15.4 C
Los Angeles
May 15, 2024
Sanjhi Khabar
Uncategorized

ਕਾਂਗਰਸ ਨੇ ਸੂਬੇ ਚ ਵਿਕਾਸ ਨਾ ਕਰਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ-ਐਨ.ਕੇ.ਸ਼ਰਮਾ

Sunil Bhatti
ਲਾਲੜੂ, 8 ਸਤੰਬਰ  : ਸ੍ਰੋਮਣੀ ਅਕਾਲੀ ਦਲ ਦੇ ਖਜਾਨਚੀ ਅਤੇ ਹਲਕਾ ਵਿਧਾਇਕ ਐਨ.ਕੇ .ਸ਼ਰਮਾ ਨੇ ਹੰਡੇਸਰਾ ਸਰਕਲ ਦੇ ਦਰਜਨਾ ਪਿੰਡਾਂ ਦਾ ਦੌਰਾ ਕਰਕੇ ਲੋਕਾ ਨੂੰ ਅਕਾਲੀ ਦਲ ਦੀ ਕਿਸਾਨ, ਮਜ਼ਦੂਰ, ਵਪਾਰੀ ਤੇ ਮੁਲਾਜਮ ਪੱਖੀ ਨੀਤੀਆ ਬਾਰੇ ਜਾਗਰੂਕ ਕੀਤਾ ਅਤੇ ਕਿਹਾ ਕਿ ਕਾਂਗਰਸ ਨੇ ਹਮੇਸਾ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾਈ, ਜਦ ਕਿ ਅਕਾਲੀ ਦਲ ਨੇ ਹਮੇਸਾ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾ ਦੀ ਰਖਵਾਲੀ ਕੀਤੀ ਹੈ।
ਇਸ ਮੌਕੇ ਉਨ੍ਹਾ ਕਿਹਾ ਕਿ ਹਲਕੇ ਵਿੱਚ ਸਮੂਹ ਵਰਗਾ ਤੇ ਲੋਕਾ ਦਾ ਉਨ੍ਹਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਕਾਂਗਰਸ ਦੀ ਨੀਤੀਆ ਤੋਂ ਅੱਕ ਚੁੱਕੇ ਹਨ ਅਤੇ ਛੇਤੀ ਤੋਂ ਛੇਤੀ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ। ਉਨ੍ਹਾ ਕਿਹਾ ਕਿ ਆਪ ਤੇ ਭਾਜਪਾ ਵਾਲੇ ਵੀ ਇਕੋ ਸਿੱਕੇ ਦੇ ਪਹਿਲੁ ਹਨ ਜੋ ਕਿਸਾਨ, ਮਜ਼ਦੂਰ ਵਿਰੋਧੀ ਹਨ, ਜਿਹੜੇ ਲੋਕਾਂ ਨਾਲ ਝੁੱਠੇ ਵਾਅਦੇ ਕਰਕੇ ਸੱਤਾ ਹਥਿਆਉਣਾ ਚਾਹੁੰਦੇ ਹਨ ਜਦ ਕਿ ਸ੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਗਰੀਬਾ, ਕਿਸਾਨਾ, ਮਜ਼ਦੂਰਾ, ਵਪਾਰੀਆਂ ਤੇ ਮੁਲਾਜਮਾ ਦੇ ਹੱਕਾ ਵਿੱਚ ਅਨੇਕਾ ਇਤਿਹਾਸਕ ਫੈਸਲੇ ਲਏ ਹਨ ਅਤੇ ਸੂਬੇ ਨੂੰ ਵਿਕਾਸ ਦੇ ਪੱਖੋ ਅੱਗੇ ਲਿਆਂਦਾ ਹੈ। ਇਸ ਮੌਕੇ ਉਨ੍ਹਾ ਪਿੰਡ ਹਮਾਯੁੰਪੁਰ-ਤਸਿੰਬਲੀ, ਹੰਡੇਸਰਾ, ਨਗਲਾ, ਰਾਣੀਮਾਜਰਾ, ਬਸੌਲੀ ਸਮੇਤ ਅਨੇਕਾ ਪਿੰਡਾ ਦਾ ਦੌਰਾ ਕੀਤਾ ਅਤੇ ਪਿੰਡ ਤਸਿੰਬਲੀ ਵਿਖੇ ਉਨ੍ਹਾ ਨੁੂੰ ਵਿਸੇਸ ਤੌਰ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਅਕਾਲੀ ਆਗੂ ਓ.ਪੀ ਸ਼ਰਮਾ, ਰਾਜੇਸ ਰਾਣਾਂ, ਲੇਖ ਰਾਜ ਸ਼ਰਮਾ, ਮਦਨ ਪਾਲ ਰਾਣਾ, ਜਸਬੀਰ ਸਿੰਘ ਨਗਲਾ, ਸੁਰਿੰਦਰ ਸਿੰਘ ਹਮਾਯੂੰਪੁਰ, ਮਿੱਤਰਪਾਲ, ਲਖਨ ਸਿੰਘ, ਗੁਰਮੀਤ ਸਿੰਘ, ਸਿਵ ਕੁਮਾਰ, ਮੋਹਨ ਪੰਡਤ, ਚਰਨ ਪੰਡਤ, ਗਿਆਨਾ ਸਿੰਘ, ਪਾਲ ਸਿੰਘ ਸਮੇਤ ਅਨੇਕਾ ਆਗੂ ਮੌਜੂਦ ਸਨ।

Related posts

ਮੋਹਾਲੀ ‘ਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ, 8 ਲੋਕ ਜ਼ਖ਼ਮੀ, ਦੋ ਗੰਭੀਰ

Sanjhi Khabar

ਪੰਜਾਬ ਪੁਲਿਸ ਨੇ ਵਿਦੇਸ਼ੀ ਪਿਸਟਲਾਂ ਦੀ ਵੱਡੀ ਖੇਪ ਕੀਤੀ ਜ਼ਬਤ, ਇੱਕ ਕਥਿਤ ਅੱਤਵਾਦੀ ਅਤੇ ਹਥਿਆਰਾਂ ਦਾ ਤਸਕਰ ਕੀਤਾ ਗ੍ਰਿਫ਼ਤਾਰ

Sanjhi Khabar

Happy Dewali To All Readers Of Sanjhi Khabar Punjabi News Paper Chd

Sanjhi Khabar

Leave a Comment