟਿਸ ਅਤੇ ਸੰਪਰਕ ਲਈ ਫੋਨ ਨੰ:/ਈਮੇਲ ਆਦਿ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ ਤੇ ਉਪਲੱਬਧ ਕਰਵਾ ਦਿੱਤੀ ਜਾਵੇਗੀ।

ਇਸ ਦੇ ਨਾਲ ਉਹਨਾਂ ਇਹ ਵੀ ਦੱਸਿਆ ਕਿ ਡਾਟਾ ਐਂਟਰੀ ਉਪਰੇਟਰਾਂ ਦੀਆਂ 39 ਆਸਾਮੀਆਂ ਦਾ ਨਤੀਜਾ ਵੀ ਬੋਰਡ ਵਲੋਂ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਬੋਰਡ ਦੀ ਅਗਲੀ ਮੀਟਿੰਗ ਵਿੱਚ ਪ੍ਰਵਾਨ ਕਰਵਾਉਣ ਉਪਰੰਤ ਘੋਸ਼ਿਤ ਕਰ ਦਿੱਤਾ ਜਾਵੇਗਾ। ਪਟਵਾਰੀ, ਜਿਲੇਦਾਰ ਅਤੇ ਜੇਲ੍ਹ ਵਾਰਡਰ ਤੇ ਮੈਟਰਨ ਦੀਆਂ ਅਸਾਮੀਆਂ ਲਈ ਕੌਂਸਲਿੰਗ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਕੀਤੀ ਜਾ ਰਹੀ, ਸਬੰਧਤ ਉਮੀਦਵਾਰ ਸਮੇਂ ਸਮੇਂ ਸਿਰ ਬੋਰਡ ਦੀ ਵੈਬਸਾਈਟ ਜਰੂਰ ਚੈੱਕ ਕਰਦੇ ਰਹਿਣ।

Related posts

PSPCL ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਇਕਪਾਸੜ ਸਾਰੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ/ਮੁੜ ਘੋਖਣ- ਸੀਐਮ

Sanjhi Khabar

ਡੀਜੀਪੀ ਦਿਨਕਰ ਗੁਪਤਾ ਨੇ ਕੀਤਾ ਵੱਡਾ ਐਲਾਨ

Sanjhi Khabar

ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਰੋਨਾ ਮਰੀਜਾਂ ਦੀ ਮਹਿੰਗੇ ਇਲਾਜ ਦੇ ਨਾਂ ‘ਤੇ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਇੱਕ ਨੋਡਲ ਏਜੰਸੀ ਬਣਾਵੇ ਸਰਕਾਰ: ਭਗਵੰਤ ਮਾਨ

Sanjhi Khabar

Leave a Comment